ਅਮਰਜੀਤ ਸਿੰਘ ਵੇਹਗਲ, ਜਲੰਧਰ : ਪਿੰਡ ਸੂਰਾ ਦੇ ਸਰਕਾਰੀ ਪ੍ਰਰਾਇਮਰੀ ਸਕੂਲ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਉਂਦਿਆਂ ਹੋਇਆਂ ਉੱਥੇ ਲੱਗੇ ਹੋਏ ਦਰਵਾਜ਼ੇ ਚੋਰੀ ਕਰ ਲਏ। ਇਸ ਸਬੰਧੀ ਪਿੰਡ ਦੇ ਪੰਚ ਬਲਕਾਰ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਪਿੰਡ ਦੇ ਸਕੂਲ ‘ਚ ਉਸਾਰੀ ਅਧੀਨ ਪਖਾਨਿਆਂ ਨੂੰ ਤਕਰੀਬਨ 30 ਹਜ਼ਾਰ ਰੁਪਏ ਦੀ ਲਾਗਤ ਨਾਲ ਲੋਹੇ ਦੇ ਦਰਵਾਜ਼ੇ ਲਾਏ ਗਏ ਸਨ ਤੇ ਚੋਰਾਂ ਵੱਲੋਂ ਰਾਤੋਂ- ਰਾਤ ਚੁਗਾਠਾਂ ਸਮੇਤ ਚੋਰੀ ਕਰ ਲਏ ਗਏ। ਉੱਥੇ ਲਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਪਹੁੰਚ ਉਸ ਸਥਾਨ ਤੱਕ ਨਾ ਹੋਣ ਕਰਕੇ ਚੋਰ ਕੈਮਰਿਆਂ ‘ਚ ਕੈਦ ਨਹੀਂ ਹੋਏ। ਉਨ੍ਹਾਂ ਦਾ ਕਹਿਣਾ ਹੈ ਕਿ ਚੋਰੀ ਸਬੰਧੀ ਪੁਲਿਸ ਸਹਾਇਤਾ ਕੇਂਦਰ ‘ਚ ਸ਼ਿਕਾਇਤ ਤਾਂ ਦਿੱਤੀ ਪਰ ਕੋਈ ਵੀ ਮੁਲਾਜ਼ਮ ਮੌਕਾ ਦੇਖਣ ਨਹੀਂ ਆਇਆ ਤੇ ਕਿਸੇ ਨੇ ਚੋਰੀ ਸਬੰਧੀ ਟੈਲੀਫੋਨ ਰਾਹੀਂ ਵੀ ਸਾਰ ਨਹੀਂ ਲਈ। ਇਸ ਸਬੰਧੀ ਥਾਣਾ-1 ਦੇ ਥਾਣੇਦਾਰ ਸਤਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਡਿਊਟੀਆਂ ਮੁੱਖ ਮੰਤਰੀ ਦੀ ਆਮਦ ‘ਤੇ ਲੱਗੀਆਂ ਹੋਈਆਂ ਹਨ ਤੇ ਉਨ੍ਹਾਂ ਨੂੰ ਚੋਰੀ ਦੀ ਕੋਈ ਸੂਚਨਾ ਨਹੀਂ ਮਿਲੀ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



