Skip to content
Wednesday, October 28, 2026 5°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਚੀਨ ਦੀ ਨਵੀਂ ਚਾਲ!ਨੇਪਾਲ ਨੂੰ ਵੀ ਕੀਤਾ ਆਪਣੇਂ ਪੱਖ ਵਿੱਚ

By Admin Published 2 min read

ਨੇਪਾਲ ਨੇ ਭਾਰਤ ਨੂੰ ਛੱਡ ਕੇ ਆਪਣੇ ਇੰਟਰਨੈੱਟ ਢਾਂਚੇ ‘ਚ ਚੀਨ ਨੂੰ ਦਿੱਤਾ ਦਾਖ਼ਲਾ !

ਨਵੀਂ ਦਿੱਲੀ: ਛੋਟੇ ਜਿਹੇ ਦੇਸ਼ ਭੂਟਾਨ ਦੀ ਸਰਹੱਦ ਡੋਕਲਾਮ ‘ਤੇ ਕਬਜ਼ਾ ਕਰਨ ਤੋਂ ਬਾਅਦ ਚੀਨ ਹੌਲੀ-ਹੌਲੀ ਭਾਰਤ ਦੇ ਹੋਰ ਗੁਆਂਢੀ ਦੇਸ਼ ਨੇਪਾਲ ‘ਚ ਵੀ ਤੇਜ਼ੀ ਨਾਲ ਪੈਰ ਜਮਾਉਣ ਲੱਗਾ ਹੈ। ਭਾਰਤ ਵੱਲੋਂ ਇਸ ਬਾਰੇ ਹਰ ਤਰ੍ਹਾਂ ਸਮਝਾਉਣ ਦੇ ਬਾਵਜੂਦ ਨੇਪਾਲ ਵੀ ਪੂਰੀ ਤਰ੍ਹਾਂ ਨਾਲ ਕੂਟਨੀਤਕ ਦਾਅ ਖੇਡਣ ਵਿੱਚ ਜੁਟਿਆ ਹੈ। ਭੂਟਾਨ-ਸਿੱਕਮ ਸਰਹੱਦ ‘ਤੇ ਵਿਵਾਦ ਨੂੰ ਵੇਖਣ ਦੇ ਬਾਵਜੂਦ ਨੇਪਾਲ ਨੇ ਪਿਛਲੇ ਕੁਝ ਦਿਨਾਂ ਦੌਰਾਨ ਚੀਨ ਨਾਲ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ‘ਚ ਕੋਈ ਕਮੀ ਨਹੀਂ ਕੀਤੀ।

ਭਾਰਤ ਦੇ ਇਤਰਾਜ਼ਾਂ ਦੇ ਬਾਵਜੂਦ ਨੇਪਾਲ ਨੇ ਚੀਨ ਵੱਲੋਂ ਸੱਦੀ ਗਈ ਬੈਲਟ ਐਂਡ ਰੋਡ ਇਨੀਸ਼ਿਏਟਿਵ (ਬੀਆਰਆਈ-ਪੁਰਾਣਾ ਨਾਂ ਵਨ ਬੈਲਟ-ਵਨ ਰੋਡ: ਓਬੋਰ) ਬੈਠਕ ਵਿੱਚ ਨਾ ਸਿਰਫ ਹਿੱਸਾ ਲਿਆ, ਬਲਕਿ ਚੀਨ ਨਾਲ ਸਮਝੌਤੇ ‘ਤੇ ਹਸਤਾਖ਼ਰ ਵੀ ਕੀਤੇ।ਪਿਛਲੇ ਹਫ਼ਤੇ ਇੱਕ ਸੰਮੇਲਨ ‘ਚ ਨੇਪਾਲ ਦੇ ਤਮਾਮ ਵੱਡੇ ਸਿਆਸੀ ਨੇਤਾਵਾਂ ਨੂੰ ਸੱਦਿਆ ਗਿਆ ਸੀ।

ਨੇਪਾਲ ਨੇ ਭਾਰਤ ਨੂੰ ਛੱਡ ਕੇ ਆਪਣੇ ਇੰਟਰਨੈੱਟ ਢਾਂਚੇ ‘ਚ ਚੀਨ ਨੂੰ ਦਾਖ਼ਲਾ ਦੇ ਦਿੱਤਾ ਹੈ।ਨੇਪਾਲ ‘ਚ ਪ੍ਰਕਾਸ਼ਿਤ ਖ਼ਬਰਾਂ ਮੁਤਾਬਕ 1 ਅਗਸਤ, 2017 ਤੋਂ ਨੇਪਾਲ ਦਾ ਸਰਵਰ ਹਾਂਗਕਾਂਗ ਸਥਿਤ ਚੀਨ ਦੇ ਸਰਵਰ ਨਾਲ ਜੁੜ ਜਾਵੇਗਾ। ਇਸ ਬਾਰੇ ‘ਚ ਨੇਪਾਲ ਤੇ ਚੀਨ ਦੀ ਸਰਕਾਰੀ ਟੈਲੀਕਾਮ ਕੰਪਨੀਆਂ ਵਿਚਾਲੇ ਸਮਝੌਤਾ ਵੀ ਹੋ ਗਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp