ਸਟੇਟ ਬਿਊਰੋ, ਕੋਲਕਾਤਾ : ਕਲਕੱਤਾ ਹਾਈ ਕੋਰਟ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਤੋੜ ਕੇ ਪਖਾਨਾ ਬਣਾਏ ਜਾਣ ਦੀ ਆਲੋਚਨਾ ਹੋ ਰਹੀ ਹੈ। ਕੋਲਕਾਤਾ ਨਗਰ ਨਿਗਮ (ਕੇਐੱਮਸੀ) ਨੂੰ ਮਾਮਲੇ ਦੀ ਜਾਂਚ ਕਰ ਕੇ ਵਾਜਿਬ ਕਦਮ ਚੁੱਕਣ ਦੀ ਹਦਾਇਤ ਕੀਤੀ ਗਈ ਹੈ। ਸੁਸ਼ੀਲ ਕੁਮਾਰ ਸਿੰਘ ਨਾਂ ਦੇ ਸ਼ਖ਼ਸ ਨੇ ਦੋਸ਼ ਲਾਉਂਦੇ ਹੋਏ ਚੀਫ ਜਸਟਿਸ ਟੀਐੱਸ ਸ਼ਿਵਗਣਨਮ ਤੇ ਜੱਜ ਹਿਰਣਮਯ ਭੱਟਾਚਾਰੀਆ ਦੇ ਬੈਂਚ ਕੋਲ ਮੁਕੱਦਮਾ ਦਾਇਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਲਕਾਤਾ ਦੇ ਸ਼ਰਧਾਨੰਦ ਪਾਰਕ ਲਾਗੇ ਇਕ ਗਲੀ ਵਿਚ ਨੇਤਾਜੀ ਦੀ ਮੂਰਤੀ ਤੋੜ ਕੇ ਉਥੇ ਪਖਾਨੇ ਦਾ ਨਿਰਮਾਣ ਕੀਤਾ ਗਿਆ ਹੈ। ਕੋਲਕਾਤਾ ਦੇ ਮੇਅਰ ਫ਼ਰਹਾਦ ਹਕੀਮ ਨੂੰ ਇਸ ਬਾਰੇ ਪੱਤਰ ਲਿਖਿਆ ਗਿਆ ਸੀ ਜਦਕਿ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਮਾਮਲਾ ਨੋਟਿਸ ਵਿਚ ਆਉਣ ਮਗਰੋਂ ਚੀਫ ਜਸਟਿਸ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਇਸ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਤੇ ਕੇਐੱਮਸੀ ਨੂੰ ਤੁਰੰਤ ਜਾਂਚ ਕਰਨ ਤੇ ਇਕ ਅਫ਼ਸਰ ਇਸ ਕੰਮ ਲਈ ਲਾਉਣ ਵਾਸਤੇ ਕਿਹਾ ਹੈ।