Skip to content
Sunday, October 18, 2026 7°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

By Admin Published 2 min read

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ

ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ ਕਰ ਰਿਹਾ ਹੈ, ਜਿਸ ਵਿੱਚ ਉੱਚ ਪੱਧਰੀ ਜਿਮਨਾਸਟਿਕ ਤੋਂ ਲੈ ਕੇ ਫੁੱਟਬਾਲ ਅਤੇ ਬੈਡਮਿੰਟਨ ਵਰਗੀਆਂ ਖੇਡਾਂ ਸ਼ਾਮਲ ਹਨ। ਸਮੂਹਕ ਤੌਰ ‘ਤੇ, ਇਨ੍ਹਾਂ ਸਮਾਗਮਾਂ ਤੋਂ 1 ਅਪ੍ਰੈਲ ਤੋਂ 30 ਜੂਨ ਦੇ ਵਿਚਕਾਰ ਸ਼ਹਿਰ ਵਿੱਚ ਲਗਭਗ 2,000 ਹੋਟਲ ਨਾਈਟਸ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਸਥਾਨਕ ਆਰਥਿਕਤਾ ਵਿੱਚ ਅੰਦਾਜ਼ਨ 8 ਮਿਲੀਅਨ ਡਾਲਰ ਦਾ ਨਿਵੇਸ਼ ਹੋਵੇਗਾ। ਸਮਾਗਮਾਂ ਵਿੱਚ ਆਰਟਿਸਟਿਕ ਅਤੇ ਟ੍ਰੈਂਪੋਲੀਨ (Artistic and Trampoline) ਜਿਮਬੀਸੀ ਚੈਂਪੀਅਨਸ਼ਿਪ (GymBC Championships)  ਵੀ ਸ਼ਾਮਲ ਹੈ, ਜੋ ਇਸ ਹਫ਼ਤੇ ਅੰਤ ਵਿੱਚ ਨੌਰਥ ਸਰੀ ਸਪੋਰਟ ਐਂਡ ਆਈਸ ਕੰਪਲੈਕਸ ਵਿਖੇ ਹੋ ਰਹੀ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਮੈਂ ਬ੍ਰਿਟਿਸ਼ ਕੋਲੰਬੀਆ ਦੇ ਕੁੱਝ ਚੋਟੀ ਦੇ ਅਥਲੀਟਾਂ ਨਾਲ ਇਸ ਸ਼ਾਨਦਾਰ ਸਥਾਨ ‘ਤੇ ਬਸੰਤ ਦੇ ਖੇਡ ਸੀਜ਼ਨ ਦੀ ਸ਼ੁਰੂਆਤ ਕਰਨ ਲਈ ਬਹੁਤ ਖ਼ੁਸ਼ ਹਾਂ। ਨੌਰਥ ਸਰੀ ਸਪੋਰਟ ਐਂਡ ਆਈਸ ਕੰਪਲੈਕਸ ਵਰਗੀਆਂ ਸਹੂਲਤਾਂ ਵਿੱਚ ਸਰੀ ਦਾ ਨਿਵੇਸ਼, ਅਤੇ ਜਿਮਬੀਸੀ ਚੈਂਪੀਅਨਸ਼ਿਪ ਵਰਗੇ ਸਮਾਗਮਾਂ ਲਈ ਸਾਡੇ ਸਮਰਥਨ ਨੇ ਸ਼ਹਿਰ ਨੂੰ ਕੈਨੇਡਾ ਦੇ ਪ੍ਰਮੁੱਖ ਖੇਡ ਟੂਰਿਜ਼ਮ ਸਥਾਨਾਂ ਵਿੱਚੋਂ ਇੱਕ ਬਣਾ ਦਿੱਤਾ ਹੈ। ਮਹਿਮਾਨ ਖੇਡਾਂ ਲਈ ਆਉਂਦੇ ਹਨ ਅਤੇ ਸਾਡੇ ਰੈਸਟੋਰੈਂਟਾਂ, ਦੁਕਾਨਾਂ ਅਤੇ ਵਪਾਰਾਂ ਦਾ ਆਨੰਦ ਵੀ ਲੈਂਦੇ ਹਨ, ਜਿਸ ਨਾਲ ਮਹੱਤਵਪੂਰਨ ਆਰਥਿਕ ਲਾਭ ਪੈਦਾ ਹੁੰਦਾ ਹੈ।”

2015 ਤੋਂ, ਸਰੀ ਦਾ ਸਪੋਰਟ ਟੂਰਿਜ਼ਮ ਗਰਾਂਟ ਪ੍ਰੋਗਰਾਮ, ਖੇਡ ਸੰਸਥਾਵਾਂ ਦੇ ਖ਼ਰਚਿਆ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਕੇ ਸਮਾਰੋਹਾਂ ਨੂੰ ਸ਼ਹਿਰ ਵਿੱਚ ਆਕਰਸ਼ਿਤ ਕਰਦਾ ਆ ਰਿਹਾ ਹੈ। 2025 ਵਿੱਚ, ਸ਼ਹਿਰ ਨੇ ਰਿਕਾਰਡ 45 ਸਮਾਰੋਹਾਂ ਲਈ ਗਰਾਂਟ ਦਿੱਤੀਆਂ, ਜਿਸ ਨਾਲ ਲਗਭਗ $31,652,286 ਦਾ ਆਰਥਿਕ ਪ੍ਰਭਾਵ ਪਿਆ।

ਜਿਮਬੀਸੀ (GymBC) ਦੇ ਸੀਈਓ ਜੈਨੀਫਰ ਕੀਥ (Jennifer Keith) ਨੇ ਕਿਹਾ, “ਜਿਮਬੀਸੀ ਚੈਂਪੀਅਨਸ਼ਿਪ ਸਾਡੇ ਸੂਬਾਈ ਕਲੰਡਰ ਦੇ ਮੁੱਖ ਆਕਰਸ਼ਣਾਂ ਵਿੱਚੋਂ ਇੱਕ ਹੈ। ਇਹ ਹਫ਼ਤਾ ਸਾਡੇ ਖਿਡਾਰੀਆਂ, ਕੋਚਾਂ, ਜੱਜਾਂ ਅਤੇ ਕਲੱਬਾਂ ਦਾ ਜਸ਼ਨ ਮਨਾਉਣ ਲਈ ਹੈ, ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਜਿਮਨਾਸਟਿਕਸ ਦੇ ਵਿਕਾਸ ਲਈ ਹੋ ਰਹੇ ਸ਼ਾਨਦਾਰ ਕੰਮ ਦੀ ਸਰਾਹੁਣਾ ਕਰਨ ਲਈ ਹੈ। ਅਸੀਂ ਸਿਟੀ ਅਤੇ ਹਰ ਉਸ ਵਿਅਕਤੀ ਦਾ ਧੰਨਵਾਦ ਕਰਦੇ ਹਾਂ ਜੋ ਇਸ ਸਮਾਗਮ ਨੂੰ ਸੰਭਵ ਬਣਾਉਂਦੇ ਹਨ, ਅਤੇ ਅਸੀਂ ਸਰੀ ਵਿੱਚ ਮੁਕਾਬਲੇਬਾਜ਼ਾਂ ਅਤੇ ਪ੍ਰਸ਼ੰਸਕਾਂ ਦਾ ਸੁਆਗਤ ਕਰਕੇ ਬਹੁਤ ਖ਼ੁਸ਼ ਹਾਂ।”

ਇਸ ਵੀਕਐਂਡ ਦੌਰਾਨ ਲਗਭਗ 1,000 ਖਿਡਾਰੀ ਜਿਮਨਾਸਟਿਕਸ ਸਮਾਰੋਹ ਵਿੱਚ ਭਾਗ ਲੈ ਰਹੇ ਹਨ, ਜੋ 10 ਤੋਂ 12 ਅਪ੍ਰੈਲ ਤੱਕ ਚੱਲੇਗਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp