ਚਰਚਾ ਪੰਜਾਬ ਵਿਚ ਨਸ਼ਿਆਂ ਦੇ ਚਲੰਤ ਮਾਮਲੇ ਬਾਰੇ
ਸੰਨ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮ`ਦੇਨਜ਼ਰ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਆਪੋ-ਆਪਣੇ
ਢੰਗ ਨਾਲ ਵੋਟਰਾਂ ਤਕ ਪਹੁੰਚਣ ਅਤੇ ਉਨ੍ਹਾਂ ਨੂੰ ਪ੍ਰਭਾਵਤ ਕਰਨ ਲਈ ਯਤਨਸ਼ੀਲ ਹਨ । ਆਪ ਵ`ਲੋਂ
'ਰੰਗਲਾ ਪੰਜਾਬ' ਬਨਾਉਣ ਲਈ 'ਯੁ`ਧ, ਨਸ਼ਿਆਂ ਵਿਰੁਧ', 'ਹਮਾਰੇ ਰਾਮ' ਤੇ 'ਇ`ਕ ਸ਼ਾਮ, ਸ਼ਿਵ
ਭਗਵਾਨ ਦੇ ਨਾਮ' ਵਰਗੇ ਪ੍ਰੋਗਰਾਮ ਅਤੇ ਭਾਜਪਾ ਵ`ਲੋਂ 'ਉਭਰਦਾ ਪੰਜਾਬ' ਉਸਾਰਨ ਤੇ 'ਪੰਜਾਬ ਨਸ਼ਾ-
ਮੁਕਤ' ਕਰਨ ਵਰਗੀਆਂ ਯਾਤ੍ਰਾਵਾਂ ਆਦਿਕ, ਸਭ ਉਪਰੋਕਤ ਕਿਸਮ ਦੇ ਯਤਨਾਂ ਵਾਲੀਆਂ ਨਾਟਕੀ
ਕਿਰਿਆਵਾਂ ਹਨ । ਰਾਸ਼ਟਰੀ ਪਾਰਟੀਆਂ ਵਿ`ਚੋਂ 'ਭਾਜਪਾ' ਕੇਂਦਰੀ-ਸ`ਤਾ ਦੀ ਦੁਰਵਰਤੋਂ ਕਰ ਰਹੀ ਹੈ ਅਤੇ
'ਆਪ' ਪੰਜਾਬ ਦੇ ਸਰਕਾਰੀ ਤੰਤਰ ਦਾ ਸਹਾਰਾ ਲੈ ਰਹੀ ਹੈ । ਸ`ਤਾ-ਹੀਣ ਹੋਈ ਕਾਂਗਰਸ ਵੀ ਤਰਲੋ-
ਮ`ਛੀ ਹੋ ਰਹੀ ਹੈ, ਭਾਵੇਂ ਕਿ ਉਸ ਦੇ ਪੰਜਾਬੀ ਆਗੂਆਂ ਦੀ ਧੜੇਬੰਦੀ ਉਹਦੇ ਪ੍ਰਚਾਰ ਨੂੰ ਲਹਿਰ ਬਣਨ ਤੋਂ
ਰੋਕ ਰਹੀ ਹੈ । ਪ੍ਰੰਤੂ, ਇਹ ਤਿੰਨੇ ਪਾਰਟੀਆਂ ਪੰਥਕ ਖੇਤਰ ਦੀ ਧੜੇਬੰਦੀ ਤੇ ਫੁ`ਟ ਉੱਤੇ ਗਿਰਝਾਂ ਵਾਲੀ
ਨੀਝ ਲਾਈ ਬੈਠੀਆਂ ਹਨ । ਪਰ, ਅਫ਼ਸੋਸ ਕਿ ਖੇਤਰੀ ਪਾਰਟੀਆਂ ਅਖਵਾਉਣ ਵਾਲੇ ਸਾਰੇ ਅਕਾਲੀ ਧੜੇ
ਇਸ ਪ`ਖੋਂ ਜਾਣ-ਬੁਝ ਕੇ ਅ`ਖਾਂ ਮੀਟ ਰਹੇ ਹਨ ।
ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਕਮੇਟੀ ਰਾਹੀਂ ਧਾਰਮਿਕ-ਸ`ਤਾ ਤੇ ਗੁਰੂ ਕੀ ਗੋਲਕ ਦੀ ਦੁਰਵਰਤੋਂ
ਕਰ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੁਬਿਧਾ-ਜਨਕ ਸਥਿਤੀ ਵਿ`ਚ ਵਿਚਰਦਾ
ਹੋਇਆ ਅਜੇ 'ਸੰਵਾਦ ਯਾਤਰਾ' ਸ਼ੁਰੂ ਕਰਨ ਲਈ ਸੋਚ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ (ਵਾਰਿਸ
ਪੰਜਾਬ) ਸਿ`ਖ ਜਗਤ ਦੇ ਜਜ਼ਬਾਤਾਂ ਨਾਲ ਖੇਲ ਕੇ ਜਿ`ਤਣ ਦੀ ਆਸ ਲਗਾਈ ਬੈਠਾ ਹੈ ਅਤੇ ਸ਼੍ਰੋਮਣੀ ਅਕਾਲੀ
ਦਲ (ਅੰਮ੍ਰਿਤਸਰ) ਵੀ ਖ਼ਾਲਿਸਤਾਨ ਦੇ ਪਰਦੇ ਹੇਠ ਆਪਣੀ ਹੋਂਦ ਪ੍ਰਗਟਾਊ ਚਾਲੇ ਚ`ਲ ਰਿਹਾ ਹੈ । ਪੰਥ-
ਦਰਦੀ ਪੁਕਾਰ ਰਹੇ ਹਨ ਕਿ ਸਾਡੇ ਗੁਰੂ ਸਾਹਿਬਾਨ ਨੇ “ਝੂਠੁ ਧੜੇ ਕਰਿ, ਪਛੋਤਾਹਿ ” ਦੀ ਗੁਹਾਰ ਲਾ ਕੇ
“ਹਮਾਰਾ ਧੜਾ, ਹਰਿ ਰਹਿਆ ਸਮਾਈ ” {ਗੁਰੂ ਗ੍ਰੰਥ ਸਾਹਿਬ-ਪੰ. 366} ਦਾ ਐਲਾਨ ਕੀਤਾ ਹੈ । ਜੇ
ਤੁਸੀਂ ਸ`ਤਾ ਦੇ ਲਾਲਚ ਵਿ`ਚ ਗੁਰੂ ਦੀ ਗ`ਲ ਮੰਨ ਕੇ ਧੜੇਬੰਦੀ ਨਹੀਂ ਵੀ ਛ`ਡਣੀ, ਨਾ ਛ`ਡੋ । ਪਰ, ਗੁਰੂ ਦਾ
ਵਾਸਤਾ ਜੇ ਘ`ਟ ਤੋਂ ਘ`ਟ ਸੀਟਾਂ ਦੀ ਵੰਡ ਤਾਂ ਕਰ ਲਵੋ । ਪਰ, ਜਾਪਦਾ ਹੈ ਕਿ ਉਨ੍ਹਾਂ ਦੀ ਇਸ ਨੇਕ
ਸਲਾਹ ਨੂੰ ਵੀ ਅਣਗੌਲਿਆ ਕੀਤਾ ਜਾ ਰਿਹਾ ਹੈ ।ਕਾਰਣ ਹੈ ਕਿ ਸ`ਤਾ ਦੀ ਲਾਲਸਾ ਵਿਚ ਅੰਧੇ ਹੋਏ
ਅਕਾਲੀ-ਧੜੇ ਗੁਰਬਾਣੀ ਦੇ ਗੁਰਮਤੀ ਚਾਨਣ ਵਿ`ਚ ਵੀ 'ਹਮਾਰੇ ਰਾਮ' ਨਾਟਕ ਬਾਰੇ ਬੋਲਣ ਦੀ ਹਿੰਮਤ
ਨਹੀਂ ਰ`ਖਦੇ, ਜਿਹੜੀ ਵੈਦਿਕ ਦਰਸ਼ਨ ਦੀਆਂ ਪੌਰਾਣਿਕ ਪੁਸਤਕਾਂ 'ਤੇ ਅਧਾਰਿਤ ਆਖਦੀ ਹੈ “ਰੋਵੈ ਰਾਮੁ,
ਨਿਕਾਲਾ ਭਇਆ ॥ ਸੀਤਾ, ਲਖਮਣੁ, ਵਿਛੁਿੜ ਗਇਆ ॥” {ਗੁਰੂ ਗ੍ਰੰਥ ਸਾਹਿਬ-ਪੰ. 954} 'ਇ`ਕ
ਸ਼ਾਮ, ਸ਼ਿਵ ਭਗਵਾਨ ਦੇ ਨਾਮ' ਪ੍ਰੋਗਰਾਮ ਬਾਰੇ ਵੀ ਉਨ੍ਹਾਂ ਆਗੂਆਂ ਨੇ ਕੀ ਬੋਲਣਾ ? ਜਿਹੜੇ ਅਗਿਆਨਤਾ
ਵ`ਸ 'ਬਚਿਤ੍ਰ ਨਾਟਕ' ਅੰਦਰਲੇ 'ਚੰਡੀ ਚਰਿਤ੍ਰ ਉਕਤਿ ਬਿਲਾਸ ਦੇ ਅ`ਠਵੇਂ ਅਧਿਆਇ ਵਿਚਲੇ 231ਵੇਂ
ਸਵੈਈਏ “ਦੇਹ ਸਿਵਾ ! ਬਰੁ ਮੋਹਿ ਇਹੈ; ਸੁਭ ਕਰਮਨ ਤੇ ਕਬਹੂੰ ਨ ਟਰੋ ॥231॥” ਨੂੰ ਸਿ`ਖਾਂ ਦਾ
'ਰਾਸ਼ਟਰੀ ਗੀਤ' ਐਲਾਨ ਚੁ`ਕੇ ਹੋਣ । ਹੈਰਾਨੀ ਦੀ ਗ`ਲ ਹੈ ਕਿ ਇ`ਕ ਪਾਸੇ ਪੰਜਾਬ ਵਿ`ਚ “ਯੁ`ਧ, ਨਸ਼ਿਆਂ
ਵਿਰੁਧ ਚ`ਲ ਰਿਹਾ ਹੈ ਅਤੇ ਦੂਜੇ ਪਾਸੇ ਅਜਿਹੇ ਧਾਰਮਕ ਸਥਾਨਾਂ 'ਤੇ ਸਰਕਾਰੀ ਖ਼ਜ਼ਾਨੇ 'ਚੋਂ ਕਰੋੜਾਂ ਰੁਪੈ
ਖਰਚੇ ਜਾ ਰਹੇ ਹਨ, ਜਿਥੇ ਨਸ਼ਿਆਂ ਦੀ ਮਾਂ ਸ਼ਰਾਬ ਦਾ ਚੜ੍ਹਾਵਾ ਚੜ੍ਹਦਾ ਤੇ ਪ੍ਰਸ਼ਾਦ ਵਰਤਾਇਆ ਜਾਂਦਾ ਹੈ
। ਉਸ ਸ਼ਿਵ ਭਗਵਾਨ ਦੇ ਨਾਮ, ਸ਼ਾਮ ਦੇ ਰੰਗਲੇ ਪ੍ਰੋਗਰਾਮ ਕੀਤੇ ਜਾ ਰਹੇ ਹਨ, ਜਿਸ ਬਾਰੇ 'ਭਾਸ਼ਾ ਵਿਭਾਗ
ਪੰਜਾਬ' ਦਾ ਛਪਿਆ 'ਹਿੰਦੂ ਮਿਥਿਹਾਸ ਕੋਸ਼ ਕਹਿੰਦਾ ਹੈ ਕਿ ਉਹ “ਕਈ ਵਾਰੀ ਮਦ (ਸ਼ਰਾਬ) ਪਾਨ ਵਿਚ
ਰੁਝ ਜਾਂਦਾ ਹੈ ਅਤੇ ਮਸਤ ਹੋ ਕੇ ਆਪਣੀ ਪਤਨੀ ਦੇਵੀ ਨਾਲ ਬੜੇ ਉੱਗਰ ਰੂਪ ਵਿਚ ਤਾਂਡਵ ਨਾਚ ਕਰਦਾ
ਹੈ ।” {ਐਡੀਸ਼ਨ ਦੂਜੀ 1973, ਪੰਨਾ 123}
ਇਹ ਠੀਕ ਹੈ ਕਿ ਪੰਜਾਬ, ਸਰਹ`ਦੀ ਇਲਾਕਾ ਹੋਣ ਤੋਂ ਇਲਾਵਾ ਸ`ਤਾਧਾਰੀ ਆਗੂਆਂ ਦੀ ਮਾਇਕ ਭੁ`ਖ ਤੇ
ਬੇਰੁਜ਼ਗਾਰੀ ਕਾਰਣ ਨਸ਼ਿਆਂ ਦੀ ਮਾਰ ਝ`ਲ ਰਿਹਾ ਹੈ । ਇਥੇ ਨਸ਼ਾਖੋਰੀ ਇ`ਕ ਬੇਹ`ਦ ਸੰਵੇਦਨਸ਼ੀਲ ਤੇ
ਚਿੰਤਾਜਨਕ ਸਿਆਸੀ ਮੁ`ਦਾ ਬਣ ਚੁ`ਕਾ ਹੈ । ਪਰ ਰਾਸ਼ਟਰੀ ਰਾਜਨੀਤਕ ਪਾਰਟੀਆਂ ਵ`ਲੋਂ ਭਾਰਤ ਭਰ
ਵਿਚੋਂ ਕੇਵਲ ਪੰਜਾਬ ਵਿ`ਚ ਹੀ ਨਸ਼ਿਆਂ ਦਾ ਰੌਲਾ ਕਿਉਂ ? ਪ੍ਰਸਿ`ਧ ਪਤਰਕਾਰ 'ਜੇਤਿੰਦਰ ਪਨੂੰ' ਨੇ ਵੀ ਇ`ਕ
ਵੀਡੀਓ ਰਾਹੀਂ ਸੁਆਲ ਖੜ੍ਹਾ ਕੀਤਾ ਹੈ ਕਿ “ਨਸ਼ਿਆਂ ਵਿਰ`ੁਧ ਮੁਹਿੰਮ ਤੇ ਯਾਤਰਾ ਦੌਰਾਨ ਨੁਕਤਾਚੀਨੀ
ਸਿਰਫ ਪੰਜਾਬ ਦੀ ਹੀ ਕਿਉਂ ? ਕੀ ਬਾਕੀ ਦੇ ਭਾਜਪਾਈ ਰਾਜਾਂ ਵਿਚੋਂ ਨਸ਼ਾ ਖ਼ਤਮ ਹੋ ਚੁ`ਕਾ ਹੈ ?
ਮਹਾਂਰਾਸ਼ਟਰ ਵਿਚ ਭਾਜਪਾ ਤੇ ਕੇਰਲਾ ਵਿ`ਚ ਕਾਂਗਰਸ ਦੀ ਸਰਕਾਰ ਹੈ, ਜਿਥੇ ਦੇਸ਼ ਦੇ ਤਾਜ਼ੇ ਅੰਕਿੜਆਂ
ਅਨੁਸਾਰ (ਂਧਫਸ਼ ਅਚਟ) ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵਰਤੋਂ ਵਿਰੁ`ਧ ਸਭ ਤੋਂ ਵਧੇਰੇ ਕੇਸ
ਦਰਜ ਕੀਤੇ ਜਾ ਚੁ`ਕੇ ਹਨ । ਗੁਜਰਾਤ ਦੀ ਪੁਲੀਸ ਤੇ ਗ੍ਰਹਿ ਵਿਭਾਗ ਦੇ ਅਧਿਕਾਰਤ ਬਿਆਨਾਂ ਮੁਤਾਬਕ
ਪਿਛਲੇ ਪੰਜ ਸਾਲਾਂ ਵਿਚ 13600 ਕਰੋੜ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ । 3700 ਤੋਂ ਵਧ
ਕੇਸ ਦਰਜ ਹੋਏ ਹਨ ਅਤੇ 5346 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਸੰਨ 2021 ਤੋਂ 2024 ਤਕ
ਗੁਗਰਾਤ ਦੀਆਂ ਬੰਦਰਗਾਹਾਂ ਤੋਂ 3407 ਕਿਲੋਗ੍ਰਾਮ ਨਸ਼ੀਲੇ ਪਦਾਰਥ ਫੜੇ ਗਏ ਹਨ, ਜਿਨ੍ਹਾਂ ਦੀ ਬਜ਼ਾਰ
ਵਿਚ ਕੀਮਤ 7350 ਕਰੋੜ ਦ`ਸੀ ਗਈ ਹੈ । ਇਨ੍ਹਾਂ ਬੰਦਰਗਾਹਾਂ ਤੋਂ 94.19 ਲ`ਖ ਨਸ਼ੀਲੀਆਂ ਗੋਲੀਆਂ ਵੀ
ਜ਼ਬਤ ਕੀਤੀਆਂ ਗਈਆਂ ਹਨ । ਇੰਟਰਨੈਟ ਰਾਹੀਂ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਭਾਰਤ ਵਿਚ
ਨਸ਼ਿਆਂ ਦੀ ਬਲੈਕ ਦਾ 65% ਹਿ`ਸਾ ਗੁਜਰਾਤ ਦੇ ਰਸਤੇ ਹੀ ਆਉਂਦਾ ਹੈ ।
ਨੈਸ਼ਨਲ ਕਰਾਈਮ ਰੀਕਾਰਡਜ਼ ਬਿਊਰੋ ਮੁਤਾਬਿਕ ਕੇਵਲ ਸੰਨ 2021 ਵਿਚ ਗੁਜਰਾਤੀ ਬੰਦਰਗਾਹਾਂ ਤੋਂ 3
ਟਨ ਦੇ ਲਗਭਗ ਹੀਰੋਇਨ ਫੜੀ ਗਈ ਸੀ । ਅੰਕਿੜਆਂ ਸਹਿਤ ਇਹ ਸਭ ਕੁਝ ਲਿਖਣ ਦਾ ਭਾਵਾਰਥ ਹੈ
ਕਿ ਭਾਜਪਾ ਕੋਲ ਅਜਿਹਾ ਕਿਹੜਾ ਜਾਦੂ ਹੈ ਕਿ ਉਹ ਪੰਜਾਬ ਵਿਚੋਂ ਨਸ਼ਿਆਂ ਦੇ ਪਰਕੋਪ ਤੇ ਵਰਤਾਰੇ ਨੂੰ
ਖ਼ਤਮ ਕਰ ਦੇਵੇਗੀ । ਮੈਨੂੰ ਤਾਂ ਇਉਂ ਜਾਪਦਾ ਹੈ ਕਿ ਰਾਸ਼ਟਰੀ ਪਧਰ ਦੀਆਂ ਰਾਜਨੀਤਕ ਪਾਰਟੀਆਂ ਚੋਣਾਂ
ਮੌਕੇ ਨਸ਼ਿਆਂ ਦਾ ਸ਼ੋਰ ਮਚਾ ਕੇ ਅਤੇ ਪੰਜਾਬ ਨੂੰ ਇਉਂ ਬਦਨਾਮ ਕਰਕੇ, ਇਸ ਸੂਬੇ ਅੰਦਰਲੇ ਗੁਰਮਤੀ
ਪ੍ਰਭਾਵ ਦੇ ਪ੍ਰਕਾਸ਼ ਨੂੰ ਧੁੰਧਲਾ ਕਰਨਾ ਚਹੁੰਦੀਆਂ ਹਨ । ਕਾਰਣ ਹੈ ਕਿ ਵਿਚਾਰਧਾਰਕ ਪ`ਖੋਂ ਇਹ ਤ`ਥ
ਸੂਰਜਵਤ ਪ੍ਰਗਟ ਹੈ ਕਿ ਭਾਵੇਂ ਸੰਸਾਰ ਭਰ ਦੇ ਮਜ਼ਹਬੀ ਗ੍ਰੰਥਾਂ ਨੇ ਨਸ਼ਿਆਂ ਨੂੰ ਮਨੁ`ਖਤਾ ਲਈ ਹਾਨੀਕਾਰਕ
ਦ`ਸਿਆ ਹੈ । ਪਰ, ਇਸ ਦੇ ਬਾਵਜੂਦ ਵੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ
ਪ੍ਰਸਾਰ ਹੀ ਮਾਨਵੀ ਸਮਾਜ ਨੂੰ ਨਸ਼ਿਆਂ ਦੀ ਮਾਰੂ ਲਤ ਤੋਂ ਬਚਾਉਣ ਦੀ ਸਮਰਥਾ ਰ`ਖਦਾ ਹੈ । ਕਾਰਣ ਹੈ
ਕਿ ਅਨਮਤੀਆਂ ਦੇ ਕਲਪਤ ਸੁਰਗ ਅਤੇ ਬਹਿਸ਼ਤ, ਉਨ੍ਹਾਂ ਦੇ ਅਨੁਆਈਆਂ ਅੰਦਰ ਨਸ਼ੇ ਦੀ ਆਸ ਬਣਾਈ
ਰ`ਖਦੇ ਹਨ । ਭਾਈ ਪਰਵਿੰਦਰ ਸਿੰਘ ਮਾਨਸਾ ਇਸ ਹਕੀਕਤ ਨੂੰ ਸਮਝ ਚੁ`ਕਾ ਸੀ । ਇਸ ਲਈ ਉਸ ਨੇ
ਆਪਣੀ ਕੁਰਬਾਨੀ ਤਾਂ ਦੇ ਦਿ`ਤੀ, ਪਰ ਉਹ ਯੋਧਾ ਪਿ`ਛੇ ਨਹੀਂ ਹਟਿਆ । ਭੁੁ`ਲ-ਚੁਕ ਮੁਆਫ਼ ਕਰਨੀ ਜੀ ।
ਮਾਨਵਤਾ ਦਾ ਹਿਤੂ : ਜਗਤਾਰ ਸਿੰਘ ਜਾਚਕ, ਨਿਊਯਾਰਕ



