ਜਾ.ਸ, ਜੈਪੁਰ : ਰਾਜਸਥਾਨ ਦੀ ਭਾਜਪਾ ਸਰਕਾਰ ਵੈਲੇਂਟਾਈਨ ਡੇ (14 ਫਰਵਰੀ) ਨੂੰ ਮਾਪੇ ਪੂਜਾ ਦਿਹਾੜੇ ਵਜੋਂ ਮਨਾਉਣ ਦੀ ਤਿਆਰੀ ਕਰ ਰਹੀ ਹੈ। ਸੂਬੇ ਦੇ ਸਰਕਾਰੀ ਤੇ ਨਿੱਜੀ ਸਕੂਲਾਂ ਵਿਚ ‘ਮਾਪੇ ਪੂਜਾ ਦਿਹਾੜਾ’ ਮਨਾਉਣ ਦੇ ਨਾਲ ਹੀ ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਪ੍ਰਸ਼ਾਸਨਕ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ। ਨਵੇਂ ਸਿੱਖਿਆ ਸੈਸ਼ਨ ਦੇ ਕੈਲੰਡਰ ਵਿਚ ਮਾਪੇ ਪੂਜਾ ਦਿਹਾੜਾ ਸ਼ਾਮਲ ਕੀਤਾ ਜਾਵੇਗਾ। ਪਿਛਲੀ ਵਸੁੰਧਰਾ ਰਾਜੇ ਸਰਕਾਰ ਨੇ ਅਪ੍ਰੈਲ 2018 ਵਿਚ 14 ਫਰਵਰੀ ਨੂੰ ਹਰੇਕ ਸਕੂਲ ਵਿਚ ਮਾਪੇ ਪੂਜਾ ਦਿਵਸ ਮਨਾਉਣ ਨੂੰ ਲੈ ਕੇ ਅਧਿਕਾਰਤ ਹੁਕਮ ਕੀਤੇ ਸਨ ਪਰ ਇਸ ਦੌਰਾਨ ਦਸੰਬਰ 2018 ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਸਰਕਾਰ ਬਦਲ ਗਈ ਸੀ ਤੇ ਹੁਕਮ ਲਾਗੂ ਨਾ ਹੋ ਸਕਿਆ।