Skip to content
Saturday, November 28, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਆਸਟ੍ਰੇਲੀਆ ਜਾਣ ਵਾਲੇ ਭਾਰਤੀਆਂ ਲਈ ਨਵੇਂ ਵੀਜ਼ਾ ਨਿਯਮ ਸਖ਼ਤ, ਰਿਟਰਨ ਟਿਕਟ ਹੋਈ ਲਾਜ਼ਮੀ ਤੇ ਵੀਜ਼ਾ ਬਦਲਣ ‘ਤੇ ਲੱਗੀ ਰੋਕ

By Editor Published 2 min read
ਆਸਟ੍ਰੇਲੀਆ ਜਾਣ ਵਾਲੇ ਭਾਰਤੀਆਂ ਲਈ ਨਵੇਂ ਵੀਜ਼ਾ ਨਿਯਮ ਸਖ਼ਤ, ਰਿਟਰਨ ਟਿਕਟ ਹੋਈ ਲਾਜ਼ਮੀ ਤੇ ਵੀਜ਼ਾ ਬਦਲਣ ‘ਤੇ ਲੱਗੀ ਰੋਕ

ਮੈਲਬੌਰਨ: ਆਸਟ੍ਰੇਲੀਆ ਘੁੰਮਣ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਣ ਵਾਲੇ ਭਾਰਤੀ ਯਾਤਰੀਆਂ ਲਈ ਅਹਿਮ ਖ਼ਬਰ ਹੈ। ਆਸਟ੍ਰੇਲੀਆ ਸਰਕਾਰ ਨੇ ਟੂਰਿਸਟ ਵੀਜ਼ਾ ਦੇ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਸੈਲਾਨੀ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਉੱਥੇ ਰਹਿ ਕੇ ਦੂਜੇ ਵੀਜ਼ੇ ਵਿੱਚ ਤਬਦੀਲੀ ਕਰਕੇ ਆਪਣੀ ਠਹਿਰਨ ਦੀ ਮਿਆਦ ਨਹੀਂ ਵਧਾ ਸਕਣਗੇ। ਇਸ ਤੋਂ ਇਲਾਵਾ ਭਾਰਤੀ ਯਾਤਰੀਆਂ ਲਈ ਯਾਤਰਾ ਤੋਂ ਪਹਿਲਾਂ ਵਾਪਸੀ (ਰਿਟਰਨ) ਦੀ ਟਿਕਟ ਰੱਖਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ।

ਪਹਿਲਾਂ ਕੁਝ ਸ਼ਰਤਾਂ ਤਹਿਤ ਸੈਲਾਨੀ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਦੂਜੇ ਵੀਜ਼ੇ ਲਈ ਅਰਜ਼ੀ ਦੇ ਸਕਦੇ ਸਨ ਅਤੇ ਵਾਪਸੀ ਦੀ ਟਿਕਟ ਲਾਜ਼ਮੀ ਨਹੀਂ ਸੀ, ਸਗੋਂ ਸਿਰਫ਼ ਲੋੜੀਂਦੇ ਫੰਡਾਂ ਦਾ ਸਬੂਤ ਦੇਣਾ ਪੈਂਦਾ ਸੀ। ਪਰ ਹੁਣ ਸਰਕਾਰ ਨੇ ਇਨ੍ਹਾਂ ਛੋਟਾਂ 'ਤੇ ਰੋਕ ਲਗਾ ਦਿੱਤੀ ਹੈ। ਯਾਤਰੀਆਂ ਨੂੰ ਤੈਅ ਸਮੇਂ ਦੇ ਅੰਦਰ ਹੀ ਦੇਸ਼ ਛੱਡਣਾ ਪਵੇਗਾ। ਆਸਟ੍ਰੇਲੀਆ ਦੇ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਸਾਲ 2024 ਵਿੱਚ ਲਗਭਗ 3 ਲੱਖ ਅਤੇ ਸਾਲ 2025 ਵਿੱਚ ਕਰੀਬ 4.51 ਲੱਖ ਭਾਰਤੀ ਆਸਟ੍ਰੇਲੀਆ ਪਹੁੰਚੇ ਸਨ, ਜਿਸ ਕਾਰਨ ਇਨ੍ਹਾਂ ਨਵੇਂ ਨਿਯਮਾਂ ਦਾ ਅਸਰ ਵੱਡੀ ਗਿਣਤੀ ਵਿੱਚ ਭਾਰਤੀ ਯਾਤਰੀਆਂ 'ਤੇ ਪੈਣ ਦੀ ਸੰਭਾਵਨਾ ਹੈ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਟੂਰਿਸਟ ਵੀਜ਼ੇ ਦੀ ਫੀਸ ਲਗਭਗ 15 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਦਕਿ ਸਟੂਡੈਂਟ ਵੀਜ਼ੇ ਲਈ ਕਰੀਬ 1.50 ਲੱਖ ਰੁਪਏ ਖਰਚਣੇ ਪੈਂਦੇ ਹਨ। ਇਸ ਦੇ ਨਾਲ ਹੀ 26 ਅਕਤੂਬਰ ਤੋਂ ਭਾਰਤ ਵਿੱਚ ਆਸਟ੍ਰੇਲੀਆਈ ਵੀਜ਼ਾ ਅਰਜ਼ੀ ਪ੍ਰਕਿਰਿਆ ਤਹਿਤ ਬਾਇਓਮੈਟ੍ਰਿਕ ਜਾਂਚ ਦਾ ਘੇਰਾ ਵੀ ਵਧਾ ਦਿੱਤਾ ਗਿਆ ਹੈ।

Editor Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp