ਅਮਰੀਕੀ ਕਾਂਗਰਸਵੂਮੈਨ ਪ੍ਰਮਿਲਾ ਜੈਪਾਲ ਦੀਆਂ ਭਾਰਤੀ ਵੋਟਰ ਸੂਚੀਆਂ ਪ੍ਰਤੀ ਟਿੱਪਣੀਆਂ:ਭਾਰਤ ਨੇ ਕੀਤਾ ਇਤਰਾਜ਼
ਵਾਸ਼ਿੰਗਟਨ:- ਅਮਰੀਕੀ ਕਾਂਗਰਸਵੂਮੈਨ ਪ੍ਰਮਿਲਾ ਜੈਪਾਲ ਨੇ ਭਾਰਤੀ ਚੋਣ ਕਮਿਸ਼ਨ ਦੀਆਂ ਵੋਟਰ ਸੂਚੀਆਂ ਦੇ ਸੋਧ 'ਤੇ ਸਵਾਲ ਉਠਾਉਣ ਵਾਲੀਆਂ ਟਿੱਪਣੀਆਂ ਕੀਤੀਆਂ ਹਨ ।ਉਨਾ ਕਿਹਾ ਭਾਰਤ ਦੀਆਂ ਵੋਟਰ ਸੂਚੀਆਂ ਤੋਂ 130 ਮਿਲੀਅਨ ਵੋਟਰਾਂ ਦੇ ਨਾਮ ਹਟਾਉਣਾ ਚਿੰਤਾ ਦਾ ਵਿਸ਼ਾ ਹੈ।ਇਸਤੋਂ ਇਲਾਵਾ ਲੋਕਤੰਤਰ ਬਹਾਲ ਕਰਨ ਲਈ ਹੋ ਰਹੇ ਪ੍ਰਦਰਸ਼ਨਾ ਦਾ ਉਨਾ ਨੇ ਸਮਰਥਨ ਕੀਤਾ ਹੈ।
"ਭਾਰਤ ਦੇ ਰਾਜਦੂਤ ਵਿਨਂੈ ਕਵਾਟਰਾ ਨੇ ਕਿਹਾ ਕਿ ਇਹ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਹੈ," ।
ਭਾਰਤ ਦੀਆਂ ਲੋਕਤੰਤਰੀ ਪ੍ਰਕਿਰਿਆਵਾਂ 'ਤੇ ਵਿਦੇਸ਼ੀ ਟਿੱਪਣੀਆਂ ਜੋ ਸਚਾਈ ਨੂੰ ਪ੍ਰਗਟ ਕਰਦੀਆਂ ਹਨ ਭਾਰਤੀ ਰਾਜਦੂਤ ਦੇ ਬਿਆਨ ਤੋਂ ਸਾਬਤ ਹੁੰਦਾ ਹੈ ਕਿ ਇਹ ਲੋਕ ਸਚਾਈ ਨੂੰ ਬਰਦਾਸ਼ਤ ਨਹੀਂ ਕਰਦੇ।ਦੁਨੀਆਂ ਭਰ ਦੇ ਲੋਕਾਂ ਨੂੰ ਪਤਾ ਕਿਭਾਰਤ ਵਿੱਚ ਮੌਜੂਦਾ ਸਰਕਾਰ ਵਿਰੁੱਧ ਕਿੰਨਾ ਬਾ ਵੇਲਾ ਉੱਠ ਖੜਾ ਹੋਇਆ ਹੈ।ਪ੍ਰਦਰਸ਼ਨਕਾਰੀਆਂ ਤੇ ਕਿਵੇਂ ਜੁਲਮ ਕੀਤੇ ਜਾ ਰਹੇ ਹਨ।



