Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

2017/18 ‘ਚ 12 ਹਜ਼ਾਰ ਅਮੀਰਾਂ ਨੇ ਛੱਡਿਆ ਭਾਰਤ

By Admin Published 2 min read

ਦੁਨੀਆ ਦੇ ਵੱਡੇ ਦੇਸ਼ਾਂ ਵਿਚ ਭਾਰਤ ਦੀ ਅਰਥ ਵਿਵਸਥਾ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਦੇਸ਼ ਤੋਂ ਅਮੀਰਾਂ ਦਾ ਜਾਣਾ ਜਾਰੀ ਹੈ। ਸਾਲ 2018 ਵਿਚ ਭਾਰਤ ਤੋਂ 5 ਹਜ਼ਾਰ ਹਾਈ ਨੈਟਵਰਥ ੍ਯਇੰਡੀਵਿਜੁਅਲ (ਐਚਐਨਡਬਲਿਊਆਈ) ਨੇ ਦੇਸ਼ ਛੱਡ ਦਿੱਤਾ। ਇਹ ਦੇਸ਼ ਵਿਚ ਮੌਜੂਦ ਕੁਲ ਐਚਐਨਡਬਲਿਊਆਈ ਦੀ ਗਿਣਤੀ ਦਾ 2 ਪ੍ਰਤੀਸ਼ਤ ਹੈ। ਐਚਐਨਡਬਲਿਊਆਈ ਉਨ੍ਹਾਂ ਲੋਕਾਂ ਦਾ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਨੈਟਵਰਥ 10 ਲੱਖ ਡਲਰ ਯਾਨੀ ਕਰੀਬ 7 ਕਰੋੜ ਰੁਪਏ ਤੋਂ ਜ਼ਿਆਦਾ ਹੈ। ਹਾਲਾਂਕਿ, ਚੰਗੀ ਗੱਲ ਇਹ ਹੈ ਕਿ 2017 ਦੀ ਤੁਲਨਾ ਵਿਚ ਇਸ ਅੰਕੜੇ ਵਿਚ ਕਮੀ ਆਈ ਹੈ। 2017 ਵਿਚ ਸੱਤ ਹਜ਼ਾਰ ਅਮੀਰ ਲੋਕਾਂ ਨੇ ਭਾਰਤ ਛੱਡਿਆ ਸੀ। 2018 ਵਿਚ ਭਾਰਤ ਇਸ ਮਾਮਲੇ ਵਿਚ ਦੁਨੀਆ ਵਿਚ ਤੀਜੇ ਸਥਾਨ ‘ਤੇ ਹਨ। ੍ਯਇਹ ਸੂਚੀ ਐਫਰੋ ਏਸ਼ੀਆ ਬੈਂਕ ਅਤੇ ਰਿਸਰਚ ਫਰਮ ਨਿਊ ਵਰਲਡ ਵੈਲਥ ਨੇ ਜਾਰੀ ਕੀਤੀ। ਚੀਨ ਪਹਿਲੇ ਤੇ ਰੂਸ ਦੂਜੇ ਸਥਾਨ ‘ਤੇ ਹੈ। ਦੇਸ਼ ਛੱਡ ਕੇ ਬਾਹਰ ਵਸਣ ਵਾਲੇ ਅਮੀਰਾਂ ਦੇ ਲਈ ਅਮਰੀਕਾ ਅਤੇ ਆਸਟ੍ਰੇਲੀਆ ਦੋ ਸਭ ਤੋਂ ਮਨਪਸੰਦ ਦੇਸ਼ ਦੇ ਤੌਰ ‘ਤੇ ਸਾਹਮਣੇ ਆਏ ਹਨ। ਰਿਪੋਰਟ ਵਿਚ ਕਿਹਾ ਗਿਆ ਕਿ ਚੀਨ ਦੀ ਅਰਥ ਵਿਵਸਥਾ ਹੌਲੀ ਪੈ ਰਹੀ ਹੈ। ਲਿਹਾਜ਼ਾ ਉਥੋਂ ਜ਼ਿਆਦਾ ਅਮੀਰ ਪਲਾਇਨ ਕਰ ਰਹੇ ਹਨ। ਅਮਰੀਕਾ ਦੇ ਨਾਲ ਟਰੇਡ ਵਾਰ ਕਾਰਨ ਵੀ ਚੀਨ ਦੀ ਸਥਿਤੀ ਕਮਜ਼ੋਰ ਹੋ ਰਹੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp