Skip to content
Sunday, October 18, 2026 8°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਅਮਰੀਕਾ USA

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

By Admin Published 3 min read

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ ਕੀਤੀ ਗਈ । ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਵਾਈਸ ਪ੍ਰਧਾਨ ਬਲਬੀਰ ਸਿੰਘ ਲਹਿਰਾ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖੇ ਆਪਣੇ ਧਾਰਮਿਕ ਗੀਤ “ਕਿਹੜੇ ਸ਼ਬਦਾਂ ਨਾਲ ਬਿਆਨ ਕਰਾਂ ਤੈਨੂੰ ਭਗਤ ਸੂਰਮੇ ਦਾਨੀ ਨੂੰ ” ਨਾਲ ਕੀਤੀ | ਇਸ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਈਆਂ ਬਹੁਤ ਹੀ ਮਾਣਯੋਗ ਸ਼ਖਸੀਅਤਾਂ ਇੰਦਰਜੀਤ ਕੌਰ ਸਿੱਧੂ ਅਤੇ ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਨੂੰ ਸ਼ਰਧਾਂਜਲੀ ਅਰਪਣ ਕੀਤੀ ਗਈ | ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਸ਼੍ਰੀ ਸੁਖੀ ਬਾਠ ਜੀ (ਸੰਸਥਾਪਕ ਪੰਜਾਬ ਭਵਨ ਸਰੀ), ਸੁਖਵਿੰਦਰ ਕੌਰ ਬਾਠ, ਪ੍ਰਸਿੱਧ ਗਜ਼ਲਗੋ ਕਵਿੰਦਰ ਚਾਂਦ, ਅਮਰੀਕ ਪਲਾਹੀ, ਇੰਦਰਜੀਤ ਸਿੰਘ ਧਾਮੀ (ਪ੍ਰਧਾਨ ਸਾਹਿਤ ਸਭਾ ਸਰੀ), ਪ੍ਰਸਿੱਧ ਲੇਖਕ ਹਰਚੰਦ ਸਿੰਘ ਬਾਗੜੀ ਅਤੇ ਉਹਨਾਂ ਦੀ ਧਰਮ ਪਤਨੀ , ਕੈਲਗਰੀ ਤੋਂ ਸੁਖਦਰਸ਼ਨ ਸਿੱਧੂ ,ਅਨਿਲ ਸੋਨੀ, ਜਸਬੀਰ ਸਿੰਘ ਭਦੂਰੀਆ, ਮਿਸਟਰ ਐਂਡ ਮਿਸਜ਼ ਰੰਧਾਵਾ (UBC), ਇੰਦਰਜੀਤ ਕੌਰ ਸਿੱਧੂ ਅਤੇ ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਦਾ ਪਰਿਵਾਰ, ਪਰਮਿੰਦਰ  ਸਵੈਚ, ਮੀਨੂ ਬਾਵਾ, ਬਿੱਲਾ ਤੱਖਰ, ਗੁਰਨਾਮ ਥਾਂਦੀ, ਬਲਬੀਰ ਕੌਰ ਢਿੱਲੋਂ, ਬਿੰਦੂ ਮਠਾਰੂ, ਹਰਸ਼ਰਨ ਕੌਰ, ਦਰਸ਼ਨ ਸੰਘਾ, ਮੋਹਨ ਬਚਰਾ, ਹਰਜਿੰਦਰ ਚੀਮਾ (ਠਾਣਾ), ਉਸਤਾਦ ਵਿਕਟਰ, ਇੰਦਰਜੀਤ ਰੋਡੇ, ਬਿੰਦਰ ਰੋਡੇ, ਸੁੱਖ ਗੋਲਵੜ, ਦੀਪਾ ਵੜੈਚ , ਅਮਰੀਕ ਸੱਲ (ਪਲਾਹੀ), ਸੁਖਦੇਵ ਸਿੰਘ ਦਰਦੀ (ਐਡੀਟਰ “ਸੰਘਰਸ਼”), ਸੁੱਖ ਧਾਮੀ, ਰਵਿੰਦਰ ਸਿੰਘ ਧਾਮੀ, ਸੁਖਦੀਪ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਸ਼ਾਮਿਲ ਹੋਏ। ਇਸ ਤੋਂ ਬਿਨਾਂ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਵੀ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਪਹੁੰਚੇ, ਜਿਵੇਂ ਕਿ ਸੁਰਜੀਤ ਸਿੰਘ ਮਾਧੋਪੁਰੀ (ਪ੍ਰਧਾਨ ਕਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ) ਅਤੇ ਪ੍ਰਿਤਪਾਲ ਸਿੰਘ ਗਿੱਲ (ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ।
   ਸਿਆਟਲ ਤੋਂ ਵਿਸ਼ੇਸ਼ ਤੌਰ ਤੇ ਪ੍ਰਸਿੱਧ ਗੀਤਕਾਰ ਬਲਬੀਰ ਸਿੰਘ ਲਹਿਰਾ, ਪ੍ਰਿਤਪਾਲ ਸਿੰਘ ਟਿਵਾਣਾ (ਪ੍ਰਧਾਨ ਪੰਜਾਬੀ ਲਿਖਾਰੀ ਸਭਾ ਸਿਆਟਲ), ਮਲਕੀਤ ਸਿੰਘ, ਜਗੀਰ ਸਿੰਘ, ਹਰਕੀਰਤ ਕੌਰ, ਸੁਖਦਰਸ਼ਨ ਸਿੰਘ ਖੱਟੜਾ, ਬਲਿਹਾਰ ਲੇਹਲ ਅਤੇ ਜਸਵਿੰਦਰ ਕੌਰ ਲੇਹਲ ਸ਼ਾਮਿਲ ਹੋਏ । ਇਸ ਸਮਾਗਮ ਵਿੱਚ ਪੰਜਾਬੀ ਲਿਖਾਰੀ ਸਭਾ ਸਿਆਟਲ ਦੀ ਬਹੁਤ ਹੀ ਸਨਮਾਨਿਤ ਸ਼ਖ਼ਸੀਅਤ ਸਵਰਗਵਾਸੀ ਬੀਬੀ ਸਵਰਾਜ ਕੌਰ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ। ਬੁਲਾਰਿਆਂ ਦੀ ਗਿਣਤੀ ਜਿਆਦਾ ਅਤੇ ਸਮੇਂ ਦੀ ਘਾਟ ਹੋਣ ਕਾਰਨ ਸਮੇਂ ਨੂੰ ਨਾਪ-ਤੋਲ  ਕੇ ਬੁਲਾਰਿਆਂ ਨੇ ਆਪਣੀਆਂ ਰਚਨਾਵਾਂ ਨਾਲ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਸਟੇਜ ਸੱਕਤਰ ਦੀ ਭੂਮਿਕਾ ਇੰਦਰਜੀਤ ਸਿੰਘ ਧਾਮੀ ਵਲੋਂ ਬੁਹਤ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ | ਪ੍ਰੋਗਰਾਮ ਦੇ ਅਖੀਰ ਵਿੱਚ ਸ਼੍ਰੀ ਸੁਖੀ ਬਾਠ ਜੀ ਵੱਲੋਂ ਸਿਆਟਲ ਤੋਂ ਗਏ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਮੈਂਬਰਾਂ ਦਾ ਸਵਾਗਤ ਅਤੇ ਮਾਣ ਸਨਮਾਨ ਕੀਤਾ ਗਿਆ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp