Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਸਰ ਰਬਿੰਦਰ ਸਿੰਘ ਇੰਗਲੈਂਡ ਕੋਰਟ ਆਫ ਅਪੀਲ ਦੇ ਪਹਿਲੇ ਸਿੱਖ ਜੱਜ ਬਣੇ

By uscreative Published 2 min read

ਲੰਦਨ: ਇੰਗਲੈਂਡ ਦੀ ਨਿਆਂਇਕ ਪ੍ਰਣਾਲੀ ਵਿੱਚ ਸਭ ਤੋਂ ਸੀਨੀਅਰ ਅਹੁਦਿਆਂ ਵਿੱਚੋਂ ਇਕ ਉਤੇ ਤਰੱਕੀ ਪ੍ਰਾਪਤ ਕਰਕੇ ਪਹੁੰਚਣ ਵਾਲੇ ਸਰ ਰਬਿੰਦਰ ਸਿੰਘ ਪਹਿਲੇ ਸਿੱਖ ਹਨ। ਸੱਤ ਮੈਂਬਰੀ ਯੂਕੇ ਕੋਰਟ ਆਫ ਅਪੀਲ ਵਿੱਚ ਸਰ ਰਬਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਇੰਗਲੈਂਡ ਦੀ ਸਰਕਾਰ ਨੇ ਇਸ ਹਫ਼ਤੇ ਇਹ ਨਵੀਆਂ ਨਿਆਂਇਕ ਨਿਯੁਕਤੀਆਂ ਕੀਤੀਆਂ ਹਨ।

53 ਸਾਲਾ ਇਸ ਹਾਈ ਕੋਰਟ ਜੱਜ ਨੂੰ ਅਦਾਲਤ ਵਿੱਚ ਸਫੈਦ ਦਸਤਾਰ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ ਦਿੱਲੀ ਵਿੱਚ ਹੋਇਆ ਸੀ ਅਤੇ ਉਹ ਆਪਣੇ ਪਰਿਵਾਰ ਨਾਲ ਯੂਕੇ ਵਿੱਚ ਆ ਕੇ ਵਸ ਗਏ ਸਨ। ਉਨ੍ਹਾਂ ਨੇ ਬ੍ਰਿਸਟਲ ਸ਼ਹਿਰ ਦੇ ਇਕ ਉੱਘੇ ਸਕੂਲ ਵਿੱਚ ਸਕਾਲਰਸ਼ਿਪ ਹਾਸਲ ਕੀਤੀ ਸੀ ਅਤੇ ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਕੈਂਬਰਿਜ ਯੂਨੀਵਰਸਿਟੀ ਦੇ ਟ੍ਰਿਨਿਟੀ ਕਾਲਜ ਤੋਂ ਕੀਤੀ। ਇਸ ਬਾਅਦ ਉਨ੍ਹਾਂ ਨੇ ਬਰਕਲੇ ਵਿੱਚ ਯੂਨੀਵਰਸਿਟੀ ਵਿੱਚ ਕੈਲੀਫੋਰਨੀਆ ਤੋਂ ਪੜ੍ਹਾਈ ਕੀਤੀ। 1986 ਵਿੱਚ ਉਨ੍ਹਾਂ ਨੇ ਮਾਸਟਰਜ਼ ਇਨ ਲਾਅ ਕੀਤੀ। ਯੂਕੇ ਬਾਰ ਪ੍ਰੀਖਿਆ ਲਈ ਸਿੱਖਿਆ ਦਾ ਖਰਚ ਨਾ ਉਠਾ ਸਕਣ ਕਾਰਨ ਉਹ 1986 ਤੋਂ 1988 ਤਕ ਯੂਨੀਵਰਸਿਟੀ ਆਫ ਨੌਟਿੰਘਮ ਵਿੱਚ ਲਾਅ ਦੇ ਲੈਕਚਰਾਰ ਬਣ ਗਏ। ਇਸ ਬਾਅਦ ਉਨ੍ਹਾਂ ਨੇ ਲੰਡਨ ਵਿੱਚ ਇਨਜ਼ ਆਫ ਕੋਰਟ ਤੋਂ ਵਜ਼ੀਫ਼ਾ ਹਾਸਲ ਕੀਤਾ। ਉਨ੍ਹਾਂ ਨੂੰ ਬਾਰ ਲਈ 1989 ਵਿੱਚ ਸੱਦਾ ਦਿੱਤਾ ਗਿਆ ਅਤੇ 2002 ਵਿੱਚ ਉਹ ਕੁਈਨਜ਼ ਕੌਂਸਲ ਬਣ ਗਏ।

ਜਸਟਿਸ ਰਬਿੰਦਰ ਸਿੰਘ ਹੁਣ ਅਪੀਲੀ ਅਦਾਲਤ ਦੇ ਬੈਂਚ ਵਿੱਚ ਸ਼ਾਮਲ ਹੋਣਗੇ, ਜੋ ਇੰਗਲੈਂਡ ਤੇ ਵੇਲਜ਼ ਦੀਆਂ ਉੱਚ ਅਦਾਲਤਾਂ ਅੰਦਰ ਸਭ ਤੋਂ ਉੱਚੀ ਅਦਾਲਤ ਹੈ। ਇਸ ਅਦਾਲਤ ਵੱਲੋਂ ਹੋਰ ਅਦਾਲਤਾਂ ਜਾਂ ਟ੍ਰਿਬਿਊਨਲਾਂ ਤੋਂ ਆਉਣ ਵਾਲੀਆਂ ਅਪੀਲਾਂ ਉਤੇ ਹੀ ਸੁਣਵਾਈ ਕੀਤੀ ਜਾਂਦੀ ਹੈ। ਇੰਗਲੈਂਡ ਵਿੱਚ ਸਾਰੀਆਂ ਅਦਾਲਤਾਂ ਤੇ ਅਪੀਲਾਂ ਦੇ ਫ਼ੈਸਲਿਆਂ ਉਤੇ ਸੁਪਰੀਮ ਕੋਰਟ ਵੱਲੋਂ ਅੰਤਿਮ ਸੁਣਵਾਈ ਕੀਤੀ ਜਾਂਦੀ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp