ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : Bigg Boss 17: Bigg Boss 17 Grand Finale Ankita Lokhande: ਬਿੱਗ ਬੌਸ ਦੇ 17ਵੇਂ ਸੀਜ਼ਨ ਦਾ ਪਰਦਾ ਡਿੱਗਣ ਵਾਲਾ ਹੈ। ਲਗਭਗ 100 ਦਿਨਾਂ ਦੇ ਸਫ਼ਰ ਨੂੰ ਐਤਵਾਰ ਸ਼ਾਮ ਮੰਜ਼ਿਲ ਮਿਲ ਜਾਵੇਗੀ, ਨਾਲ ਇਸ ਸੀਜ਼ਨ ਦੇ ਵਿਨਰ ਦਾ ਨਾਂ ਵੀ।

ਘਰ ‘ਚ ਅੰਕਿਤਾ ਲੋਖੰਡੇ ਆਪਣੀ ਗੇਮ ਤੋਂ ਜ਼ਿਆਦਾ ਨਿੱਜੀ ਜ਼ਿੰਦਗੀ ਤੇ ਪਤੀ ਵਿੱਕੀ ਜੈਨ ਨਾਲ ਝਗੜਿਆਂ ਕਾਰਨ ਸੁਰਖੀਆਂ ‘ਚ ਰਹੀ। ਉਸ ਦੀ ਮਾਂ ਤੇ ਸੱਸ ਦੇ ਬਿਆਨ ਵੀ ਸੁਰਖੀਆਂ ‘ਚ ਰਹੇ। ਅੰਕਿਤਾ ਟਾਪ 5 ‘ਚ ਪਹੁੰਚ ਗਈ ਹੈ। ਉਸ ਨੇ ਬਿੱਗ ਬੌਸ ਦੇ ਘਰ ਦੇ ਅੰਦਰ ਆਪਣੇ ਤਿੰਨ ਮਹੀਨਿਆਂ ਦੇ ਲੰਬੇ ਸਫ਼ਰ ‘ਚ ਕਈ ਉਤਰਾਅ-ਚੜ੍ਹਾਅ ਦੇਖੇ ਹਨ।

ਪਤੀ ਨਾਲ ਲਈ ਸ਼ੋਅ ‘ਚ ਐਂਟਰੀ

ਅੰਕਿਤਾ ਲੋਖੰਡੇ ਨੇ ਆਪਣੇ ਪਤੀ ਵਿੱਕੀ ਜੈਨ ਨਾਲ ਬਿੱਗ ਬੌਸ 17 ਦੇ ਘਰ ‘ਚ ਸ਼ਾਨਦਾਰ ਐਂਟਰੀ ਕੀਤੀ। ਇਸ ਘਰ ਵਿਚ ਦਾਖਲ ਹੋਣ ਤੋਂ ਪਹਿਲਾਂ ਦੋਵਾਂ ਨੇ ਆਪਣੇ ਵਿਆਹ ਦੀਆਂ ਕਸਮਾਂ ਦੁਹਰਾਈਆਂ। ਇਹ ਜੋੜਾ ਯਕੀਨੀ ਤੌਰ ‘ਤੇ ਘਰ ਵਿੱਚ ਦਾਖਲ ਹੋਇਆ ਅਤੇ ਪਹਿਲੀ ਪ੍ਰਤੀਯੋਗੀ ਜਿਸ ਨਾਲ ਉਹ ਦੋਸਤ ਬਣੇ, ਉਹ ਸੀ ਈਸ਼ਾ ਮਾਲਵੀਆ।

ਅੰਕਿਤਾ ਤੇ ਵਿੱਕੀ ਦੀ ਲੜਾਈ

ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਨੇ ਘਰ ਵਿੱਚ ਇਕ ਜੋੜੇ ਦੇ ਰੂਪ ‘ਚ ਐਂਟਰੀ ਕੀਤੀ ਸੀ ਪਰ ਤਿੰਨ ਮਹੀਨਿਆਂ ਦੇ ਇਸ ਸਫਰ ਦੌਰਾਨ ਦੋਵਾਂ ਵਿਚਾਲੇ ਹਰ ਰੋਜ਼ ਸਿਰਫ ਲੜਾਈ, ਝਗੜਾ ਤੇ ਤਕਰਾਰ ਦੇਖਣ ਨੂੰ ਮਿਲੀ। ਇਕ-ਦੂਜੇ ਨੂੰ ਭਾਵੁਕ ਰੂਪ ਵਿਚ ਨਾ ਸਮਝ ਸਕਣ ਤੋਂ ਲੈ ਕੇ ਵਿੱਕੀ ਤੇ ਅੰਕਿਤਾ ਨੇ ਘਰ ਵਿਚ ਇਕ-ਦੂਜੇ ‘ਤੇ ਹੋਰ ਵੀ ਕਈ ਦੋਸ਼ ਲਾਏ। ਇੰਨਾ ਹੀ ਨਹੀਂ ਕਈ ਵਾਰ ਉਨ੍ਹਾਂ ਦਾ ਰਿਸ਼ਤਾ ਤਲਾਕ ਤੱਕ ਵੀ ਪਹੁੰਚ ਗਿਆ।

ਇਨ੍ਹਾਂ ਕੰਟੈਸਟੈਂਟਸ ਨਾਲ ਹੋਈ ਜ਼ਬਰਦਸਤ ਲੜਾਈ

ਅੰਕਿਤਾ ਲੋਖੰਡੇ ਦੇ ਸ਼ੋਅ ‘ਚ ਕਈ ਕੰਟੈਸਟੈਂਟਸ ਨਾਲ ਮਤਭੇਦ ਰਹੇ ਪਰ ਜਿਨ੍ਹਾਂ ਕੰਟੈਸਟੈਂਟਸ ਨਾਲ ਉਸ ਦਾ ਰਿਸ਼ਤਾ ਸਭ ਤੋਂ ਜ਼ਿਆਦਾ ਵਿਗੜਿਆ, ਉਨ੍ਹਾਂ ‘ਚ ਮਨਾਰਾ ਚੋਪੜਾ ਸਭ ਤੋਂ ਅੱਗੇ ਰਹੀ। ਬਿੱਗ ਬੌਸ ਦੇ ਘਰ ‘ਚ ਐਂਟਰੀ ਕਰਨ ਦੇ ਕੁਝ ਦਿਨ ਬਾਅਦ ਹੀ ਦੋਵਾਂ ਵਿਚਾਲੇ ਝਗੜਾ ਹੋ ਗਿਆ ਸੀ, ਜੋ ਅੱਜ ਵੀ ਜਾਰੀ ਹੈ। ਇਸ ਤੋਂ ਇਲਾਵਾ ਉਹ ਐਸ਼ਵਰਿਆ ਸ਼ਰਮਾ ਅਤੇ ਖਾਨਜ਼ਾਦੀ ਨਾਲ ਦੋਸਤੀ ਨਹੀਂ ਕਰ ਸਕੀ।

ਅੰਕਿਤਾ ਲੋਖੰਡੇ ਨੇ ਕਰਵਾਇਆ ਸੀ ਪ੍ਰੈਗਨੈਂਸੀ ਟੈਸਟ

ਬਿੱਗ ਬੌਸ ਦੇ ਘਰ ਵਿੱਚ ਅੰਕਿਤਾ ਲੋਖੰਡੇ ਨੇ ਵੀ ਪ੍ਰੈਗਨੈਂਸੀ ਟੈਸਟ ਕਰਵਾਇਆ ਸੀ। ਹਾਲਾਂਕਿ ਉਨ੍ਹਾਂ ਟੈਸਟ ਰਿਲੀਜ਼ ਨੈਗੇਟਿਵ ਆਇਆ ਸੀ।

ਪਰਿਵਾਰ ਵਾਲਿਆਂ ਨੇ ਦਿੱਤੀ ਰਿਸ਼ਤਾ ਸੰਭਾਲਣ ਦੀ ਸਲਾਹ

ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਵਿਚਕਾਰ ਵਧਦੇ ਝਗੜੇ ਨੂੰ ਦੇਖਦੇ ਹੋਏ ਅੰਕਿਤਾ ਤੇ ਵਿੱਕੀ ਨੂੰ ਸ਼ੋਅ ਵਿੱਚ ਆਪਣੀ ਮਾਂ ਨੂੰ ਮਿਲਣ ਲਈ ਕਨਫੈਸ਼ਨ ਰੂਮ ‘ਚ ਬੁਲਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਕਾਫੀ ਸਲਾਹਾਂ ਵੀ ਦਿੱਤੀਆਂ।

ਵਿੱਕੀ ਨੂੰ ਲੱਤ ਮਾਰਨ ਨੂੰ ਲੈ ਕੇ ਹੋਈ ਸੀ ਬਹਿਸ

ਸ਼ੋਅ ‘ਚ ਅੰਕਿਤਾ ਲੋਖੰਡੇ ਨੇ ਵਿੱਕੀ ਜੈਨ ਨੂੰ ਕਿਸੇ ਗੱਲ ਨੂੰ ਲੈ ਕੇ ਲੱਤ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਇਹ ਮਾਮਲਾ ਇੰਨਾ ਗੰਭੀਰ ਹੋ ਗਿਆ ਕਿ ਉਸ ਦੀ ਸੱਸ ਤੋਂ ਲੈ ਕੇ ਯੂਜ਼ਰਜ਼ ਤਕ ਸਾਰਿਆਂ ਨੇ ਉਸ ਨੂੰ ਖਰੀਆਂ ਸੁਣਾਈਆਂ

ਕਈ ਵਾਰ ਕੀਤਾ ਸੁਸ਼ਾਂਤ ਸਿੰਘ ਰਾਜਪੂਤ ਦਾ ਜ਼ਿਕਰ

ਸ਼ੋਅ ‘ਬਿੱਗ ਬੌਸ 17’ ‘ਚ ਅੰਕਿਤਾ ਲੋਖੰਡੇ ਨੇ ਇਕ-ਦੋ ਵਾਰ ਨਹੀਂ ਸਗੋਂ ਕਈ ਵਾਰ ਸੁਸ਼ਾਂਤ ਦਾ ਜ਼ਿਕਰ ਕੀਤਾ ਹੈ। ਚਾਹੇ ਉਹ ਅਭਿਸ਼ੇਕ ਕੁਮਾਰ ਨੂੰ ਦੇਖ ਕੇ ਮਰਹੂਮ ਅਭਿਨੇਤਾ ਨੂੰ ਯਾਦ ਕਰਨਾ ਹੋਵੇ ਜਾਂ ਉਨ੍ਹਾਂ ਦੇ ਕੰਮ ਤੇ ਮਿਹਨਤ ਦੀ ਗੱਲ ਕਰਨਾ ਕਰਨਾ ਹੋਵੇ। ਇਸ ਸ਼ੋਅ ‘ਚ ਅਦਾਕਾਰਾ ਨੇ ਉਨ੍ਹਾਂ ਨੂੰ ਕਈ ਵਾਰ ਯਾਦ ਕੀਤਾ ਹੈ।

ਅੰਕਿਤਾ ਦੀ ਸੱਸ ਨੇ ਦਿੱਤਾ ਸੀ ਬਿਆਨ

ਅੰਕਿਤਾ ਲੋਖੰਡੇ ਦੀ ਸੱਸ ਨੇ ਕਈ ਵਾਰ ਮੀਡੀਆ ‘ਚ ਉਨ੍ਹਾਂ ਲਈ ਬਿਆਨ ਦਿੱਤੇ ਹਨ। ਕਦੇ ਕਿਹਾ ਕਿ ਉਹ ਇਸ ਵਿਆਹ ਲਈ ਤਿਆਰ ਨਹੀਂ ਸੀ ਤੇ ਕਦੇ ਉਸਨੇ ਸੁਸ਼ਾਂਤ ਨੂੰ ਯਾਦ ਕਰ ਕੇ ਉਸਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ।

ਵਿੱਕੀ ਜੈਨ ਤੇ ਮਨਾਰਾ ਦੀ ਦੋਸਤੀ

ਬਿੱਗ ਬੌਸ ਦੇ ਪਿਛਲੇ ਮਹੀਨੇ ਅੰਕਿਤਾ ਲੋਖੰਡੇ ਦੇ ਪਤੀ ਵਿੱਕੀ ਜੈਨ ਅਤੇ ਮਨਾਰਾ ਦੀ ਦੋਸਤੀ ਦੀ ਕਾਫੀ ਚਰਚਾ ਹੋਈ ਸੀ। ਅੰਕਿਤਾ ਇਸ ਦੋਸਤੀ ਦੇ ਖਿਲਾਫ ਸੀ। ਕਈ ਵਾਰ ਅਜਿਹਾ ਵੀ ਹੋਇਆ ਕਿ ਮਨਾਰਾ ਦੇ ਕਾਰਨ ਹੀ ਅੰਕਿਤਾ ਅਤੇ ਵਿੱਕੀ ਵਿੱਚ ਵੱਡੀ ਤਕਰਾਰ ਹੋ ਜਾਂਦੀ ਸੀ।