Skip to content
Thursday, October 29, 2026 6°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਕਸ਼ਮੀਰ ਦੇ ਅਜ਼ਾਦੀ ਪਸੰਦ ਆਗੂਆਂ ਨੇ ਅਮਰਨਾਥ ਯਾਤਰੀਆਂ ‘ਤੇ ਹਮਲੇ ਦੀ ਨਿੰਦਾ ਕੀਤੀ

By Admin Published 1 min read

ਸ਼੍ਰੀਨਗਰ—ਕਸ਼ਮੀਰੀ ਵੱਖਵਾਦੀ ਨੇਤਾਵਾਂ ਨੇ 7 ਅਮਰਨਾਥ ਯਾਤਰੀਆਂ ਦੇ ਮਾਰੇ ਜਾਣ ‘ਤੇ ਡੂੰਘੀ ਨਾਰਾਜਗੀ ਜਤਾਉਣ ਵਾਲੇ ਕਸ਼ਮੀਰ ਘਾਟੀ ਦੇ ਲੋਕਾਂ ਦੀ ਬੁੱਧਵਾਰ ਨੂੰ ਸ਼ਲਾਘਾ ਕੀਤੀ।ਹੁਰੀਅਤ ਕਾਨਫਰੰਸ ਦੇ ਪ੍ਰਧਾਨ ਸੈਯਦ ਅਲੀ ਸ਼ਾਹ ਗਿਲਾਨੀ, ਨਰਮਪੰਥੀ ਹੁਰੀਅਤ ਕਾਨਫਰੰਸ ਦੇ ਮੁੱਖੀ ਮੀਰਵਾਇਜ ਉਮਰ ਫਾਰੂਕ ਅਤੇ ਜੇ.ਕੇ.ਐੱਲ.ਐੱਫ. ਮੁੱਖੀ ਯਾਸਿਨ ਮਲਿਕ ਵਲੋਂ ਜਾਰੀ ਇਕ ਸੰਯੁਕਤ ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਹਰਕਤ (ਅਮਰਨਾਥ ਯਾਤਰੀਆਂ ‘ਤੇ ਹਮਲਾ) ਦੇ ਵਿਰੋਧ ‘ਚ ਪ੍ਰਦਰਸ਼ਨ ਅਤੇ ਉਨ੍ਹਾਂ ‘ਚ ਸਾਰੇ ਤਬਕੇ ਦੀ ਹਿੱਸੇਦਾਰੀ ਦੇਖਣਾ ਸ਼ਲਾਘਾ ਦੇ ਕਾਬਲ ਹੈ।

ਜ਼ਿਕਰਯੋਗ ਹੈ ਕਿ ਅਮਰਨਾਥ ਯਾਤਰੀਆਂ ਦੇ ਕਤਲ ਨਾਲ ਕਸ਼ਮੀਰ ‘ਚ ਰੋਸ ਛਾ ਗਿਆ ਹੈ। ਜ਼ਿਆਦਾਤਰ ਲੋਕਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਵੱਖਵਾਦੀਆਂ ਨੇ ਕਿਹਾ ਕਿ ਸਾਰੇ ਪਾਸਿਉ ਹਰ ਤਰ੍ਹਾਂ ਦਾ ਖੂਨ-ਖਰਾਬਾ, ਗੈਰ ਲੋੜੀਂਦਾ, ਮੰਦਭਾਗਾ ਅਤੇ ਦੁੱਖਦਾਈ ਹੈ ਅਤੇ ਇਸ ਨੂੰ ਜ਼ਰੂਰ ਰੋਕਣਾ ਚਾਹੀਦਾ ਹੈ। ਇਸ ਸਿਰਫ ਤਦ ਹੀ ਹੋ ਸਕਦਾ ਹੈ ਜਦੋਂ ਕਸ਼ਮੀਰ ਦੀ ਹਕੀਕਤ ਨੂੰ ਸਵੀਕਾਰ ਕੀਤਾ ਜਾਵੇਗਾ ਅਤੇ ਭਾਰਤ ਵਿਵਾਦ ਦਾ ਹੱਲ ਕਰਨ ਦੇ ਤਰੀਕੇ ਲਭੇਗਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp