Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਮੋਦੀ ਸਰਕਾਰ ਤੋਂ ਫੌਜ ਨਾਖੁਸ਼, 68% ਸਾਜ਼ੋ-ਸਾਮਾਨ ਪੁਰਾਣਾ

By uscreative Published 2 min read

ਨਵੀਂ ਦਿੱਲੀ: ਭਾਰਤੀ ਫੌਜ ਮੋਦੀ ਸਰਕਾਰ ਤੋਂ ਖੁਸ਼ ਨਹੀਂ ਹੈ। ਫੌਜ ਨੇ ਰੱਖਿਆ ਬਜਟ ਲਈ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਸੈਨਾ ਦੇ ਵਾਈਸ ਚੀਫ ਲੈਫਟੀਨੈਂਟ ਜਨਰਲ ਸ਼ਰਤ ਚੰਦ ਨੇ ਕਿਹਾ ਹੈ ਕਿ ਰੱਖਿਆ ਬਜਟ ਨੇ ਫੌਜ ਦੇ ਨਵੀਨੀਕਰਨ ਦੀਆਂ ਆਸਾਂ ਨੂੰ ਝਟਕਾ ਦਿੱਤਾ ਹੈ। ਵਾਈਸ ਚੀਫ਼ ਮੁਤਾਬਕ 25 ਮਿਲਟਰੀ ਪ੍ਰਾਜੈਕਟ ਮੇਕ ਇਨ ਇੰਡੀਆ ਲਈ ਸੂਚੀਬੱਧ ਕੀਤੇ ਗਏ ਸਨ, ਪਰ ਉਨ੍ਹਾਂ ਨੂੰ ਅਮਲੀਜਾਮਾ ਪਾਉਣ ਲਾਈ ਬਜਟ ਹੀ ਨਹੀਂ। ਨਤੀਜੇ ਵਜੋਂ, ਕੁਝ ਪ੍ਰੋਜੈਕਟ ਬੰਦ ਹੋ ਸਕਦੇ ਹਨ। ਜਨਰਲ ਸ਼ਰਤ ਚੰਦ ਨੇ ਮੇਜਰ ਜਨਰਲ (ਸੇਵਾ ਮੁਕਤ) ਬੀਸੀ ਖੰਡੂਰੀ ਦੀ ਅਗਵਾਈ ਵਾਲੀ ਸੰਸਦ ਦੀ ਸਥਾਈ ਕਮੇਟੀ ਨੂੰ ਕਿਹਾ ਕਿ 68% ਫੌਜ ਦਾ ਸਾਮਾਨ ‘ਵਿੰਟੇਜ਼’ ਹੈ, ਭਾਵ ਪੁਰਾਣਾ ਹੋ ਗਿਆ ਹੈ। ਜਦਕਿ 24% ਹਥਿਆਰ ਤੇ ਮਸ਼ੀਨਰੀ ਨੂੰ ‘ਆਧੁਨਿਕ’ ਤੇ ਬਾਕੀ ਅੱਠ ਫੀਸਦੀ ਨੂੰ ‘ਸਟੇਟ ਆਫ ਦੀ ਆਰਟ’ ਕਿਹਾ ਜਾ ਸਕਦਾ ਹੈ। ਰਿਪੋਰਟ ਵਿੱਚ ਉਨ੍ਹਾਂ ਦੇ ਹਵਾਲੇ ਤੋਂ ਹੀ ਕਿਹਾ ਗਿਆ ਹੈ, “ਉੱਥੇ ਇੱਕ ਤਿਆਈ ਫੌਜੀ ਮਸ਼ੀਨਰੀ Vintage, ਇੱਕ ਤਿਆਈ ਆਧੁਨਿਕ ਤੇ ਇੱਕ ਤਿਆਈ ਸਟੇਟ ਆਫ ਦੀ ਆਰਟ ਹੋਣਾ ਜ਼ਰੂਰੀ ਹੈ।” ਸੰਸਦ ਦੀ ਸਥਾਈ ਕਮੇਟੀ ਦੀ ਇਹ ਰਿਪੋਰਟ ਮੰਗਲਵਾਰ ਨੂੰ ਪਾਰਲੀਮੈਂਟ ‘ਚ ਰੱਖੀ ਗਈ ਸੀ। ਮੇਜਰ ਜਨਰਲ ਬੀ.ਸੀ. ਖੰਡੂਰੀ (ਸੇਵਾ ਮੁਕਤ), ਉਤਰਾਖੰਡ ਤੋਂ ਭਾਜਪਾ ਦੇ ਸਾਂਸਦ ਤੇ ਕਮੇਟੀ ਦੇ ਮੁਖੀ ਹਨ। ਕਮੇਟੀ ਨੇ 2018-19 ਲਈ ਫੌਜ ਦੇ ਅੰਦਾਜ਼ਨ ਪੂੰਜੀ ਬਜਟ ਨੂੰ ਨਾ-ਅਲਾਟ ਕਰਨ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਸੀ। 21,338 ਕਰੋੜ ਦੀ ਰਾਸ਼ੀ ਆਰਮੀ ਨੂੰ ਅਲਾਟ ਹੋਈ ਹੈ, ਜਦਕਿ ਆਰਮੀ ਕੋਲ ਜ਼ਰੂਰਤ ਦੇ ਹਿਸਾਬ ਨਾਲ ਘੱਟ ਫੰਡ ਹਨ। ਆਰਮੀ ਕੋਲ ਚੱਲ ਰਹੀਆਂ 123 ਸਕੀਮਾਂ ‘ਚ 29,033 ਕਰੋੜ ਰੁਪਏ ਫੰਡਾਂ ਦੀ ਘਾਟ ਹੈ। ਸੈਨਾ ਦੇ ਉਪ ਮੁਖੀ ਨੇ ਕਮੇਟੀ ਨੂੰ ਦੱਸਿਆ, “ਫੌਜ ਦੀ ਮਹਿੰਗਾਈ ਕਾਰਨ ਲਾਗਤ ਵਿੱਚ ਵਾਧੇ ਨੂੰ ਇਹ ਕਾਫ਼ੀ ਨਹੀਂ ਸੀ, ਫੌਜ ਦੇ ਬਜਟ ਨੇ ਉਮੀਦਾਂ ਨੂੰ ਨਿਰਾਸ਼ ਕਰ ਦਿੱਤਾ ਕਿਉਂਕਿ ਬਜਟ ਨੇ ਟੈਕਸ ਨੂੰ ਪੂਰਾ ਨਾ ਕੀਤਾ।” ਕਮੇਟੀ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp