ਮਨੋਰੰਜਨ ਡੈਸਕ, ਨਵੀਂ ਦਿੱਲੀ : ਬਿੱਗ ਬੌਸ ਸੀਜ਼ਨ 17 ਹੁਣ ਖ਼ਤਮ ਹੋ ਗਿਆ ਹੈ ਤੇ ਸਾਢੇ ਤਿੰਨ ਮਹੀਨਿਆਂ ਦੇ ਸਫ਼ਰ ਤੋਂ ਬਾਅਦ ਸਾਰੇ ਮੁਕਾਬਲੇਬਾਜ਼ ਆਪਣੇ ਪਰਿਵਾਰਾਂ ਨਾਲ ਆਪਣੇ-ਆਪਣੇ ਘਰ ਵਾਪਸ ਆ ਗਏ ਹਨ। ਬਿੱਗ ਬੌਸ ਦਾ ਇਹ ਸੀਜ਼ਨ ਕਈ ਪ੍ਰਤੀਯੋਗੀਆਂ ਲਈ ਬਹੁਤ ਵਧੀਆ ਸਾਬਿਤ ਹੋਇਆ।

ਇਕ ਪਾਸੇ ਮੁਨੱਵਰ ਫਾਰੂਕੀ ਨੇ ਇਸ ਸੀਜ਼ਨ ਦੀ ਟਰਾਫੀ ਜਿੱਤੀ ਤਾਂ ਦੂਜੇ ਪਾਸੇ ਅਭਿਸ਼ੇਕ ਦੇ ਇਕ ਥੱਪੜ ਨੇ ਉਸ ਨੂੰ ਹੀਰੋ ਬਣਾ ਦਿੱਤਾ। ਮੁਨੱਵਰ ਤੋਂ ਲੈ ਕੇ ਮਨਾਰਾ ਚੋਪੜਾ ਅਤੇ ਅੰਕਿਤਾ ਲੋਖੰਡੇ ਤੇ ਆਇਸ਼ਾ ਖਾਨ ਤੱਕ ਪ੍ਰਤੀਯੋਗੀਆਂ ਨੇ ਵੱਖ-ਵੱਖ ਕਾਰਨਾਂ ਕਰਕੇ ਸ਼ੋਅ ਤੋਂ ਸੁਰਖੀਆਂ ਬਟੋਰੀਆਂ।

ਹਾਲ ਹੀ ‘ਚ ਬਿੱਗ ਬੌਸ ਦੇ ਫਿਨਾਲੇ ਨਾਲ ਇਨ੍ਹਾਂ ਦੋਵਾਂ ਪ੍ਰਤੀਯੋਗੀਆਂ ਲਈ ਕਿਸਮਤ ਦੇ ਸਿਤਾਰੇ ਚਮਕੇ ਹਨ ਤੇ ਸ਼ੋਅ ਖਤਮ ਹੁੰਦਿਆਂ ਹੀ ਉਨ੍ਹਾਂ ਨੂੰ ਬਾਲੀਵੁੱਡ ਦਾ ਵੱਡਾ ਪ੍ਰਾਜੈਕਟ ਮਿਲ ਗਿਆ ਹੈ।

ਬਿੱਗ ਬੌਸ 17 ਤੋਂ ਨਿਕਲਦਿਆਂ ਹੀ ਇਨ੍ਹਾਂ ਦੋਵਾਂ ਪ੍ਰਤੀਯੋਗੀਆਂ ਦੀ ਚਮਕੀ ਕਿਸਮਤ

ਪਿਛਲੇ ਕੁਝ ਸੀਜ਼ਨਾਂ ਵਿਚ ਬਿੱਗ ਬੌਸ ਤੋਂ ਨਿਕਣ ਤੋਂ ਬਾਅਦ ਜਿੱਥੇ ਕਈ ਪ੍ਰਤੀਯੋਗੀਆਂ ਨੂੰ ਭਾਰੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਹੈ, ਉੱਥੇ ਹੀ ਕੁਝ ਸਿਤਾਰਿਆਂ ਅਤੇ ਯੂਟਿਊਬਰਾਂ ਲਈ ਇਹ ਸ਼ੋਅ ਬਹੁਤ ਖੁਸ਼ਕਿਸਮਤ ਸਾਬਿਤ ਹੋਇਆ ਅਤੇ ਉਨ੍ਹਾਂ ਨੂੰ ਵੱਡੇ ਟੀਵੀ ਅਤੇ ਬਾਲੀਵੁੱਡ ਪ੍ਰਾਜੈਕਟ ਮਿਲੇ। ਇਸ ਸੀਜ਼ਨ ‘ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ।

ਇਸ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਅੰਕਿਤਾ ਲੋਖੰਡੇ ਅਤੇ ਮੁਨੱਵਰ ਫਾਰੂਕੀ ਦੀ ਐਕਸ ਗਰਲਫ੍ਰੈਂਡ ਅਤੇ ਸ਼ੋਅ ‘ਚ ਵਾਈਲਡ ਕਾਰਡ ਐਂਟਰੀ ਦੇ ਤੌਰ ‘ਤੇ ਆਈ ਆਇਸ਼ਾ ਖਾਨ ਨੂੰ ਵੱਡੀ ਫਿਲਮ ਮਿਲੀ ਹੈ। ਬਾਲੀਵੁੱਡ ਦੇ ਮਸ਼ਹੂਰ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ, ‘ਫਿਲਮ ਵਿਚ ਅੰਕਿਤਾ ਲੋਖੰਡੇ ਅਤੇ ਆਇਸ਼ਾ ਖਾਨ ਨੂੰ ਕਾਸਟ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦਾਂ।’

ਕਿਵੇਂ ਰਿਹਾ ਅੰਕਿਤਾ-ਆਇਸ਼ਾ ਦਾ ਸਫ਼ਰ?

ਬੀਤੀ ਰਾਤ ਜਦੋਂ ਬਿੱਗ ਬੌਸ ਨੇ ਟੌਪ 4 ਫਾਈਨਲਿਸਟ ‘ਚ ਪਹੁੰਚੀ ਅੰਕਿਤਾ ਲੋਖੰਡੇ ਨੂੰ ਫਿਨਾਲੇ ‘ਚੋਂ ਬਾਹਰ ਕੱਢਿਆ ਤਾਂ ਉਸ ਦੇ ਪ੍ਰਸ਼ੰਸਕ ਅਤੇ ਅਦਾਕਾਰਾ ਦੋਵੇਂ ਕਾਫੀ ਹੈਰਾਨ ਰਹਿ ਗਏ। ਅੰਕਿਤਾ ਲੋਖੰਡੇ ਦੇ ਸਫਰ ਦੀ ਗੱਲ ਕਰੀਏ ਤਾਂ ਪ੍ਰਸ਼ੰਸਕਾਂ ਨੂੰ ਜ਼ਿਆਦਾਤਰ ਇਸ ਘਰ ‘ਚ ਉਸ ਦੇ ਪਤੀ ਵਿੱਕੀ ਜੈਨ ਨਾਲ ਝਗੜੇ ਦੇਖਣ ਨੂੰ ਮਿਲੇ।

ਪਵਿੱਤਰ ਰਿਸ਼ਤਾ ਅਦਾਕਾਰਾ ਆਪਣੇ ਸਫਰ ਨੂੰ ਦੇਖ ਕੇ ਖੁਦ ਕਾਫੀ ਭਾਵੁਕ ਹੋ ਗਈ ਅਤੇ ਕਿਹਾ ਕਿ ਉਸ ਦੇ ਸਫਰ ‘ਚ ਕੋਈ ਖੁਸ਼ੀ ਦਾ ਪਲ ਨਹੀਂ ਆਇਆ। ਇਸ ਤੋਂ ਇਲਾਵਾ ਵਾਈਲਡ ਕਾਰਡ ਐਂਟਰੀ ਦੇ ਤੌਰ ‘ਤੇ ਆਈ ਆਇਸ਼ਾ ਖਾਨ ਨੇ ਮੁਨੱਵਰ ਫਾਰੂਕੀ ‘ਤੇ ਧੋਖਾਧੜੀ ਸਮੇਤ ਕਈ ਗੰਭੀਰ ਦੋਸ਼ ਲਗਾਏ ਸਨ। ਰੋਸਟ ਟਾਸਕ ਤੋਂ ਬਾਅਦ ਉਸ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਸੀ।