ਆਨਲਾਈਨ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਦੇ ‘ਸ਼ਹਿਨਸ਼ਾਹ’ ਅਮਿਤਾਭ ਬੱਚਨ ਨੇ 11 ਅਕਤੂਬਰ ਨੂੰ ਆਪਣਾ 81ਵਾਂ ਜਨਮਦਿਨ ਮਨਾਇਆ। ਬਿੱਗ ਬੀ ਦਾ ਜਨਮਦਿਨ ਨਾ ਸਿਰਫ਼ ਉਨ੍ਹਾਂ ਦਾ ਜਨਮਦਿਨ ਹੈ ਬਲਕਿ ਮੁੰਬਈ ਦੇ ਲੋਕਾਂ ਤੇ ਉਨ੍ਹਾਂ ਦੇ ਫੈਨਜ਼ ਲਈ ਇਹ ਇਕ ਤਿਉਹਾਰ ਵੀ ਹੈ। ਹਰ ਸਾਲ ਬਿੱਗ ਬੀ ਦੇ ਘਰ ‘ਚ ਜਲਸੇ ਤੋਂ ਬਾਅਦ ਫੈਨਜ਼ ਦੀ ਭੀੜ ਲੱਗ ਜਾਂਦੀ ਹੈ।
ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਹੈ ਬੁੱਧਵਾਰ ਨੂੰ ਬਿੱਗ ਬੀ ਆਪਣੇ ਫੈਨਜ਼ ਨੂੰ ਮਿਲਣ ਲਈ ਇਕ ਵਾਰ ਨਹੀਂ, ਦੋ ਵਾਰ ਨਹੀਂ ਸਗੋਂ ਤਿੰਨ ਵਾਰ ਆਪਣੇ ਘਰ ਦੇ ਬਾਹਰ ਆਏ। ਅਜਿਹੇ ‘ਚ ਹੁਣ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕਰਕੇ ਆਪਣੇ ਫੈਨਜ਼ ਦਾ ਧੰਨਵਾਦ ਵੀ ਕੀਤਾ ਹੈ।
ਅਮਿਤਾਭ ਬੱਚਨ ਨੇ ਫੈਨਜ਼ ਦਾ ਕੀਤਾ ਧੰਨਵਾਦ
ਅਮਿਤਾਭ ਬੱਚਨ ਇਸ ਵਾਰ 81 ਸਾਲ ਦੇ ਹੋ ਗਏ ਹਨ। ਅਦਾਕਾਰ ਨੇ ਆਪਣਾ ਜਨਮਦਿਨ ਹਰ ਵਾਰ ਦੀ ਤਰ੍ਹਾਂ ਪਰਿਵਾਰ ਤੇ ਫੈਨਜ਼ ਨਾਲ ਮਨਾਇਆ। ਹੁਣ ਜਸ਼ਨ ਖ਼ਤਮ ਹੋਣ ਤੋਂ ਬਾਅਦ 12 ਅਕਤੂਬਰ ਨੂੰ ਉਸਨੇ ਆਪਣੀ ਤੇ ਆਪਣੇ ਫੈਨਜ਼ ਦੀ ਇੱਕ ਤਸਵੀਰ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਤੇ ਬਹੁਤ ਪਿਆਰ ਦੀ ਵਰਖਾ ਕੀਤੀ। ਬਿੱਗ ਬੀ ਨੇ ਇਸ ਫੋਟੋ ਦੇ ਪੋਸਟ ਵਿੱਚ ਲਿਖਿਆ- ਇਸ ਪਿਆਰ ਨੂੰ ਚੁਕਾਉਣਾ ਕਿਸੇ ਵੀ ਕੋਸ਼ਿਸ਼ ਤੋਂ ਪਰੇ ਹੈ।
ਜਨਮਦਿਨ ‘ਤੇ ਬਿੱਗ ਬੀ ਨੇ ਕੀਤੀ ਸੀ ਪੂਜਾ
ਆਪਣੇ ਜਨਮਦਿਨ ਦੇ ਮੌਕੇ ‘ਤੇ ਬਿੱਗ ਬੀ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਘਰ ‘ਚ ਖਾਸ ਪੂਜਾ ਕੀਤੀ ਸੀ ਜਿਸ ਦਾ ਖ਼ੁਲਾਸਾ ਉਨ੍ਹਾਂ ਦੀਆਂ ਤਸਵੀਰਾਂ ਤੋਂ ਹੋਇਆ। ਦੁਪਹਿਰ ਬਾਅਦ ਬਿੱਗ ਬੀ ਨੇ ਜਲਸੇ ਤੋਂ ਬਾਹਰ ਆ ਕੇ ਫੈਨਜ਼ ਦਾ ਧੰਨਵਾਦ ਕੀਤਾ। ਉਹ ਕੁੜਤਾ-ਪਜਾਮਾ ਤੇ ਗਲੇ ਵਿਚ ਮਾਲਾ, ਮੱਥੇ ‘ਤੇ ਤਿਲਕ ਲਗਾਏ ਨਜ਼ਰ ਆਏ। ਉਨ੍ਹਾਂ ਨੇ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ।
ਬਿੱਗ ਬੀ ਦੀਆਂ ਆਉਣ ਵਾਲੀਆਂ ਫਿਲਮਾਂ
ਅਮਿਤਾਭ ਬੱਚਨ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਆਖ਼ਰੀ ਵਾਰ ਫ਼ਿਲਮ ‘ਉੱਚਾਈ’ ‘ਚ ਨਜ਼ਰ ਆਏ ਸਨ ਪਰ ਹੁਣ ਉਹ ਜਲਦ ਹੀ ‘ਗਣਪਤ: ਏ ਹੀਰੋ ਇਜ਼ ਬਰਨ’, ‘ਕਲਕੀ 2898 AD’, ‘ਸੈਕਸ਼ਨ 84’ ਤੇ ‘ਤੇਰਾ ਯਾਰ ਹਾਂ ਮੈਂ’ ‘ਚ ਨਜ਼ਰ ਆਉਣਗੇ।



