Skip to content
Sunday, October 18, 2026 7°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

By Admin Published 2 min read

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ

ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ। ਇਹ ਇੱਕ ਵੱਡਾ ਨਵਾਂ ਪ੍ਰੋਜੈਕਟ ਹੈ, ਜੋ ਨਿਊਟਨ ਦੇ ਦਿਲ ਵਿੱਚ ਇੱਕ ਉਤੇਜਿਤ ਅਤੇ ਸਮਾਵੇਸ਼ੀ ਕਮਿਊਨਿਟੀ ਹੱਬ ਵਜੋਂ ਸੇਵਾ ਦੇਵੇਗਾ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਨਿਊਟਨ ਕਮਿਊਨਿਟੀ ਸੈਂਟਰ ਸ਼ਹਿਰ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਕੈਪੀਟਲ ਪ੍ਰੋਜੈਕਟ ਨਿਵੇਸ਼ ਹੈ। ਇੱਕ ਹੀ ਛੱਤ ਹੇਠ ਖੇਡ-ਕੂਦ, ਸਭਿਆਚਾਰ ਅਤੇ ਲਾਇਬ੍ਰੇਰੀ ਸੇਵਾਵਾਂ ਦੇ ਨਾਲ, ਅਸੀਂ ਇੱਕ ਅਜਿਹੀ ਸਵਾਗਤਯੋਗ ਜਗਾ ਬਣਾ ਰਹੇ ਹਾਂ, ਜੋ ਆਂਢ -ਗੁਆਂਢ ਅਤੇ ਵੱਡੀ ਕਮਿਊਨਿਟੀ ਦੀ ਵਿਭਿੰਨਤਾ ਅਤੇ ਲੋੜਾਂ ਨੂੰ ਦਰਸਾਉਂਦੀ ਹੈ।”

ਇੱਕ ਪ੍ਰਤੀਯੋਗੀ ਪ੍ਰਕਿਰਿਆ ਦੇ ਬਾਅਦ ਜਿਸ ਵਿੱਚ ਤਿੰਨ ਸ਼ਾਰਟਲਿਸਟ ਕੀਤੀਆਂ ਗਈਆਂ ਡਿਜ਼ਾਈਨ-ਬਿਲਡ ਟੀਮਾਂ ਸ਼ਾਮਲ ਸਨ, ਵਿੱਚੋਂ ਵੈਂਟਾਨਾ ਕੰਸਟਰੱਕਸ਼ਨ ਕਾਰਪੋਰੇਸ਼ਨ ਨੂੰ ਤਜ਼ਰਬੇ, ਤਕਨੀਕੀ ਪਹੁੰਚ ਅਤੇ ਵਿੱਤੀ ਵਿਚਾਰਾਂ ਦੇ ਆਧਾਰ ਤੇ ਚੁਣਿਆ ਗਿਆ। ਪ੍ਰੋਗਰੈਸਿਵ ਡਿਜ਼ਾਈਨ-ਬਿਲਡ ਪ੍ਰੀ-ਕੰਸਟ੍ਰਕਸ਼ਨ ਸੇਵਾਵਾਂ ਦਾ ਇਹ ਠੇਕਾ $9.1 ਮਿਲੀਅਨ ਦਾ ਹੈ।

ਤਿਆਰ ਹੋਣ ਉਪਰੰਤ, 175,000 ਵਰਗ ਫੁੱਟ ਦੇ ਇਸ ਸੈਂਟਰ ਵਿੱਚ 50 ਮੀਟਰ ਦਾ ਲੈਪ ਪੂਲ, ਲੀਜ਼ਰ ਪੂਲ, ਹਾਟ ਟੱਬ, ਸੌਨਾ, ਦੋ ਜਮਨੇਜ਼ੀਅਮ, ਫਿਟਨੈੱਸ ਸੈਂਟਰ, ਮਲਟੀ-ਪਰਪਜ਼ ਅਤੇ ਕਲਾ ਲਈ ਸਪੇਸ, ਬੱਚਿਆਂ ਦੀ ਦੇਖਭਾਲ ਵਾਲੇ ਖੇਤਰ ਅਤੇ ਨਵੀਂ 40,000 ਵਰਗ ਫੁੱਟ ਦੀ ਲਾਇਬ੍ਰੇਰੀ ਸ਼ਾਮਲ ਹੋਵੇਗੀ, ਜੋ ਮੌਜੂਦਾ ਨਿਊਟਨ ਸ਼ਾਖਾ ਤੋਂ ਦੋਗੁਣੀ ਤੋਂ ਵੱਧ ਹੋਵੇਗੀ।

ਕਿੰਗ ਜੌਰਜ ਬੂਲੇਵਾਰਡ ਦੇ ਪੂਰਬੀ ਪਾਸੇ, ਨਿਊਟਨ ਸੀਨੀਅਰਜ਼ ਸੈਂਟਰ ਦੇ ਨਾਲ ਸਥਿਤ, $310.6 ਮਿਲੀਅਨ ਦਾ ਇਹ ਪ੍ਰੋਜੈਕਟ ਸ਼ਹਿਰ ਦੇ ਲੰਬੇ ਸਮੇਂ ਦੇ ਵਿਜ਼ਨ ਨੂੰ ਸਮਰਥਨ ਕਰਦਾ ਹੈ, ਜਿਸਦਾ ਉਦੇਸ਼ ਨਿਊਟਨ ਟਾਊਨ ਸੈਂਟਰ ਨੂੰ ਨਵੀਂ ਰੂਪ-ਰੇਖਾ ਦੇਣਾ ਹੈ, ਅਤੇ ਇਸਦੇ 2030 ਦੀ ਬਸੰਤ ਰੁੱਤ ਵਿੱਚ ਖੁੱਲ੍ਹਣ ਦੀ ਉਮੀਦ ਹੈ।

ਕਾਰਪੋਰੇਟ ਰਿਪੋਰਟ ਪੜ੍ਹੋ: ਨਿਊਟਨ ਕਮਿਊਨਿਟੀ ਸੈਂਟਰ – ਠੇਕਾ ਨੂੰ. 030-2025-019 (A) ਲਈ ਪ੍ਰੋਗਰੈਸਿਵ ਡਿਜ਼ਾਈਨ-ਬਿਲਡ ਪ੍ਰੀ-ਕੰਸਟਰੱਕਸ਼ਨ ਸੇਵਾਵਾਂ ਦਾ ਐਵਾਰਡ।

ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਬਾਰੇ ਹੋਰ ਜਾਣਕਾਰੀ ਇੱਥੋਂ ਪ੍ਰਾਪਤ ਕਰੋ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp