ਨਾਅਰਿਆਂ ਤੋਂ ਨੀਤੀਆਂ ਵੱਲ ?
ਕੀ ਅਸੀਂ ਕੌਮ ਦੇ ਭਵਿੱਖ ਦਾ '#ਬਦਲ' ਬਣਨ ਲਈ ਤਿਆਰ ਹਾਂ?
ਬੀਤੇ ਸਮੇਂ ਵਿੱਚ ਜੋ ਹੋਇਆ, ਉਸ ਦੇ ਚੰਗੇ ਮਾੜੇ ਪਹਿਲੂਆਂ ਅਤੇ ਇਤਿਹਾਸਕ ਸੰਸਥਾਵਾਂ ਦੇ ਫੈਸਲਿਆਂ
'ਤੇ ਅਲੱਗ-ਅਲੱਗ ਵਿਚਾਰ ਹੋ ਸਕਦੇ ਨੇ। ਪਰ ਅੱਜ ਦੇ ਦੌਰ ਵਿੱਚ ਬੀਤੇ ਦੀਆਂ ਗੱਲਾਂ ਨੂੰ ਮੁੜ-ਮੁੜ
ਰਿੜਕਣ ਨਾਲੋਂ ਕੁਝ ਹਾਸਲ ਨਹੀਂ ਹੋਣਾ। ਅੱਜ ਸਿੱਖ ਕੌਮ ਸਿਰਫ਼ ਪੰਜਾਬ ਤੱਕ ਸੀਮਤ ਨਹੀਂ, ਸਗੋਂ ਸਾਰੀ
ਦੁਨੀਆ ਵਿੱਚ ਵਸਦੀ ਹੈ?
ਹੁਣ ਸਮਾਂ ਬੀਤੇ ਦੇ ਗਿਲੇ-ਸ਼ਿਕਵਿਆਂ ਨੂੰ ਛੱਡ ਕੇ, ਗਲੋਬਲ ਪੱਧਰ 'ਤੇ ਕੌਮ ਦੀ ਅਥਾਹ ਤਾਕਤ ਨੂੰ
ਇਕਜੁੱਟ ਕਰਨ ਅਤੇ ਇੱਕ ਮਾਲਾ ਵਿੱਚ ਪਰੋਣ ਦਾ ਹੈ।
ਇਸੇ ਗੰਭੀਰ ਵਿਸ਼ੇ 'ਤੇ ਜਦੋਂ ਪੁਰਾਤਨ ਤੇ ਅੱਜ ਦੇ ਕੌਮੀ ਦਰਦ ਰੱਖਣ ਵਾਲੀ ਸੋਚ ਦਾ ਸੁਮੇਲ ਕਰਕੇ
ਦੇਖੀਏ, ਤਾਂ ਕੁਝ ਅਜਿਹੇ ਸਵਾਲ ਸਾਹਮਣੇ ਆਉਂਦੇ ਹਨ ਜੋ ਅੱਜ ਹਰ ਸੂਝਵਾਨ ਇਨਸਾਨ ਨੂੰ ਆਪਣੇ
ਅੰਦਰ ਝਾਤੀ ਮਾਰਨ ਲਈ ਮਜਬੂਰ ਕਰਦੇ ਹਨ:
1 ਇੱਕ ਗਲੋਬਲ ਪਲੇਟਫਾਰਮ ਦੀ ਲੋੜ?
ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਆਵੇ, ਸਾਡੀ ਅਹਿਮੀਅਤ ਸਿਰਫ਼ ਪੰਜਾਬ ਤੱਕ ਮਹਿਦੂਦ ਨਹੀਂ
ਰਹਿਣੀ ਚਾਹੀਦੀ। ਸਮੁੱਚੇ ਭਾਰਤ ਅਤੇ ਵਿਸ਼ਵ ਪੱਧਰ 'ਤੇ ਸਾਡੀ ਇੱਕ ਸਾਂਝੀ, ਮਜ਼ਬੂਤ ਆਵਾਜ਼ ਹੋਣੀ
ਚਾਹੀਦੀ ਹੈ। ਜਿਵੇਂ ਅੰਤਰਰਾਸ਼ਟਰੀ ਸਿਆਸਤ ਵਿੱਚ ਸਾਡਾ ਬੋਲਬਾਲਾ ਹੈ ਅਤੇ ਦੁਨੀਆ ਦੀਆਂ ਸਰਵਉੱਚ
ਸੰਸਥਾਵਾਂ ਵਿੱਚ ਸਾਡੇ ਲੋਕ ਉੱਚੇ ਅਹੁਦਿਆਂ 'ਤੇ ਬੈਠੇ ਹਨ ,ਕੀ ਅਸੀਂ ਇੱਕ ਕੌਮ ਵਜੋਂ ਉਨ੍ਹਾਂ ਦੀ
ਕਾਬਲੀਅਤ ਦਾ ਸਹੀ ਮੁਲਾਂਕਣ ਕਰਕੇ ਉਨ੍ਹਾਂ ਨੂੰ ਇੱਕ ਲੜੀ ਵਿੱਚ ਪਰੋ ਸਕੇ ਹਾਂ?
ਅਜਿਹੇ ਗਲੋਬਲ ਚਿਹਰਿਆਂ ਨੂੰ ਭਾਈ ਗੁਰਦਾਸ ਜੀ ਤੇ ਭਾਈ ਮਨੀ ਸਿੰਘ ਦੇ ਰਾਹ ਚੱਲਣ ਵਾਲੇ ਨਵੀਂ
ਪੀੜ੍ਹੀ ਦੇ ਚੇਹਰਿਆਂ ਨੂੰ ਰੋਲ ਮਾਡਲ ਬਣਾ ਕੇ ਇੱਕ ਵਿਸ਼ਵ ਵਿਆਪੀ ਨੈੱਟਵਰਕ ਖੜ੍ਹਾ ਕਰਨ ਦਾ ਵੇਲਾ ਹੈ।
ਆਓ ਸਭ ਇਸ ਲਈ ਕੰਮ ਕਰੀਏ !!
2 ਫਜ਼ੂਲ ਨਾਅਰਿਆਂ ਅਤੇ ਸਿਆਸੀ ਵਰਤੋਂ ਤੋਂ ਕਿਨਾਰਾ?
ਹੁਣ ਸਾਨੂੰ ਜਜ਼ਬਾਤੀ ਅਤੇ ਫਜ਼ੂਲ ਨਾਅਰਿਆਂ ਦੀ ਲੋੜ ਨਹੀਂ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਅਸੀਂ
ਜਜ਼ਬਾਤਾਂ ਵਿੱਚ ਵਹਿ ਗਏ, ਸਿਆਸੀ ਲੋਕਾਂ ਨੇ ਆਪਣੇ ਹਿੱਤਾਂ ਲਈ ਸਾਡੀ ਊਰਜਾ ਨੂੰ ਵਰਤਿਆ। ਨਾ
ਅਸੀਂ ਕਿਸੇ ਲਈ ਵਰਤੇ ਜਾਣਾ ਹੈ, ਨਾ ਕਿਸੇ ਨੂੰ ਆਪਣੀ ਭਾਵਨਾਵਾਂ ਖੇਡਣ ਦੇਣੀ ਹੈ। ਸਾਡਾ ਅਸਲ
ਏਜੰਡਾ ਹੁਣ ਉੱਚ ਸਿੱਖਿਆ, ਆਰਥਿਕ ਸੁਤੰਤਰਤਾ, ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਕਾਰਾਤਮਕ ਨੀਤੀ
ਘੜਤ ਵੱਜੋ ਹੋਣਾ ਚਾਹੀਦਾ ਹੈ।
3 ਸੁਹਿਰਦ ਅਤੇ ਯੋਗ ਲੀਡਰਸ਼ਿਪ ਦੀ ਤਲਾਸ਼?
ਅੱਜ ਦੁਨੀਆ ਭਰ ਵਿੱਚ ਬੈਠੇ ਪੜ੍ਹੇ ਲਿਖੇ ਵਰਗ, ਵਕੀਲਾਂ, ਡਾਕਟਰਾਂ, ਵਿਗਿਆਨੀਆਂ, ਸਮਾਜ ਸੇਵਕਾਂ
ਅਤੇ ਉਦਯੋਗਪਤੀਆਂ ਨੂੰ ਅੱਗੇ ਆ ਕੇ ਕੌਮ ਦੀ ਵਾਗਡੋਰ ਸੰਭਾਲਣੀ ਪਵੇਗੀ। ਸਾਨੂੰ ਪੰਜਾਬ ਤੋਂ ਲੈ ਕੇ
ਵਿਦੇਸ਼ਾਂ ਤੱਕ ਫੈਲੇ ਸਾਡੇ ਲੋਕਾਂ ਦੇ ਮਸਲਿਆਂ ,"ਜਿਵੇਂ ਪਛਾਣ ਦਾ ਸੰਕਟ, ਨਸਲੀ ਵਿਤਕਰਾ ਅਤੇ ਪੰਜਾਬ
ਦੀ ਆਰਥਿਕਤਾ" ਨੂੰ ਹੱਲ ਕਰਨ ਲਈ ਇੱਕ ਨਵੀਂ, ਦੂਰਅੰਦੇਸ਼ੀ ਸੋਚ ਖੜ੍ਹੀ ਕਰਨ ਦੀ ਸਖ਼ਤ ਜ਼ਰੂਰਤ
ਹੈ।
ਆਓ, ਇਸ ਬਦਲਾਅ ਦਾ ਹਿੱਸਾ ਬਣੀਏ?
ਇਹ ਕੰਮ ਬਾਹਰੋਂ ਕਿਸੇ ਨੇ ਆ ਕੇ ਨਹੀਂ ਕਰਨਾ, ਇਹ ਕੰਮ ਕੌਮ ਦੇ ਸੁਹਿਰਦ ਅਤੇ ਬੁੱਧੀਜੀਵੀ ਲੋਕਾਂ ਨੇ
ਹੀ ਕਰਨਾ ਹੈ। ਆਓ, ਆਪਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਇੱਕ ਅਜਿਹੇ ਸਾਂਝੇ ਖਾਕੇ 'ਤੇ ਕੰਮ ਕਰੀਏ
ਜੋ ਕਾਨੂੰਨੀ, ਸੰਵਿਧਾਨਕ ਅਤੇ ਆਧੁਨਿਕ ਤਰੀਕੇ ਨਾਲ ਪੰਜਾਬ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਇੱਕ
ਨਵਾਂ 'ਬਦਲ' ਪੇਸ਼ ਕਰ ਸਕੇ।
ਜੇਕਰ ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਹੁਣ ਨਾਅਰਿਆਂ ਦੀ ਸਿਆਸਤ ਨੂੰ ਛੱਡ ਕੇ ਨੀਤੀਆਂ ਦੀ
ਸਿਆਸਤ ਵੱਲ ਵਧਣ ਦਾ ਵੇਲਾ ਆ ਗਿਆ ਹੈ, ਤਾਂ ਆਓ ਇਸ ਸੰਵਾਦ ਨੂੰ ਅੱਗੇ ਵਧਾਈਏ। ਆਪਣੇ
ਵਿਚਾਰ ਸਾਂਝੇ ਕਰੋ ਅਤੇ ਇਸ ਸੁਨੇਹੇ ਨੂੰ ਹੋਰਨਾਂ ਸੁਹਿਰਦ ਸੱਜਣਾਂ ਤੱਕ ਪਹੁੰਚਾਣ ਲਈ ਸ਼ੇਅਰ ਕਰੋ!!-
ਭਗਵੰਤ ਸਿੰਘ ਤੂਰ ਕਨੇਡਾ -778 385 7024



