Ad-Time-For-Vacation.png

ਗ਼ਦਰ ਮੈਮੋਰੀਅਲ ਮੇਲਾ ਸਰੀ ਨੂੰ ਦਰਸ਼ਕਾਂ ਨੇ ਦਿੱਤਾ ਬੇਮਸਾਲ ਭਰਵਾਂ ਹੁੰਗਾਰਾ

ਸਰੀ,ਬੀ.ਸੀ- ( ਸਰਜਿੰਦਰ ਸਿੰਘ ਦੂਹੜਾ ) – ਬੀਤੇ ਐਤਵਾਰ 14 ਅਗਸਤ ਵਾਲੇ ਦਿਨ ਗੇਟਵੇ ਪੀਜ਼ਾ ਦੇ ਮਾਲਕ ਸ. ਜਵਾਹਰ ਸਿੰਘ ਪੱਡਾ ਅਤੇ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਕਨੇਡਾ ਤੇ ਕੁਲਵੰਤ ਸਿੰਘ ਢੇਸੀ, ਨੀਟੂ ਕੰਗ ਅਤੇ ਉਹਨਾਂ ਦੇ ਸਾਥੀਆਂ ਵਲੋਂ ਕਲੋਵਰਡੇਲ ਰੋਡੀਓ ਸਰੀ ਦੀ ਖੁੱਲੀ ਗਰਾਊਂਡ ਵਿੱਚ ਕਨੇਡਾ ਦੇ ਗ਼ਦਰੀ ਯੋਧੇਆਂ ਨੂੰ ਸਮੱਰਪਿਤ ਹਰ ਸਾਲ ਦੀ ਤਰੵਾਂ ਸਾਲਾਨਾ ਸੱਭਿਆਚਾਰਕ ਗ਼ਦਰ ਮੈਮੋਰੀਅਲ ਮੇਲਾ ਕਰਵਾਇਆ ਗਿਆ। ਮੇਲਾ ਦੁਪਹਿਰ ਇੱਕ ਵਜੇ ਤੋਂ ਸ਼ਾਮ ਅੱਠ ਵਜੇ ਤੱਕ ਚੱਲਿਆ ਜੋ ਬਿਲਕੁੱਲ ਮੁੱਫਤ ਸੀ।

ਮੇਲੇ ਵਿੱਚ ਸਿਆਸੀ ਆਗੂਆਂ ਅਤੇ ਸੰਸਥਾ ਦੇ ਨੁਮਾਇਦਿਆਂ ਨੇ ਗ਼ਦਰੀ ਬਾਬੇਆਂ ਦੇ ਇਤਹਾਸ ਵਾਰੇ ਜੋਸ਼ੀਲੀਆਂ ਤਕਰੀਰਾਂ ਕੀਤੀਆਂ ਅਤੇ ਗ਼ਦਰੀ ਯੋਧੇਆਂ ਨੂੰ ਨੱਤਮਸਤਕ ਹੁੰਦਿਆਂ ਉਹਨਾਂ ਦੀ ਯਾਦ ਵਿੱਚ ਝੰਡਾ ਚੜਾਇਆ ਗਿਆ। ਮਹਿਮਾਨਾਂ ਵਿੱਚ ਇੰਡੀਅਨ ਅੰਬੈਸੀ ਵੈਨਕੋਵਰ ਤੋਂ ਐਕਟਿੰਗ ਕੌਸਲਿਟ ਅਮਰਜੀਤ ਸਿੰਘ ਅਤੇ ਸਾਥੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਸਾਬਕਾ ਐਮ ਪੀ ਜਿੰਨੀ ਸਿੰਮਸ, ਸਾਬਕਾ ਐਮ ਐਲ ਏ ਜਗਰੂਪ ਬਰਾੜ, ਐਮ ਐਲ ਏ ਹੈਰੀ ਬੈਂਸ ,ਦਲਜੀਤ ਥਿੰਦ, ਕਨੇਡੀਅਨ ਮਾਊਟਿਡ ਪੁਲੀਸ ਸਰੀ ਦੇ ਪੰਜਾਬੀ ਅਫਸਰਾਂ ਅਤੇ ਹੋਰ ਬਹੁਤ ਸਾਰੀਆਂ ਉੱਘੀਆਂ ਸਖਸ਼ੀਅਤਾਂ ਨੇ ਹਾਜ਼ਰੀ ਲਗਵਾਈ। ਜਿਹਨਾਂ ਨੂੰ ਜਵਾਹਰ ਪੱਡਾ, ਕੁਲਵੰਤ ਢੇਸੀ ਅਤੇ ਸਾਥੀਆਂ ਵਲੋਂ ਸਨਮਾਨਿਤ ਵੀ ਕੀਤਾ ਗਿਆ।

ਫਿਰ ਮੇਲੇ ਦੇ ਰੰਗਾਂ ‘ਚ ਰੰਗ ਲੋਕਲ ਕਲਾਕਾਰਾਂ ਵਲੋਂ ਯੋਧੇਆਂ ਦੀਆਂ ਬਾਰਾਂ ਤੇ ਹੋਰ ਗੀਤਾਂ ਨਾਲ ਭਰੇ ਗਏ। ਉੱਘੇ ਗੀਤਕਾਰ ਹਰਵਿੰਦਰ ਓਹੜਪੁਰੀ ਨੇ ਆਪਣੇ ਸ਼ੇਅਰਾਂ ਨਾਲ ਸਟੇਜ਼ ਤੇ ਆਪਣੀ ਹਾਜ਼ਰੀ ਲਗਵਾਈ।

ਫਿਰ ਮੇਲੇ ਦਾ ਦੂਜਾ ਦੌਰ ਸ਼ੁਰੂ ਹੋਇਆ ਜਿਸ ਵਿੱਚ ਇੰਡੀਆ ਤੋਂ ਆਈ ਗਾਇਕਾ ਬਲਜਿੰਦਰ ਰਿੰਪੀ ਨੇ ਸ਼ੁਰੂਆਤ ਕਰਕੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਫਿਰ ਸੁਰਿੰਦਰ ਲਾਡੀ, ਜੈਲੀ, ਕੈਂਬੀ, ਦਿਲਜਾਨ, ਸਾਰਥੀ, ਆਤਮਾਂ ਬੁੱਢੇਵਾਲ ਤੇ ਰੋਜ਼ੀ ਅਤੇ ਸੁਦੇਸ਼ ਕੁਮਾਰੀ ਸਮੇਤ ਸਾਰੇ ਹੀ ਕਲਾਕਾਰਾਂ ਨੇ ਮੇਲਾ ਵੇਖਣ ਆਏ ਦਰਸ਼ਕਾਂ ਨੂੰ ਆਪਣੇ ਚੜਦੇ ਤੋਂ ਚੜਦੇ ਗੀਤਾਂ ਨੂੰ ਸੁਣਾ ਸੁਣਾ ਕੇ ਕੀਲੀ ਰੱਖਿਆ, ਹਰ ਕਲਾਕਾਰ ਨੇ ਦਰਸ਼ਕਾਂ ਦਾ ਵੱਧ ਤੋਂ ਵੱਧ ਮੰਨੋਰੰਜਨ ਕੀਤਾ ਅਤੇ ਅਖੀਰ ਵਿੱਚ ਸਾਰੇ ਕਲਾਕਾਰਾਂ ਨੇ ਰਲ਼ ਕੇ ਬੋਲੀਆਂ ਪਾਈਆਂ ਤੇ ਮੇਲਾ ਪੂਰੇ ਜੋਬਨ ਤੇ ਛੱਡਿਆ। ਸਟੇਜ਼ ਦੀ ਕਾਰਵਾਈ ( ਐਮ ਸੀ ) ਸ. ਦਵਿੰਦਰ ਸਿੰਘ ਬੈਨੀਪਾਲ ਨੇ ਬਾਖੂਬੀ ਨਿਭਾਈ।

ਸਾਰੇ ਮਜ਼ੀਸ਼ਨ ਵਧਾਈ ਦੇ ਪਤਾਰ ਹਨ, ਪਿੰਦੀ ਥੂਰ ਦੀ ਸਾਊਂਡ ਕਮਾਲ ਦੀ ਸੀ। ਮੇਲੇ ਦੀ ਕਾਮਯਾਬੀ ਲਈ ਪਰਬੰਧਕ ਕਮੇਟੀ ‘ਤੇ ਜਵਾਹਰ ਪੱਡਾ, ਕੁਲਵੰਤ ਢੇਸੀ, ਨੀਟੂ ਕੰਗ, ਸੁੱਖਾ ਦੂਹੜਾ, ਕੁਲਵੰਤ ਪੂਨੀਆ, ਸੁਰਜੀਤ ਗਿੱਲ ਅਤੇ ਸਾਰੇ ਸਤਿਕਾਰਯੋਗ ਸਾਥੀ ਤੇ ਦੋਸਤ ਮਿੱਤਰ ਵਧਾਈ ਦੇ ਪਾਤਰ ਹਨ ਅਤੇ ਉਹਨਾਂ ਤੋਂ ਵੀ ਉੱਪਰ ਸਤਿਕਾਰਯੋਗ ਸਾਰੇ ਦਰਸ਼ਕ ਜਿਹਨਾਂ ਨੇ ਕੜਕਦੀ ਧੁੱਪ ਤੇ ਅੰਤਾਂ ਦੀ ਗਰਮੀ ਦੇ ਬਾਵਯੂਦ ਤਸੱਲੀ ਨਾਲ ਬਹਿ ਕੇ ਮੇਲੇ ਦਾ ਅਨੰਦ ਮਾਣੇਆ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.