ਨਵੀਂ ਦਿੱਲੀ, ਸਪੋਰਟਸ ਡੈਸਕ : ਆਈਸੀਸੀ ਵਨਡੇ ਵਿਸ਼ਵ ਕੱਪ 2023 ਦੇ 37ਵੇਂ ਮੈਚ ਵਿਚ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਇਆ। ਇਹ ਮੈਚ ਉਨ੍ਹਾਂ ਦੋ ਟੀਮਾਂ ਵਿਚਕਾਰ ਖੇਡਿਆ ਗਿਆ, ਜੋ ਇਸ ਵਿਸ਼ਵ ਕੱਪ 2023 ਦੀ ਅੰਕ ਸੂਚੀ ਵਿਚ ਸਿਖਰ ‘ਤੇ ਹਨ। ਇਸ ਮੈਚ ‘ਚ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਵਰਗੀ ਮਜ਼ਬੂਤ ਟੀਮ ਨੂੰ 243 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾਇਆ।
ਦੱਖਣੀ ਅਫਰੀਕਾ ਦੀ ਟੀਮ ਨੂੰ ਟੀਮ ਇੰਡੀਆ ਦੇ ਖਿਲਾਫ ਆਪਣੇ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਇਤਿਹਾਸ ਦੀ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਦੱਖਣੀ ਅਫਰੀਕਾ ਦੀ ਟੀਮ ਦਾ ਕੋਈ ਵੀ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਕ੍ਰੀਜ਼ ‘ਤੇ ਟਿਕ ਨਹੀਂ ਸਕਿਆ।
ਦੱਖਣੀ ਅਫਰੀਕਾ ਨੂੰ ਮਿਲੀ ਵਨਡੇ ਕ੍ਰਿਕਟ ‘ਚ ਸਭ ਤੋਂ ਵੱਡੀ ਹਾਰ
ਦਰਅਸਲ ਦੱਖਣੀ ਅਫਰੀਕਾ (IND vs SA) ਨੂੰ ਭਾਰਤੀ ਟੀਮ ਤੋਂ 243 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੇਂਬਾ ਬਾਵੁਮਾ ਦੀ ਕਪਤਾਨੀ ਵਾਲੀ ਟੀਮ 327 ਦੌੜਾਂ ਦਾ ਪਿੱਛਾ ਕਰਦੀ ਹੋਏ ਸਿਰਫ 83 ਦੌੜਾਂ ‘ਤੇ ਆਲਆਊਟ ਹੋ ਗਈ। ਇਸ ਤਰ੍ਹਾਂ ਦੱਖਣੀ ਅਫਰੀਕੀ ਟੀਮ ਨੂੰ ਵਨਡੇ ਕ੍ਰਿਕਟ ਦੇ ਇਤਿਹਾਸ ਦੀ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਕੱਪ ਦੇ ਇਤਿਹਾਸ ਵਿਚ ਟੀਮ ਦੀ ਇਹ ਸਭ ਤੋਂ ਵੱਡੀ ਹਾਰ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਦੱਖਣੀ ਅਫਰੀਕਾ ਨਾਲ ਅਜਿਹਾ ਹੋ ਚੁੱਕਾ ਹੈ ਪਰ ਵਨ ਡੇ ਇੰਟਰਨੈਸ਼ਨਲ ‘ਚ ਇਹ ਦੂਜਾ ਮੌਕਾ ਸੀ, ਜਦੋਂ ਪੂਰੀ ਟੀਮ ਵਿਰੋਧੀ ਟੀਮ ਦੇ ਖਿਡਾਰੀ ਜਿੰਨੀਆਂ ਦੌੜਾਂ ਨਹੀਂ ਬਣਾ ਸਕੀ।
ਸਾਲ 2013 ਵਿਚ ਦੱਖਣੀ ਅਫਰੀਕਾ ਸ਼੍ਰੀਲੰਕਾ ਖਿਲਾਫ 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 140 ਦੌੜਾਂ ਬਣਾ ਕੇ ਢੇਰ ਹੋ ਗਈ ਸੀ। ਇਸ ਦੇ ਨਾਲ ਹੀ ਦੌੜਾਂ ਦੀ ਗੱਲ ਕਰੀਏ ਤਾਂ ਦੱਖਣੀ ਅਫਰੀਕੀ ਟੀਮ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ 182 ਦੌੜਾਂ ਦੀ ਹੈ, ਜੋ ਟੀਮ ਨੂੰ 2002 ‘ਚ ਪਾਕਿਸਤਾਨ ਖਿਲਾਫ ਮਿਲੀ ਸੀ।
ਅੰਕ ਸੂਚੀ ‘ਚ ਸਿਖਰ ‘ਤੇ ਹੈ ਭਾਰਤੀ ਟੀਮ
ਦੱਖਣੀ ਅਫਰੀਕਾ ‘ਤੇ ਇਸ ਜਿੱਤ ਨਾਲ ਭਾਰਤੀ ਟੀਮ ਵਿਸ਼ਵ ਕੱਪ 2023 ਅੰਕ ਸੂਚੀ ‘ਚ 18 ਅੰਕਾਂ ਨਾਲ ਪਹਿਲੇ ਨੰਬਰ ‘ਤੇ ਹੈ, ਜਦੋਂਕਿ ਦੱਖਣੀ ਅਫਰੀਕਾ ਦੀ ਟੀਮ ਦੂਜੇ ਸਥਾਨ ‘ਤੇ ਹੈ।
ਦੱਖਣੀ ਅਫਰੀਕੀ ਟੀਮ ਖਿਲਾਫ ਭਾਰਤੀ ਟੀਮ ਦੀ ਬੱਲੇਬਾਜ਼ੀ ਤੋਂ ਇਲਾਵਾ ਗੇਂਦਬਾਜ਼ੀ ਵੀ ਸ਼ਾਨਦਾਰ ਰਹੀ। ਰਵਿੰਦਰ ਜਡੇਜਾ ਨੇ ਮੈਚ ‘ਚ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੂੰ ਜ਼ਿਆਦਾ ਦੇਰ ਤੱਕ ਕ੍ਰੀਜ਼ ‘ਤੇ ਟਿਕਣ ਨਹੀਂ ਦਿੱਤਾ। ਜਡੇਜਾ ਨੇ ਸਭ ਤੋਂ ਵੱਧ 5 ਵਿਕਟਾਂ ਅਤੇ ਮੁਹੰਮਦ ਸ਼ਮੀ ਅਤੇ ਕੁਲਦੀਪ ਯਾਦਵ ਨੇ 2-2 ਵਿਕਟਾਂ ਹਾਸਲ ਕੀਤੀਆਂ। ਉਥੇ ਹੀ ਵਿਰਾਟ ਕੋਹਲੀ ਨੇ ਮੈਚ ‘ਚ 101 ਦੌੜਾਂ ਦੀ ਅਜੇਤੂ ਪਾਰੀ ਖੇਡੀ।


