Skip to content
Saturday, November 28, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਇਟਲੀ ਵਿੱਚ ਨਵਾਂ ਸਿੱਖਿਆ ਕਾਨੂੰਨ ਲਾਗੂ: ਸਕੂਲਾਂ ‘ਚ ਚਿਹਰਾ ਢੱਕਣ ਵਾਲੇ ਪਹਿਰਾਵੇ ‘ਤੇ ਰੋਕ, ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਦੀ ਸੀਮਾ ਤੈਅ

By Editor Published 2 min read
ਇਟਲੀ ਵਿੱਚ ਨਵਾਂ ਸਿੱਖਿਆ ਕਾਨੂੰਨ ਲਾਗੂ: ਸਕੂਲਾਂ ‘ਚ ਚਿਹਰਾ ਢੱਕਣ ਵਾਲੇ ਪਹਿਰਾਵੇ ‘ਤੇ ਰੋਕ, ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਦੀ ਸੀਮਾ ਤੈਅ

ਰੋਮ: ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੀ ਸਰਕਾਰ ਨੇ ਸਿੱਖਿਆ ਪ੍ਰਣਾਲੀ ਵਿੱਚ ਵੱਡਾ ਬਦਲਾਅ ਕਰਦਿਆਂ ਨਵਾਂ ਕਾਨੂੰਨ ਪਾਸ ਕੀਤਾ ਹੈ, ਜਿਸ ਤਹਿਤ ਸਕੂਲਾਂ ਵਿੱਚ ਬੁਰਕਾ ਅਤੇ ਨਕਾਬ ਵਰਗੇ ਚਿਹਰਾ ਢੱਕਣ ਵਾਲੇ ਪਹਿਰਾਵਿਆਂ 'ਤੇ ਰੋਕ ਲਗਾ ਦਿੱਤੀ ਗਈ ਹੈ। ਹਾਲਾਂਕਿ ਕਾਨੂੰਨ ਵਿੱਚ ਸਿੱਧੇ ਤੌਰ 'ਤੇ ਬੁਰਕੇ ਜਾਂ ਨਕਾਬ ਦਾ ਨਾਮ ਨਹੀਂ ਲਿਆ ਗਿਆ, ਪਰ ਪਛਾਣ ਲੁਕਾਉਣ ਵਾਲੇ ਹਰ ਪਹਿਰਾਵੇ 'ਤੇ ਪਾਬੰਦੀ ਹੋਵੇਗੀ। ਚਿਹਰਾ ਖੁੱਲ੍ਹਾ ਰੱਖਣ ਵਾਲਾ ਹਿਜਾਬ ਇਸ ਪਾਬੰਦੀ ਦੇ ਘੇਰੇ ਤੋਂ ਬਾਹਰ ਰੱਖਿਆ ਗਿਆ ਹੈ। ਨਿਯਮਾਂ ਦੀ ਉਲੰਘਣਾ ਕਰਨ 'ਤੇ 200 ਤੋਂ 1,000 ਯੂਰੋ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ।

ਇਸ ਤੋਂ ਇਲਾਵਾ ਵਿੱਦਿਅਕ ਸੈਸ਼ਨ 2027-28 ਤੋਂ ਸਕੂਲਾਂ ਦੀਆਂ ਪਹਿਲੀਆਂ ਜਮਾਤਾਂ ਵਿੱਚ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵੱਧ ਤੋਂ ਵੱਧ 30 ਫੀਸਦੀ ਤੱਕ ਸੀਮਤ ਕਰ ਦਿੱਤੀ ਗਈ ਹੈ, ਜਿਨ੍ਹਾਂ ਨੂੰ ਇਤਾਲਵੀ ਭਾਸ਼ਾ ਦਾ ਲੋੜੀਂਦਾ ਗਿਆਨ ਨਹੀਂ ਹੈ। ਨਾਲ ਹੀ, ਜਿਨ੍ਹਾਂ ਵਿਦੇਸ਼ੀ ਮਾਪਿਆਂ ਨੂੰ ਭਾਸ਼ਾ ਦੀ ਦਿੱਕਤ ਕਾਰਨ ਬੱਚਿਆਂ ਦੀ ਪੜ੍ਹਾਈ ਵਿੱਚ ਮੁਸ਼ਕਲ ਆਉਂਦੀ ਹੈ, ਉਨ੍ਹਾਂ ਲਈ ਮੁਫ਼ਤ ਇਤਾਲਵੀ ਭਾਸ਼ਾ ਦੀਆਂ ਜਮਾਤਾਂ ਲਾਜ਼ਮੀ ਕੀਤੀਆਂ ਗਈਆਂ ਹਨ।

ਸਿੱਖਿਆ ਮੰਤਰੀ ਗਿਊਸੇਪੇ ਵਾਲਦਿਤਾਰਾ ਨੇ ਕਿਹਾ ਕਿ ਇਨ੍ਹਾਂ ਨਿਯਮਾਂ ਦਾ ਮਕਸਦ ਵਿਦੇਸ਼ੀ ਬੱਚਿਆਂ ਨੂੰ ਬਿਹਤਰ ਤਰੀਕੇ ਨਾਲ ਮੁੱਖ ਧਾਰਾ ਨਾਲ ਜੋੜਨਾ ਹੈ। ਦੂਜੇ ਪਾਸੇ, ਵਿਰੋਧੀ ਧਿਰਾਂ ਨੇ ਇਸ ਦਾ ਸਖ਼ਤ ਵਿਰੋਧ ਕਰਦਿਆਂ 26 ਨਵੰਬਰ ਨੂੰ ਸੰਸਦ ਵਿੱਚ 'ਸਕੂਲ ਵਿੱਚ ਕੋਈ ਵਿਦੇਸ਼ੀ ਨਹੀਂ ਹੁੰਦਾ' ਦੇ ਪੋਸਟਰ ਲਹਿਰਾਏ। ਇਹ ਕਾਨੂੰਨ 142 ਵੋਟਾਂ ਦੇ ਸਮਰਥਨ ਅਤੇ 112 ਵੋਟਾਂ ਦੇ ਵਿਰੋਧ ਨਾਲ ਪਾਸ ਹੋਇਆ।

Editor Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp