Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਕਾਰੋਬਾਰ Business

ਕਾਰੋਬਾਰੀ ਦੇ ਪਰਿਵਾਰ ਨੂੰ ਬੰਧਕ ਬਣਾ ਕੇ 70 ਲੱਖ ਰੁਪਏ ਲੁੱਟੇ

By uscreative Published 1 min read

ਦੋ ਸੌ ਤੋਲੇ ਸੋਨੇ ਦੇ ਗਹਿਣੇ ਅਤੇ ਦਸ ਲੱਖ ਦੀ ਨਕਦੀ ‘ਤੇ ਕੀਤਾ ਹੱਥ ਸਾਫ

ਲੁਧਿਆਣਾ,: ਬਸਤੀ ਜੋਧੇਵਾਲ ਇਲਾਕੇ ਵਿਚ ਬੁਧਵਾਰ ਨੂੰ ਖੁਦ ਨੂੰ ਗੁਜਰਾਤ ਪੁਲਿਸ ਦਾ ਮੁਲਾਜ਼ਮ ਦੱਸ ਕੇ ਵੜੇ ਪੰਜ ਲੋਕਾਂ ਨੇ ਕਾਰੋਬਾਰੀ ਦੇ ਪਰਿਵਾਰ ਨੂੰ ਬੰਧਕ ਬਣਾ ਕੇ ਦਸ ਲੱਖ ਨਕਦੀ, ਗਹਿਣੇ ਸਮੇਤ ਕਰੀਬ 70 ਲੱਖ ਦਾ ਸਮਾਨ ਲੁੱਟ ਲਿਆ।ਬੁਧਵਾਰ ਸਵੇਰੇ ਟੀਵੀ ਸੈਂਟਰ ਦੇ ਨਾਂਅ ਤੋਂ ਇਲੈਕਟਰਾਨਿਕ ਦਾ ਸ਼ੋਅਰੂਮ ਚਲਾਉਣ ਵਾਲੇ ਕਾਰੋਬਾਰੀ ਦਾ ਸ਼ੋਅਰੂਮ ਚਲਾਉਣ ਵਾਲੇ ਕਾਰੋਬਾਰੀ ਰਾਜ ਕੁਮਾਰ ਅਤੇ ਉਨ੍ਹਾਂ ਦੇ ਦੋਵੇਂ ਬੇਟੇ ਅਪਣੇ ਅਪਣੇ ਕੰਮ ‘ਤੇ ਚਲੇ ਗਏ। 12 ਵਜੇ ਦੇ ਕਰੀਬ ਸਵਿਫਟ ਕਾਰ ਵਿਚ ਪੰਜ ਨੌਜਵਾਨ ਘਰ ਦੇ ਬਾਹਰ ਆਏ ਅਤੇ ਉਨ੍ਹਾਂ ਨੇ ਬੁਧਰਾਮ ਨੂੰ ਕਿਹਾ ਕਿ ਉਹ ਗੁਜਰਾਤ ਪੁਲਿਸ ਤੋਂ ਹਨ। ਘਰ ਦੇ ਲੋਕਾਂ ਤੋਂ ਪੁਛਗਿੱਛ ਕਰਨੀ ਹੈ। ਬੁਧਰਾਮ ਅੰਦਰ ਵੱਲ ਗਿਆ ਤਾਂ ਦੋਸ਼ੀਆਂ ਨੇ ਪਹਿਲਾਂ ਧੱਕਾ ਦੇ ਦਿੱਤਾ ਅਤੇ ਹਥਿਆਰ ਦਿਖਾ ਕੇ ਉਸ ਨੂੰ ਨਾ ਹਿਲਣ ਲਈ ਕਿਹਾ। ਕਾਰੋਬਾਰੀ ਰਾਜ ਕੁਮਾਰ ਅਗਨੀਹੋਤਰੀ ਸੰਤ ਆਸਾ ਰਾਮ ਬਾਪੂ ਦੇ ਕਾਰਕੁੰਨ ਹਨ। ਸੰਤ ਆਸਾਰਾਮ ਬਾਪੂ ਅਤੇ ਉਨ੍ਹਾਂ ਦੇ ਬੇਟੇ ਨਾਰਾਇਣ ਸਾਈਂ ਜਦ ਵੀ ਲੁਧਿਆਣਾ ਆਉਂਦੇ ਤਾਂ ਜ਼ਿਆਦਾਤਰ ਰਾਜ ਕੁਮਾਰ ਅਗਨੀਹੋਤਰੀ ਦੇ ਘਰ ‘ਤੇ ਹੀ ਰੁਕਦੇ ਸੀ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਕਾਰੋਬਾਰ Business →
Share on WhatsApp