Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਫਲੋਰੀਡਾ ਸਕੂਲ ‘ਚ ਗੋਲੀਬਾਰੀ ਤੋਂ ਬਾਅਦ ‘ਵਾਲਮਾਰਟ’ ਨੇ ਬੰਦੂਕ ਖਰੀਦਣ ਲਈ ਰੱਖੀ ਇਹ ਸ਼ਰਤ

By uscreative Published 2 min read

ਵਾਸ਼ਿੰਗਟਨ – ਰਿਟੇਲ ਸੈਕਟਰ ਦੀ ਅਮਰੀਕੀ ਦਿੱਗਜ ਕੰਪਨੀ ਵਾਲਮਾਰਟ ਹੁਣ ਸਿਰਫ 21 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਬੰਦੂਕ ਵੇਚੇਗੀ। ਕੰਪਨੀ ਨੇ ਇਹ ਫੈਸਲਾ ਹਾਲ ਹੀ ਵਿਚ ਫਲੋਰੀਡਾ ਦੇ ਇਕ ਸਕੂਲ ਵਿਚ ਹੋਈ ਗੋਲੀਬਾਰੀ ਤੋਂ ਬਾਅਦ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਘਟਨਾ ਵਿਚ 17 ਵਿਦਿਆਰਥੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਹਮਲਾਵਰ ਵੀ ਇਸੇ ਸਕੂਲ ਦਾ ਸਾਬਕਾ ਵਿਦਿਆਰਥੀ ਸੀ। ਜਿਸ ਨੂੰ ਪੁਲਿਸ ਨੇ ਬਾਅਦ ਵਿਚ ਗ੍ਰਿਫਤਾਰ ਕਰ ਲਿਆ ਸੀ।
ਵਾਲਮਾਰਟ ਨੇ ਆਪਣੀ ਵੈਬਸਾਈਟ ਤੋਂ ਏਅਰਸੋਫਟ ਬੰਦੂਕਾਂ, ਰਾਈਫਲਸ ਅਤੇ ਖਿਡੌਣਾ ਬੰਦੂਕਾਂ ਨੂੰ ਵੀ ਹਟਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਮਰੀਕਾ ਦੀ ਇਕ ਹੋਰ ਰਿਟੇਲ ਕੰਪਨੀ ਡਿਕਸ ਸਪੋਰਟਿੰਗ ਗੁਡਸ ਨੇ ਵੀ ਬੰਦੂਕਾਂ ਅਤੇ ਗੋਲਾ-ਬਾਰੂਦ ਨਾਲ ਜੁੜੀ ਮੈਗਜੀਨ ਨਾ ਵੇਚਣ ਦਾ ਫੈਸਲਾ ਕੀਤਾ ਸੀ।ਫਲੋਰੀਡਾ ਵਿਚ 14 ਫਰਵਰੀ ਦੀ ਘਟਨਾ ਤੋਂ ਬਾਅਦ ਅਮਰੀਕਾ ਵਿਚ ਬੰਦੂਕ ਰੱਖਣ ਨੂੰ ਲੈ ਕੇ ਇਕ ਗੰਭੀਰ ਬਹਿਸ ਛਿੜ ਗਈ ਹੈ।
ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਬੰਦੂਕ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਜਲਦੀ ਹੀ ਕਾਨੂੰਨ ਬਣਾਏ ਜਾਣ ਦੀ ਜਰੂਰਤ ਹੈ, ਜਿਸ ਨਾਲ ਕਿ ਸਕੂਲ ਵਿਚ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸਕੂਲਾਂ ਵਿਚ ਸੁਰੱਖਿਆ ਵਧਾਈ ਜਾਏਗੀ।
ਉਨ੍ਹਾਂ ਕਿਹਾ,’ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ ਦਾ ਦਿਲ ਟੁੱਟ ਗਿਆ। ਇਸ ਤਰ੍ਹਾਂ ਦੀ ਘਟਨਾ ਨੂੰ ਰੋਕਣ ਲਈ ਸਾਨੂੰ ਕਈ ਕਦਮ ਚੁੱਕਣ ਦੀ ਜ਼ਰੂਰਤ ਹੈ।’ ਟਰੰਪ ਕਹਿੰਦੇ ਹਨ, ‘ਅਸੀਂ ਆਪਣੇ ਬੱਚਿਆਂ ਨੂੰ ਸਕੂਲਾਂ ਵਿਚ ਇਸ ਤਰ੍ਹਾਂ ਦੀ ਗੋਲੀਬਾਰੀ ਦਾ ਸ਼ਿਕਾਰ ਨਹੀਂ ਦੇਵਾਂਗੇ।’ ਡੋਨਾਲਡ ਟਰੰਪ ਨੇ ਅਜਿਹੀ ਘਟਨਾ ਨੂੰ ਰੋਕਣ ਲਈ ਹਥਿਆਰ ਖ੍ਰੀਦਣ ਲਈ ਉਮਰ ਵਧਾਉਣ ‘ਤੇ ਵੀ ਵਿਚਾਰ ਕਰ ਰਹੇ ਹਨ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp