ਸ੍ਰੀਦੇਵੀ ਦੀ ਮੌਤ ਤੇ ਭਾਰਤੀ ਮੀਡੀਆ

ਸ੍ਰੀਦੇਵੀ ਦੇ ਸਸਕਾਰ ਤੋਂ ਬਾਅਦ ਬੋਨੀ ਕਪੂਰ ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਦੇ ਪ੍ਰਵਾਰ ਨੂੰ ਇਸ ਸਦਮੇ ਨਾਲ ਨਜਿੱਠਣ ਵਾਸਤੇ ਏਕਾਂਤ ਵਿਚ ਰਹਿਣ ਦਿਤਾ ਜਾਵੇ। ਉਨ੍ਹਾਂ ਦੀ ਚਿੱਠੀ ਵਿਚ ਉਨ੍ਹਾਂ ਅਹਿਸਾਸਾਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਦਾ ਵਾਹ ਹਰ ਮਨੁੱਖ ਨਾਲ ਪੈਂਦਾ ਹੈ ਕਿਉਂਕਿ ਮੌਤ ਹਰ ਕਿਸੇ ਲਈ ਇਕ ਅਟੱਲ ਸੱਚਾਈ ਹੈ। ਪਰ ਸ੍ਰੀਦੇਵੀ ਦੀ ਮੌਤ ਤੋਂ ਬਾਅਦ ਜਿਸ ਤਰ੍ਹਾਂ ਭਾਰਤੀ ਟੀ.ਵੀ. ਅਤੇ ਸੋਸ਼ਲ ਮੀਡੀਆ ਨੇ ਇਸ ਨੂੰ ਨੌਟੰਕੀ ਬਣਾ ਕੇ ਉਸ ਤੋਂ ਮੁਨਾਫ਼ਾ ਕਮਾਉਣ ਦੀ ਕੋਸ਼ਿਸ਼ ਕੀਤੀ ਹੈ, ਇਸ ਨਾਲ ਉਨ੍ਹਾਂ ਦੇ ਪ੍ਰਵਾਰ ਦੀ ਬਦਨਾਮੀ ਨਹੀਂ ਬਲਕਿ ਦੁਨੀਆਂ ਭਰ ਵਿਚ ਭਾਰਤੀ ਮੀਡੀਆ ਦੀ ਬਦਨਾਮੀ ਹੋਈ। ਦੁਬਈ ਦੇ ਸੱਭ ਤੋਂ ਮਿਆਰੀ ਮੀਡੀਆ ਅਲ ਜਜ਼ੀਰਾ ਨੇ ਭਾਰਤੀ ਮੀਡੀਆ ਨੂੰ ਜਾਂਚ ਪੂਰੀ ਹੋਣ ਦੀ ਉਡੀਕ ਕਰਨ ਦੀ ਸਲਾਹ ਦੇਂਦਿਆਂ ਕਿਹਾ ਕਿ ਉਹ ਚੁੱਲੂ ਭਰ ਪਾਣੀ ਵਿਚ ਡੁੱਬ ਮਰਨ ਕਿਉਂਕਿ ਭਾਰਤੀ ਮੀਡੀਆ ਨੇ ਅਪਣਾ ਜ਼ਮੀਰ ਤਾਂ ਚੁੱਲੂ ਭਰ ਪਾਣੀ ਵਿਚ ਡੋਬ ਹੀ ਦਿਤਾ ਹੈ। ਸ੍ਰੀਦੇਵੀ ਦੀ ਮੌਤ ਦੀ ਜਾਂਚ ਖ਼ਤਮ ਹੋਣ ਤਕ ਕਤਲ ਦੀਆਂ ਕਈ ਕਹਾਣੀਆਂ, ਸ੍ਰੀਦੇਵੀ ਅਤੇ ਬੋਨੀ ਕਪੂਰ ਦੇ ਰਿਸ਼ਤਿਆਂ ਵਿਚ ਤਣਾਅ, ਸ੍ਰੀਦੇਵੀ ਵਲੋਂ ਛੱਡੀ ਗਈ ਆਖ਼ਰੀ ਚਿੱਠੀ ਦੀਆਂ ਮਨਘੜਤ ਕਹਾਣੀਆਂ ਬਣਾਉਣ ਵਾਲੇ ਅਪਣੇ ਆਪ ਨੂੰ ਪੱਤਰਕਾਰ ਅਖਵਾਉਂਦੇ ਹਨ।
ਪਰ ਉਨ੍ਹਾਂ ਨੂੰ ਵੇਖਣ ਵਾਲੀ ਜਨਤਾ ਵੀ ਓਨੀ ਹੀ ਜ਼ਿੰਮੇਵਾਰ ਹੈ ਕਿਉਂਕਿ ਅਜਿਹੇ ਲੋਕ ਕਤਲਾਂ ਅਤੇ ਰਿਸ਼ਤਿਆਂ ਦੀ ਤਕਰਾਰ ਵਿਚ ਹੀ ਦਿਲਚਸਪੀ ਰਖਦੇ ਹਨ। ਭਾਰਤੀ ਰੋਜ਼ ਰਾਤ 7 ਵਜੇ ਤੋਂ 10 ਵਜੇ ਤਕ ਇਸ ਤਰ੍ਹ੍ਹਾਂ ਦੇ ਹੀ ਟੀ.ਵੀ. ਸ਼ੋਅ ਵੇਖਦੇ ਹਨ ਜਿਥੇ ਪ੍ਰਵਾਰ ਅਪਣੇ ਆਪ ਵਿਚ ਸਾਜ਼ਸ਼ਾਂ ਕਰਦੇ ਰਹਿੰਦੇ ਹਨ ਅਤੇ ਹੁਣ ਉਨ੍ਹਾਂ ਦਾ ਧਿਆਨ ਖਿੱਚਣ ਵਾਸਤੇ ਖ਼ਬਰਾਂ ਵਾਲੇ ਚੈਨਲ ਵੀ ਨੌਟੰਕੀਬਾਜ਼ ਬਣ ਗਏ ਹਨ ਜਿਥੇ ਸਾਜ਼ਸ਼ਾਂ ਅਤੇ ਇਲਾਜ਼ਾਮਾਂ ਦਾ ਸਿਲਸਿਲਾ ਰੋਜ਼ ਰਾਤ ਚਲਦਾ ਹੈ।ਫਿਰ ਅਸੀ ਆਖਦੇ ਹਾਂ ਕਿ ਭਾਰਤ ਕਿਸ ਤਰ੍ਹਾਂ ਬਦਲੇਗਾ? ਅਪਣੇ ਲੋਕਾਂ ਨੂੰ ਛੱਡ ਕੇ ਭਾਰਤ ਦੀ ਵਖਰੀ ਹੋਂਦ ਕੋਈ ਨਹੀਂ। ਇਹ ਸਾਡੇ ਸਾਰਿਆਂ ਦੀ ਮਾਨਸਿਕਤਾ ਦਾ ਗੁਲਦਸਤਾ ਹੈ। ਅਸਲ ਵਿਚ ਸਾਡੇ ਮਨਾਂ ਵਿਚ ਕਿਸੇ ਵਾਸਤੇ ਹਮਦਰਦੀ, ਨਰਮੀ ਤੇ ਪਿਆਰ ਘੱਟ ਹੈ, ਦੂਜੇ ਨੂੰ ਨਫ਼ਰਤ ਕਰ ਕੇ ਅਪਣੇ ਆਪ ਨੂੰ ਉੱਚਾ ਮੰਨਣਾ ਸਾਡੀ ਸਮਾਜਕ ਮਾਨਸਿਕਤਾ ਬਣ ਚੁੱਕੀ ਹੈ। ਭਾਰਤੀ ਮੀਡੀਆ ਸਾਡੇ ਸਵਾਦਾਂ ਤੇ ਵਿਗਾੜਾਂ ਵਿਚੋਂ ਹੀ ਜਨਮਿਆ ਹੈ ਅਤੇ ਅਸੀ ਬੜੀ ਛੋਟੀ ਸੋਚ ਦੇ ਲੋਕ ਬਣਦੇ ਜਾ ਰਹੇ ਹਾਂ ਜੋ ਕਿਸੇ ਦੀ ਮੌਤ ਵਿਚੋਂ ਵੀ ਗੱਪਸ਼ੱਪ ਦਾ ਮਸਾਲਾ, ਮੁਨਾਫ਼ਾ ਤੇ ਮਜ਼ਾ ਹੀ ਭਾਲਦੇ ਹਨ। -ਨਿਮਰਤ ਕੌਰ

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.