ਆਨਲਾਈਨ ਨਿਊਜ਼ : ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਭਾਰਤ ਤੇ ਅਫ਼ਗਾਨਿਸਤਾਨ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 9ਵਾਂ ਮੈਚ ਖੇਡਿਆ ਗਿਆ। ਭਾਰਤੀ ਟੀਮ ਨੇ ਇਹ ਮੈਚ 8 ਵਿਕਟਾਂ ਨਾਲ ਜਿੱਤ ਲਿਆ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਅਰੁਣ ਜੇਤਲੀ ਸਟੇਡੀਅਮ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਸਟੈਂਡ ‘ਤੇ ਬੈਠੇ ਫੈਨਜ਼ ਵਿਚਾਲੇ ਜ਼ਬਰਦਸਤ ਝੜਪ ਹੁੰਦੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਮਾਮਲਾ ਸਿਰਫ਼ ਝੜਪ ਤੱਕ ਹੀ ਸੀਮਤ ਨਹੀਂ ਹੈ ਸਗੋਂ ਕੁਝ ਲੋਕ ਇਕ-ਦੂਜੇ ਨੂੰ ਮਾਰਨ ਲੱਗਦੇ ਹਨ।
ਵਾਇਰਲ ਵੀਡੀਓ ਦੇ ਬਾਰੇ ‘ਚ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਲੜਾਈ ਫੈਨਜ਼ ਵਿਚਾਲੇ ਕਿਉਂ ਹੋਈ। ਪਰ ਜੇਕਰ ਵੀਡੀਓ ਦੀ ਗੱਲ ਕਰੀਏ ਤਾਂ ਸਟੈਂਡ ‘ਤੇ ਬੈਠੇ ਫੈਨਜ਼ ਅਚਾਨਕ ਇਕ-ਦੂਜੇ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕੋਲ ਬੈਠੇ ਦਰਸ਼ਕ ਦੂਰ ਚਲੇ ਜਾਂਦੇ ਹਨ। ਹਾਲਾਂਕਿ ਵੀਡੀਓ ‘ਚ ਕੁਝ ਲੋਕ ਲੜਾਈ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਵੀ ਨਜ਼ਰ ਆ ਰਹੇ ਹਨ ਤੇ ਫਿਰ ਲੜਾਈ ਸ਼ਾਂਤ ਹੁੰਦੀ ਨਜ਼ਰ ਆ ਰਹੀ ਹੈ। ਵੀਡੀਓ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਕਿ ਇਹ ਮੈਚ ਦੌਰਾਨ ਕੀਤੀ ਗਈ ਸੀ ਜਾਂ ਬਾਅਦ ਵਿੱਚ।
Fans Fight at the Arun Jaitley Stadium in Delhi.#WorldCup2023 #WC2023 #INDvsAFG #teamindia pic.twitter.com/UV8nep5XDR
— Vineet Sharma (@VineetS906) October 11, 2023
ਇਸ ਲੜਾਈ ‘ਤੇ ਲੋਕਾਂ ਨੇ ਦਿੱਤੇ ਦਿਲਚਸਪ ਰਿਐਕਸ਼ਨ
ਕਈ ਲੋਕਾਂ ਨੇ ਵਿਰਾਟ ਕੋਹਲੀ ਤੇ ਨਵੀਨ ਉਲ ਹੱਕ ਦੀ ਉਦਾਹਰਣ ਦਿੰਦੇ ਹੋਏ ਲੜਾਈ ਦੇ ਇਸ ਵੀਡੀਓ ‘ਤੇ ਦਿਲਚਸਪ ਰਿਐਕਸ਼ਨ ਦਿੱਤੇ। ਕੋਹਲੀ ਤੇ ਨਵੀਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, “ਉਹ ਦੋਸਤ ਬਣ ਗਏ ਹਨ, ਉਹ ਲੜ ਰਹੇ ਹਨ।” ਇੱਕ ਹੋਰ ਯੂਜ਼ਰ ਨੇ ਲਿਖਿਆ, “ਇਹ ਸੰਭਵ ਨਹੀਂ ਹੈ ਕਿ ਦਿੱਲੀ ਵਿੱਚ ਮੈਚ ਹੋਵੇ ਤੇ ਲੜਾਈ ਨਾ ਹੋ ਇਹ ਹੋ ਹੀ ਨਹੀਂ ਸਕਦਾ।” ਇਸੇ ਤਰ੍ਹਾਂ ਫੈਨਜ਼ ਨੇ ਕਈ ਦਿਲਚਸਪ ਰਿਐਕਸ਼ਨ ਦਿੱਤੇ।
Ye dost ban gye
Ye lad rhe hai pic.twitter.com/47WhJ2bEGS
— Parth Goyal (@StocksRoyale) October 11, 2023
Kohli vs Naveen. Kohli vs Naveen
Fans want. Fans got pic.twitter.com/zSlnZODUi9
— Peaky Balvinder (@peaky_balvinder) October 11, 2023
35 ਓਵਰਾਂ ਵਿੱਚ ਭਾਰਤ ਨੇ ਜਿਤਿਆ ਮੈਚ
ਮੈਚ ‘ਚ ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 8 ਵਿਕਟਾਂ ‘ਤੇ 272 ਦੌੜਾਂ ਬਣਾਈਆਂ। ਟੀਮ ਲਈ ਕਪਤਾਨ ਹਸ਼ਮਤੁੱਲਾ ਸ਼ਾਹਿਦੀ ਨੇ 80 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 35 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ। ਟੀਮ ਲਈ ਰੋਹਿਤ ਸ਼ਰਮਾ ਨੇ 131* ਦੌੜਾਂ ਦੀ ਅਜੇਤੂ ਪਾਰੀ ਖੇਡੀ।



