Skip to content
Thursday, October 29, 2026 5°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਚੀਨੀ ਮੀਡੀਅ ਵਲੋਂ ਦਾਅਵਾ : ਭਾਰਤ ਦੇ 158 ਸੈਨਿਕ ਮਾਰੇ, ਭਾਰਤ ਨੇ ਦੱਸਿਆ ਅਫ਼ਵਾਹ

By Admin Published 2 min read

ਨਵੀਂ ਦਿੱਲੀ,: ਭਾਰਤ ਨੇ ਚੀਨੀ ਮੀਡੀਆ ਦੀ ਉਸ ਰਿਪੋਰਟ ਦਾ ਖੰਡਨ ਕੀਤਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਸੈਨਾ ਨੇ 158 ਭਾਰਤੀ ਸੈਨਿਕਾਂ ਨੂੰ ਮਾਰ ਦਿੱਤਾ ਹੈ ਅਤੇ ਸਿਕਿਮ ਬਾਰਡਰ ‘ਤੇ ਰਾਕੇਟ ਦਾਗੇ ਹਨ। ਚੀਨੀ ਮੀਡੀਆ ਦੀ ਇਹ ਰਿਪੋਰਟ ਤਿੱਬਤ ਸੀਮਾ ‘ਤੇ ਚੀਨੀ ਸੈÎਨਿਕਾਂ ਦੇ ਯੁੱਧ ਅਭਿਆਸ ਦੇ ਇਕ ਦਿਨ ਬਾਅਦ ਆਈ। ਵਿਦੇਸ਼ ਮੰਤਰਾਲੇ ਦੇ ਅਧਿਕਾਰਕ ਬੁਲਾਰੇ ਗੋਪਾਲ ਬਾਗਲੇ ਨੇ ਕਿਹਾ ਕਿ ਅਜਿਹੀ ਰਿਪੋਰਟ ਬਿਲਕੁਲ ਗਲਤ ਅਤੇ ਆਧਾਰਹੀਣ ਹੈ। ਅਜਿਹੇ ਵਿਚ ਕੋਈ ਵੀ ਰਿਪੋਰਟ ਇਕ ਜ਼ਿੰਮੇਦਾਰ ਮੀਡੀਆ ਦੁਆਰਾ ਨਹੀਂ ਚਲਾਈ ਜਾਂਦੀ ਹੈ।

ਗੌਰਤਲਬ ਹੈਕਿ ਚਾਈਨਾ ਸੈਂਟਰਲ ਟੀਵੀ ਵਲੋਂ ਦੋ ਮਿੰਟ ਦਾ ਇਕ ਵੀਡੀਓ ਜਾਰੀ ਕੀਤਾ ਗਿਆ ਸੀ, ਜਿਸ ਵਿਚ ਦਿਖਾਇਆ ਗਿਆ ਸੀ ਕਿ ਚੀਨੀ ਸੈਨਿਕਾਂ ਨੇ ਸਿਕਿਮ ਬਾਰਡਰ ‘ਤੇ ਹਮਲਾ ਕਰ ਦਿੱਤਾ ਹੈ। ਇਸ ਹਮਲੇ ਵਿਚ ਕਈ ਭਾਰਤੀ ਸੈÎਨਿਕ ਜ਼ਖਮੀ ਹੋ ਗਏ ਹਨ। ਵੀਡੀਓ ਵਿਚ ਇਹ ਵੀ ਦਿਖਾਇਆ ਗਿਆ ਕਿ ਚੀਨੀ ਸੈਨਿਕਾਂ ਨੇ ਭਾਰਤੀ ਪੋਸਟ ‘ਤੇ ਰਾਕੇਟ ਲਾਂਚਰ। ਮਸ਼ੀਨ ਗੰਨ ਅਤੇ ਮੋਰਟਾਰ ਨਾਲ ਹਮਲਾ ਕਰ ਦਿੱਤਾ ਹੈ।

ਗੌਰਤਲਬ ਹੈ ਕਿ ਪਿਛਲੇ ਮਹੀਨੇ ਤੋਂ ਭਾਰਤ ਅਤੇ ਚੀਨ ਦੇ ਵਿਚ ਡੋਕਲਾਮ ਨੂੰ ਲੈ ਕੇ ਤਣਾਤਨੀ ਚਲ ਰਹੀ ਹੈ। ਭਾਰਤੀ ਸੈਨਿਕਾਂ ਨੇ ਚੀਨੀ ਸੈਨਾ ਦੇ ਡੋਕਲਾਮ ਵਿਚ ਰੋਡ ਨਿਰਮਾਣ ਕਰਨ ‘ਤੇ ਰੋਗ ਲਗਾ ਦਿੱਤੀ ਸੀ। ਜਿਸ ਤੋਂ ਬਾਅਦ ਦੋਵੇਂ ਦੇਸ਼ਾਂ ਵਲੋਂ ਸਰਹੱਦ ‘ਤੇ ਸੈਨਿਕਾਂ ਦੀ ਗਿਣਤੀ ਵਧਾ ਦਿੱਤੀ। ਡੋਕਲਾਮ, ਚੀਨ-ਭਾਰਤ-ਭੁਟਾਲ ਸੀਮਾ ਦੇ ਤੀਰਾਹੇ ‘ਤੇ ਸਥਿਤ ਹੈ। ਇਸ ਖੇਤਰ ‘ਤੇ ਭੂਟਾਨ ਅਤੇ ਚੀਨ ਦੋਵੇਂ ਅਪਣਾ ਦਾਅਵਾ ਕਰ ਰਹੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp