ਸਟਾਫ ਰਿਪੋਰਟਰ, ਖੰਨਾ : ਅਨੰਤਨਾਗ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ ਸ਼ਹੀਦ ਹੋਣ ਵਾਲੇ ਕਰਨਲ ਮਨਪ੍ਰਰੀਤ ਸਿੰਘ, ਮੇਜਰ ਆਸ਼ੀਸ਼ ਧੌਂਚਕ ਤੇ ਡੀਐੱਸਪੀ ਹੁਮਾਯੂੰ ਬੱਟ ਦੀ ਸ਼ਹੀਦੀ ‘ਤੇ ਪਰਿਵਾਰ ਨਾਲ ਕੈਪਟਨ ਮੇਹਰ ਸਿੰਘ ਇਕੋਲਾਹੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕੈਪਟਨ ਮੇਹਰ ਸਿੰਘ ਨੇ ਕਿਹਾ ਕਰਨਲ, ਮੇਜਰ ਤੇ ਡੀਐੱਸਪੀ ਵੱਲੋਂ ਬਹਾਦਰੀ ਨਾਲ ਲੜਦੇ ਹੋਏ ਸ਼ਹੀਦੀ ਦਾ ਜਾਮ ਪੀਤਾ ਹੈ, ਜਿਸ ਕਰਕੇ ਅੱਜ ਪੂਰੇ ਦੇਸ਼ ਅੰਦਰ ਸੋਗ ਦੀ ਲਹਿਰ ਹੈ। ਇਹ ਬਹਾਦਰ ਯੋਧਿਆਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ। ਜੰਮੂ ਕਸ਼ਮੀਰ ‘ਚ ਇਸ ਸ਼ਹੀਦੀ ਦਾ ਬਦਲਾ ਫ਼ੌਜ ਤੇ ਪੁਲਿਸ ਦੇ ਜਵਾਨ ਇਕ ਸੰਗਠਨ ਦੇ ਰੂਪ ‘ਚ ਕਈ ਗੁਣਾ ਲੈਣਗੇ। ਉਨ੍ਹਾਂ ਦੱਸਿਆ ਕਰਨਲ ਮਨਪ੍ਰਰੀਤ ਸਿੰਘ ਨਾਲ ਉਨ੍ਹਾਂ ਕੁਝ ਸਮਾਂ ਕੰਮ ਕੀਤਾ, ਉਹ ਬਹੁਤ ਦਲੇਰ ਸੀ। ਉਨ੍ਹਾਂ ਕਿਹਾ ਦੇਸ਼ ਦੇ ਸਾਬਕਾ ਸੈਨਿਕ ਇਹ ਦਾ ਬਦਲਾ ਲੈਣ ਲਈ, ਮੁੜ ਜੰਗ ‘ਚ ਕੁੱਦਣ ਲਈ ਤਿਆਰ ਹਨ। ਉਹ ਹਾਲੇ ਹਥਿਆਰ ਚਲਾਉਣੇ ਨਹੀਂ ਭੁੱਲੇ।