ਸੈਵ ਧਾਲੀਵਾਲ ਨੇ ਬਰਨਬੀ ਸਿਟੀ ਕੌਂਸਲ ਦੀ 24 ਸਾਲਾਂ ਦੀ ਸੇਵਾ ਉਪਰੰਤ ਅਲਵਿਦਾ ਆਖੀ
ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਸੈਵ ਧਾਲੀਵਾਲ ਨੇ ਬਰਨਬੀ ਸਿਟੀ ਵਿਚ ਬਤੌਰ ਕੌਂਸਲਰ 24 ਸਾਲ ਸੇਵਾਵਾਂ ਨਿਭਾਈਆਂ ਹਨ। ਇਸ ਦੌਰਾਨ ਉਹਨਾਂ ਨੇ ਸਿਟੀ ਦੀ ਬਿਹਤਰੀ ਲਈ ਹਮੇਸ਼ਾ ਅਵਾਜ਼ ਉਠਾਈ। ਉਨ੍ਹਾਂ ਦੀ ਵਿਦਾਇਗੀ ਪਾਰਟੀ 9 ਅਕਤੂਬਰ ਨੂੰ ਬਰਨਬੀ ਦੇ ਮਸ਼ਹੂਰ ਹਾਲ ਵਿਚ ਰੱਖੀ ਗਈ ਜਿਸ ਵਿਚ ਰਾਜਨੀਤਕ ਪਾਰਟੀਆਂ ਦੇ ਉੱਘੇ ਨੇਤਾ ਰਾਜ ਚੌਹਾਨ ਤੋਂ ਇਲਾਵਾ ਐੱਮ.ਐੱਲ.ਏ., ਐੱਮ.ਪੀ. ਅਤੇ ਸਿਟੀ ਕੌਂਸਲਰ ਸ਼ਾਮਿਲ ਹੋਏ। ਉਨ੍ਹਾਂ ਨਾਲ ਕੰਮ ਕਰਦੇ ਕੌਂਸਲਰਾਂ ਨੇ ਉਨ੍ਹਾਂ ਦੇ ਕੰਮ ਦੀ ਤਰੀਫ ਕੀਤੀ। ਉਨ੍ਹਾਂ ਨੇ 1967 ਵਿਚ ਇੰਗਲੈਂਡ ਤੋਂ ਬਾਅਦ ਕਨੇਡਾ ਵਿਚ ਪੜ੍ਹਾਈ ਕਰ ਕੇ ਲੋਕ ਭਲਾਈ ਦੇ ਕੰਮਾਂ ਵਿਚ ਹਿੱਸਾ ਲਿਆ। ਉਨ੍ਹਾਂ ਦੀ ਕਾਬਲੀਅਤ ਦੇ ਹਿਸਾਬ ਨਾਲ ਉਹ ਕੌਂਸਲਰ ਦੀਆਂ ਸੇਵਾਵਾਂ ਦੇ ਨਾਲ ਹੋਰ ਵੀ ਸਮਾਜ ਸੇਵੀ ਕਾਰਜਾਂ ਕਾਰਜਾਂ ਬਦਲੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਆਪਣੀ ਪਤਨੀ ਅਤੇ ਪਰਿਵਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਸਹਿਯੋਗ ਦਿੱਤਾ । ਇਸ ਦੇ ਨਾਲ ਸਮੂਹ ਕਮਿਉਨਿਟੀ ਦਾ ਧੰਨਵਾਦ ਵੀ ਕੀਤਾ । ਵੱਖਰੇ-ਵੱਖਰੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਵਲੋਂ ਵੀ ਉਨ੍ਹਾਂ
ਦੀ ਪਾਰਟੀ ਵਿਚ ਸ਼ਮੂਲੀਅਤ ਕੀਤੀ ਗਈ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਕਸ਼ਮੀਰ ਸਿੰਘ ਧਾਲੀਵਾਲ, ਜੁਗਿੰਦਰ ਸਿੰਘ ਸੁੰਨੜ, ਅਕਾਲੀ ਸਿੰਘ ਸੁਸਾਇਟੀ ਵਲੋਂ ਕਰਨੈਲ ਸਿੰਘ ਸਹੋਤਾ, ਕੁਲਵਰਨ ਸਿੰਘ
ਪਰਮਾਰ ਤੋਂ ਇਲਾਵਾ ਹਿੰਦੂ ਮੰਦਿਰਾਂ ਦੇ ਨੁਮਾਇੰਦੇ ਵੀ ਪਹੁੰਚੇ । ਉਨ੍ਹਾਂ ਨਾਲ ਬਿਤਾਏ ਪਲ ਉਨ੍ਹਾਂ ਸਾਰਿਆਂ ਨਾਲ ਸਾਂਝੇ ਕੀਤੇ । ਯਾਦਗਾਰੀ ਸ਼ਾਮ ਹੋ ਨਿੱਬੜੀ, ਲਜ਼ੀਜ਼ ਖਾਣੇ ਤੋਂ ਬਾਅਦ ਯਾਦਗਾਰੀ ਤਸਵੀਰਾਂ ਲਈਆਂ ਗਈਆਂ।



