ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਗੁਰਦੁਆਰਾ ਧਰਮਸਰ ਸਾਹਿਬ ਰੋੜੀਆਂ ਵਿਖੇ ਬਾਬਾ ਸੁਖਦੇਵ ਸਿੰਘ ਦੀ ਦੇਖ ਰੇਖ ਹੇਠ ਸੰਗਤ ਦੇ ਸਹਿਯੋਗ ਨਾਲ ਸ਼੍ਰੋਮਣੀ ਭਗਤ ਭਗਤ ਸੈਣ ਜੀ ਦਾ ਅਵਤਾਰ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੈਣ ਉਪਰੰਤ ਕਥਾ ਕੀਰਤਨ ਕਰਦਿਆਂ ਬਾਬਾ ਸੁਖਦੇਵ ਸਿੰਘ ਵੱਲੋਂ ਭਗਤ ਸੈਣ ਜੀ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰਾਂ ਕੀਤੀਆਂ ਗਈਆਂ।

ਇਸ ਮੌਕੇ ਪਿੰਡ ਦੀ ਸਮੂਹ ਸੰਗਤ ਵੱਲੋਂ ਬਾਬਾ ਸੁਖਦੇਵ ਸਿੰਘ ਤੇ ਬਾਬਾ ਜਸਵੀਰ ਸਿੰਘ ਦਾ ਪਿੰਡ ‘ਚ ਧਰਮ ਪ੍ਰਚਾਰ ਤੇ ਸੰਗਤ ਨੂੰ ਧਰਮ ਨਾਲ ਜੋੜਨ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਰਜਿੰਦਰ ਸਿੰਘ ਕਾਕਾ ਰੋੜੀਆਂ, ਮਾ. ਜਗਦੀਸ਼ ਸਿੰਘ, ਦਰਸ਼ਨ ਸਿੰਘ, ਮਨਪ੍ਰਰੀਤ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।