ਮੋਦੀ ਸਰਕਾਰ 28 ਸਾਲ ਦੇ ਨੌਜਵਾਨ ਤੋਂ ਡਰ ਗਈ :

ਸਾਨੂੰ ਪਛੜੇ ਵਰਗ ਹੋਣ ਦੀ ਸਜ਼ਾ ਦਿੱਤੀ ਜਾ ਰਹੀ ਹੈ:- ਤੇਜੱਸਵੀ ਯਾਦਵ

ਪਟਨਾ, 12 ਜੁਲਾਈ : ਬਿਹਾਰ ਦੇ ਉਪ ਮੁੱਖ ਮੰਤਰੀ ਤੇਜੱਸਵੀ ਯਾਦਵ ਨੇ ਪਰਚਾ ਦਰਜ ਹੋਣ ਤੋਂ ਬਾਅਦ ਪਹਿਲੀ ਵਾਰ ਕਿਹਾ ਹੈ ਕਿ ਉਸ ਵਿਰੁਧ ਰਾਜਨੀਤਕ ਸਾਜ਼ਸ਼ ਕੀਤੀ ਗਈ ਹੈ। ਉਸ ਨੇ ਕਿਹਾ, ‘ਇਹ ਮਹਾਂਗਠਜੋੜ ਨੂੰ ਤੋੜਨ ਦੀ ਕੋਸ਼ਿਸ਼ ਹੈ। ਸਾਨੂੰ ਪਛੜਿਆ ਹੋਣ ਦੀ ਸਜ਼ਾ ਦਿਤੀ ਜਾ ਰਹੀ ਹੈ।’ ਆਰਜੇਡੀ ਦੇ ਮੁਖੀ ਲਾਲੂ ਯਾਦਵ ਦੇ ਪਰਵਾਰ ‘ਤੇ ਛਾਪੇ ਤੋਂ ਬਾਅਦ ਪਹਿਲੀ ਕੈਬਨਿਟ ਬੈਠਕ ਵਿਚ ਹਿੱਸਾ ਲੈਣ ਪਹੁੰਚੇ ਤੇਜੱਸਵੀ ਯਾਦਵ ਨੇ ਭਾਜਪਾ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਇਹ 28 ਸਾਲ ਦੇ ਨੌਜਵਾਨ ਤੋਂ ਡਰਦੇ ਹਨ ਅਤੇ ਸਵਾਲੀਆ ਲਹਿਜ਼ੇ ਵਿਚ ਪੁਛਿਆ ਕਿ ਜਿਨ੍ਹਾਂ ਦੋਸ਼ਾਂ ਦੀ ਗੱਲ ਵਿਰੋਧੀ ਕਰ ਰਹੇ ਹਨ, ਤਦ ਉਸ ਦੀ ਉਮਰ 13-14 ਸਾਲ ਦੀ ਸੀ। ਏਨੀ ਉਮਰ ਦਾ ਮੁੰਡਾ ਕੀ ਘਪਲਾ ਕਰੇਗਾ? ਉਸ ਨੇ ਕਿਹਾ ਕਿ ਇਹ ਦੋਸ਼ ਉਦੋਂ ਦੇ ਨੇ ਜਦ ਉਸ ਦੀ ਮੁੱਛ ਵੀ ਨਹੀਂ ਸੀ ਫੁੱਟੀ। ਤੇਜੱਸਵੀ ਨੇ ਕਿਹਾ ਕਿ ਮੋਦੀ ਸਰਕਾਰ 28 ਸਾਲ ਦੇ ਨੌਜਵਾਨ ਤੋਂ ਡਰ ਗਈ ਹੈ। ਭਾਜਪਾ ਕੇਵਲ ਲਾਲੂ ਪਰਵਾਰ ਨੂੰ ਨਹੀਂ ਸਗੋਂ ਪੂਰੇ ਬਿਹਾਰ ਨੂੰ ਬਦਨਾਮ ਕਰਨ ਦੀ ਸਾਜ਼ਸ਼ ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਮਹਾਂਗਠਜੋੜ ਅਟੁੱਟ ਹੈ ਤੇ ਇਹ ਚਲਦਾ ਰਹੇਗਾ। ਉਸ ਨੇ ਕਿਹਾ, ‘ਅਸੀਂ ਗ਼ਰੀਬਾਂ ਦੀ ਗੱਲ ਕੀਤੀ, ਕਿਸਾਨਾਂ ਦੀ ਗੱਲ ਕੀਤੀ। ਪ੍ਰਧਾਨ ਮੰਤਰੀ ਦੇ ਵਾਅਦਿਆਂ ਦੀ ਗੱਲ ਕੀਤੀ। ਅਸੀਂ ਪਛੜੇ ਪਰਵਾਰ ਦੇ ਹਾਂ, ਇਸ ਲਈ ਸਾਨੂੰ ਸਜ਼ਾ ਦਿਤੀ ਜਾ ਰਹੀ ਹੈ। ਤੇਜੱਸਵੀ ਨੇ ਮੋਦੀ ਅਤੇ ਅਮਿਤ ਸ਼ਾਹ ਦਾ ਨਾਮ ਲੈ ਕੇ ਕੇਂਦਰ ਸਰਕਾਰ ‘ਤੇ ਗੰਭੀਰ ਦੋਸ਼ ਲਾਏ। ਉਸ ਨੇ ਕਿਹਾ, ‘ਮੋਦੀ ਅਤੇ ਸ਼ਾਹ ਨੂੰ ਜਵਾਬ ਦਿਤਾ ਜਾਵੇਗਾ ਅਤੇ ਬਿਹਾਰ ਤੋਂ ਹੀ ਨਹੀਂ ਸਗੋਂ ਪੂਰੇ ਦੇਸ਼ ਤੋਂ ਭਾਜਪਾ ਦਾ ਸਫ਼ਾਇਆ ਕਰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਮੁੱਦੇ ‘ਤੇ ਨਹੀਂ ਝੁਕੇਗੀ ਅਤੇ ਲੋੜ ਪੈਣ ‘ਤੇ ਲੋਕਾਂ ਵਿਚ ਜਾਵਾਂਗੇ। ਬੈਠਕ ਵਿਚ ਤੇਜੱਸਵੀ ਯਾਦਵ ਅਤੇ ਕੈਬਨਿਟ ਮੰਤਰੀ ਤੇਜ ਪ੍ਰਤਾਪ ਯਾਦਵ ਵੀ ਸ਼ਾਮਲ ਹੋਏ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.