Skip to content
Wednesday, October 28, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Latest News

ਨੱਥੂਰਾਮ ਗੌਡਸੇ ਦੇਸ਼ਭਗਤ ਸਨ, ਹਨ ਅਤੇ ਰਹਿਣਗੇ:ਸਾਧਵੀ ਪ੍ਰਗਿਆ

By Admin Published 2 min read

ਆਗਰ ਮਾਲਵਾ (ਮੱਧ ਪ੍ਰਦੇਸ਼):ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਅਤੇ ਮਾਲੇਗਾਉਂ ਧਮਾਕਿਆਂ ਦੀ ਮੁਲਜ਼ਮ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਕਿਹਾ ਕਿ ਨਾਥੂਰਾਮ ਗੌਡਸੇ ਦੇਸ਼ਭਗਤ ਸਨ, ਹਨ ਅਤੇ ਰਹਿਣਗੇ ਹਾਲਾਂਕਿ ਤਿੱਖੀ ਆਲੋਚਨਾ ਹੋਣ ਮਗਰੋਂ ਪ੍ਰਗਿਆ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਮਾਫ਼ੀ ਮੰਗ ਲਈ ਹੈ। ਦੇਵਾਸ ਲੋਕ ਸਭਾ ਸੀਟ ‘ਤੇ 19 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਪਾਰਟੀ ਉਮੀਦਵਾਰ ਮਹਿੰਦਰ ਸੋਲੰਕੀ ਦੇ ਸਮਰਥਨ ਵਿਚ ਰੋਡ ਸ਼ੋਅ ਕਰ ਰਹੀ ਪ੍ਰਗਿਆ ਨੇ ਸਵਾਲ ਦੇ ਜਵਾਬ ਵਿਚ ਕਿਹਾ, ‘ਨਾਥੂਰਾਮ ਗੌਡਸੇ ਦੇਸ਼ਭਗਤ ਸਨ, ਹਨ ਅਤੇ ਰਹਿਣਗੇ। ਗੌਡਸੇ ਨੂੰ ਅਤਿਵਾਦੀ ਕਹਿਣ ਵਾਲੇ ਅਪਣੇ ਅੰਦਰ ਝਾਤੀ ਮਾਰ ਲੈਣ।’ਪ੍ਰਗਿਆ ਨੇ ਕਿਹਾ, ‘ਇਸ ਵਾਰ ਚੋਣਾਂ ਵਿਚ ਅਜਿਹਾ ਬੋਲਣ ਵਾਲਿਆਂ ਨੂੰ ਜਵਾਬ ਦੇ ਦਿਤਾ ਜਾਵੇਗਾ।’ ਉਸ ਨੂੰ ਸਵਾਲ ਕੀਤਾ ਗਿਆ ਸੀ ਕਿ ਕੁੱਝ ਦਿਨ ਪਹਿਲਾਂ ਕਮਲ ਹਸਨ ਨੇ ਗੌਡਸੇ ਨੂੰ ਦੇਸ਼ ਦਾ ਪਹਿਲਾ ਹਿੰਦੂ ਅਤਿਵਾਦੀ ਕਿਹਾ ਸੀ, ਇਸ ਬਾਰੇ ਉਹ ਕੀ ਕਹਿਣਗੇ? ਉਧਰ, ਮੱਧ ਪ੍ਰਦੇਸ਼ ਭਾਜਪਾ ਮੁਖੀ ਲੋਕੇਂਦਰ ਪਰਾਸ਼ਰ ਨੇ ਕਿਹਾ, ‘ਪ੍ਰਗਿਆ ਦੇ ਬਿਆਨ ਨਾਲ ਉਹ ਸਹਿਮਤ ਨਹੀਂ ਹਨ। ਪਾਰਟੀ ਉਸ ਨੂੰ ਪੁੱਛੇਗੀ ਕਿ ਅਜਿਹਾ ਬਿਆਨ ਕਿਸ ਸੰਦਰਭ ਵਿਚ ਦਿਤਾ ਗਿਆ ਹੈ। ਜਿਸ ਨੇ ਮਹਾਤਮਾ ਗਾਂਧੀ ਦੀ ਹਤਿਆ ਕੀਤੀ ਹੋਵੇ, ਉਹ ਦੇਸ਼ਭਗਤ ਹੋ ਹੀ ਨਹੀਂ ਸਕਦਾ।’ ਕਾਂਗਰਸ ਨੇ ਕਿਹਾ ਕਿ ਗੌਡਸੇ ਨੂੰ ਦੇਸ਼ਭਗਤ ਦੱਸਣਾ ਪੂਰੇ ਦੇਸ਼ ਦਾ ਅਪਮਾਨ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp