Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਦੋ ਹੋਰ ਗ੍ਰਿਫਤਾਰੀਆਂ: ਪੰਜਾਬ ਪੁਲਿਸ ਵਲੋਂ ਡੇਰਾ ਸਿਰਸਾ ਪ੍ਰੇਮੀਆਂ ਦਾ ਕਤਲ ਕੇਸ ਸੁਲਝਾਉਣ ਦਾ ਦਾਅਵਾ

By Admin Published 2 min read

ਚੰਡੀਗੜ੍ਹ: ਪੰਜਾਬ ਪੁਲਿਸ ਨੇ ਬੁੱਧਵਾਰ (12 ਜੁਲਾਈ) ਨੂੰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਦੋ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂ ਗੁਰਪ੍ਰੀਤ ਸਿੰਘ ਗੋਪੀ ਅਤੇ ਅਵਤਾਰ ਸਿੰਘ ਪੰਮਾ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਦਾਅਵਾ ਕੀਤਾ ਹੈ ਕਿ 11 ਜੁਲਾਈ ਨੂੰ ਨਵਾਂ ਸ਼ਹਿਰ, ਫਿਰੋਜ਼ਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੀ ਪੁਲਿਸ ਵਲੋਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਪੁਲਿਸ ਨੇ ਦਾਅਵਾ ਕੀਤਾ ਹੈ ਕਿ ਗੁਰਪ੍ਰੀਤ ਸਿੰਘ ਗੋਪੀ ਫਿਰੋਜ਼ਪੁਰ ਦੇ ਕੋਹਾਲਾ ਪਿੰਡ ਤੋਂ ਅਤੇ ਅਵਤਾਰ ਸਿੰਘ ਪੰਮਾ ਨੂੰ ਕਪੂਰਥਲਾ ਦੇ ਪਿੰਡ ਭਨੋਲੰਗਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਆਮ ਤੌਰ ‘ਤੇ ਬੰਦਿਆਂ ਨੂੰ ਚੁੱਕਦੀ ਕਿਸੇ ਹੋਰ ਥਾਂ ਤੋਂ ਹੈ ਅਤੇ ਆਪਣੀ ਕਹਾਣੀ ਨੂੰ ਸੱਚਾ ਸਾਬਤ ਕਰਨ ਲਈ ਦਰਸਾਉਂਦੀ ਕਿਸੇ ਹੋਰ ਥਾਂ ਤੋਂ ਹੈ। ਇਨ੍ਹਾਂ ਗ੍ਰਿਫਤਾਰੀਆਂ ਨਾਲ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਦੋ ਕਤਲ ਕੇਸਾਂ ਨੂੰ ਸੁਲਝਾ ਲਿਆ ਹੈ ਜਿਨ੍ਹਾਂ ਵਿਚ ਇਕ ਫਰੀਦਕੋਟ ‘ਚ ਡੇਰਾ ਸਿਰਸਾ ਦੇ ਪ੍ਰੇਮੀ ਦਾ ਅਤੇ ਦੂਜਾ ਰਾਜਸਥਾਨ ਦੇ ਇਕ ਵਿਵਾਦਤ ਡੇਰਾ ਮੁਖੀ ਦੇ ਕਤਲ ਦਾ। ਪੁਲਿਸ ਨੇ ਦੱਸਿਆ ਕਿ ਇਹ ਦੋਵੇਂ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਡੇਰਾ ਪ੍ਰੇਮੀ ਗੁਰਦੇਵ ਸਿੰਘ ਦੇ ਕਤਲ (13 ਜੂਨ, 2016) ਅਤੇ ਵਿਵਾਦਤ ਡੇਰਾ ਮੁਖੀ ਲੱਖਾ ਸਿੰਘ ਹਨੂੰਮਾਨਗੜ੍ਹ, ਰਾਜਸਥਾਨ ਦੇ ਕਤਲ (23 ਨਵੰਬਰ, 2016) ‘ਚ ਸ਼ਾਮਲ ਹਨ।ਪੁਲਿਸ ਨੇ ਗੁਰਪ੍ਰੀਤ ਸਿੰਘ ਗੋਪੀ ਅਤੇ ਅਵਤਾਰ ਸਿੰਘ ਪੰਮਾ ਨੂੰ ਦੋ ਵੱਖ ਕੇਸਾਂ ਵਿਚ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਧੀਨ ਨਾਮਜ਼ਦ ਕੀਤਾ ਹੈ।ਪੰਜਾਬ ਪੁਲਿਸ ਨੇ ਪਿਛਲੇ ਕੁਝ ਮਹੀਨਿਆਂ ‘ਚ ਦੋ ਦਰਜਨ ਤੋਂ ਵੱਧ ਸਿੱਖਾਂ ਨੂੰ “ਖਾੜਕੂ ਗਤੀਵਿਧੀਆਂ” ਦੇ ਸਬੰਧ ‘ਚ ਗ੍ਰਿਫਤਾਰ ਕੀਤਾ ਹੈ।ਪੁਲਿਸ ਮੁਤਾਬਕ ਇਨ੍ਹਾਂ ਕੇਸਾਂ ‘ਚ ਅਸ਼ੋਕ ਕੁਮਾਰ ਵੋਹਰਾ ਉਰਫ ਅਮਨਾ ਸੇਠ, ਜਸਵੰਤ ਸਿੰਘ ਕਾਲਾ ਪਿੰਡ ਸੋਨੇਵਾਲਾ, ਮੁਕਤਸਰ ਲੁੜੀਂਦੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp