Skip to content
Saturday, October 24, 2026 8°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Religion

ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੀਆਂ ਛਿੱਟਾਂ ਪੁੱਜੀਆਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ

By Admin Published 2 min read

ਇਕ ਵਿਅਕਤੀ ਵਲੋਂ ਸੁਖਮਨੀ ਸਾਹਿਬ ਦੇ ਗੁਟਕੇ ਦੇ ਅੰਕ ਫਾੜੇ ਜਾਣ ਦੀ ਵਾਪਰੀ ਮੰਦਭਾਗੀ ਘਟਨਾ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ) ਸਾਲ 2015 ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਦੋਸ਼ੀਆਂ ਪ੍ਰਤੀ ਅਪਣਾਏ ਸਰਕਾਰੀ ਰਵਈਏ ਦੀ ਹੀ ਦੇਣ ਹੈ ਕਿ ਅੱਜ ਇਸ ਬੇਅਦਬੀ ਦੀਆਂ ਛਿੱਟਾਂ ਨੇ ਸਿੱਖ ਕੌਮ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੀਕ ਆ ਪੁਜੇ।ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਥਿਤ ਵੱਡੀ ਪਰਕਰਮਾ ਵਿਚਲੀ ਇੱਕ ਛਬੀਲ ਦੇ ਨੇੜੇ ਦਿੱਲੀ ਵਾਸੀ ਜਤਿੰਦਰ ਚੱਡਾ ਨਾਮੀ ੱਿੲਕ ਸਖਸ਼ ਨੇ ਸੁਖਮਨੀ ਸਾਹਿਬ ਦੇ ਗੁਟਕੇ ਦੇ ਅੰਗ ਪਾੜਨੇ ਸ਼ੁਰੂ ਕਰ ਦਿੱਤਾ।ਪਤਾ ਲੱਗਦਿਆਂ ਹੀ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਪੁਛਗਿੱਛ ਕੀਤੀ ਤੇ ਫਿਰ ਥਾਣਾ ਗਲਿਆਰਾ ਦੀ ਪੁਲਿਸ ਨੂੰ ਸੌਪ ਦਿੱਤਾ ।

ਇਸ ਦੌਰਾਨ ਘਟਨਾ ਦੀ ਜਾਣਕਾਰੀ ਮਿਲਦਿਆਂ ਸਰਬੱਤ ਖਾਲਸਾ ਦੁਆਰਾ ਥਾਪੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਵੀ ਥਾਣਾ ਕੋਤਵਾਲੀ ਪਹੁੰਚ ਗਏ ।ਉਨਾਂ ਮੌਕੇ ਤੇ ਮੌਜੂਦ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਨਗੇਸ਼ਵਰ ਰਾਉ ਨੂੰ ਮਿਲਕੇ ਦੋਸ਼ੀ ਨੂੰ ਵੇਖਣ ਦੀ ਗਲ ਕਹੀ ਲੇਕਿਨ ਦੱਸਿਆ ਗਿਆ ਕਿ ਦੋਸ਼ੀ ਤਾਂ ਨੀਮ ਪਾਗਲ ਹੈ,ਗੱਲ ਨਹੀ ਕਰਵਾਈ ਜਾ ਸਕਦੀ। ਲੇਕਿਨ ਭਾਈ ਅਮਰੀਕ ਸਿੰਘ ਨੇ ਪੁਲਿਸ ਦੀ ਇਹ ਥਿਊਰੀ ਮੁੱਢੋਂ ਹੀ ਰੱਦ ਕਰ ਦਿੱਤੀ।ਕੁਝ ਸਮੇਂ ਬਾਅਦ ਹੀ ਪੁਲਿਸ ਨੇ ਦੋਸ਼ੀ ਖਿਲਾਫ ਧਾਰਾ 295ਏ ਤਹਿਤ ਮਾਮਲਾ ਦਰਜ ਕਰ ਲਿਆ।ਇਹ ਵੀ ਪਤਾ ਲਗਾ ਹੈ ਕਿ ਦੋਸ਼ੀ ਕੋਈ ਦੋ ਹਫਤਿਆਂ ਤੋਂ ਇਥੇ ਠਹਿਰਿਆ ਹੋਇਆ ਸੀ।

ਜਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਦਕਾਂ ਨੇ ਦੋਸ਼ੀ ਬਾਰੇ ਕਾਫੀ ਸਮਾ ਕੋਈ ਜਾਣਕਾਰੀ ਹੀ ਨਹੀ ਦਿੱਤੀ।ਇਹ ਵੀ ਜਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਮੌਜੂਦਾ ਮੈਨੇਜਰ ਸੁਲੱਖਣ ਸਿੰਘ ਭੰਗਾਲੀ ,ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਾਫੀ ਕਰੀਬੀ ਹਨ ਤੇ ਕੁਝ ਸਮਾਂ ਪਹਿਲਾਂ ਹੀ ਮਜੀਠੀਆ ਦੀ ਕਿਰਪਾ ਸਦਕਾ ਤਾਂਪਿੰਡ ਭੰਗਾਲੀ ਦੇ ਸਰਪੰਚ ਵੀ ਬਣੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Religion →
Share on WhatsApp