Skip to content
Thursday, November 26, 2026 10°C · Light rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਪਾਕਿਸਤਾਨੀ ਵਿਦਿਆਰਥੀ ਨੇ AI ਤੋਂ ਪੁੱਛਿਆ ਬੰਬ ਬਣਾਉਣ ਦਾ ਤਰੀਕਾ, ਕੌਫ਼ੀ ਪੀਂਦੇ ਹੋਏ ਕਾਲਜ ਉਡਾਉਣ ਦੀ ਸੀ ਸਾਜ਼ਿਸ਼; ਗ੍ਰਿਫ਼ਤਾਰ

By Editor Published 2 min read
ਪਾਕਿਸਤਾਨੀ ਵਿਦਿਆਰਥੀ ਨੇ AI ਤੋਂ ਪੁੱਛਿਆ ਬੰਬ ਬਣਾਉਣ ਦਾ ਤਰੀਕਾ, ਕੌਫ਼ੀ ਪੀਂਦੇ ਹੋਏ ਕਾਲਜ ਉਡਾਉਣ ਦੀ ਸੀ ਸਾਜ਼ਿਸ਼; ਗ੍ਰਿਫ਼ਤਾਰ

ਇਸਲਾਮਾਬਾਦ: ਪਾਕਿਸਤਾਨ ਦੇ ਲਾਹੌਰ ਵਿੱਚ ਇੱਕ 17 ਸਾਲਾ ਵਿਦਿਆਰਥੀ ਨੂੰ ਆਪਣੇ ਹੀ ਕਾਲਜ ਵਿੱਚ ਬੰਬ ਧਮਾਕਾ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਵਿਦਿਆਰਥੀ ਨੇ ਵਿਸਫੋਟਕ ਬਣਾਉਣ ਦੀ ਜਾਣਕਾਰੀ ਹਾਸਲ ਕਰਨ ਲਈ ਐਂਥ੍ਰੋਪਿਕ ਦੇ ਏ.ਆਈ. ਚੈਟਬੋਟ 'ਕਲੌਡ' (Claude) ਦੀ ਮਦਦ ਲਈ ਸੀ। ਨੈਸ਼ਨਲ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (NCCIA) ਦੇ ਲਾਹੌਰ ਦਫ਼ਤਰ ਦੇ ਵਧੀਕ ਡਾਇਰੈਕਟਰ ਆਤਿਫ਼ ਅਮੀਰ ਅਨੁਸਾਰ, ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ. (FBI) ਅਤੇ ਕਲੌਡ ਏ.ਆਈ. ਵੱਲੋਂ ਮਿਲੀ ਜਾਣਕਾਰੀ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਸਾਲ ਦੇ ਇਸ ਵਿਦਿਆਰਥੀ ਨੇ ਵੱਡੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਬੰਬ ਲਈ ਰਸਾਇਣਕ ਪਦਾਰਥਾਂ ਬਾਰੇ ਸਵਾਲ ਪੁੱਛੇ ਸਨ ਅਤੇ ਕਥਿਤ ਤੌਰ 'ਤੇ ਇੱਕ ਕੱਪ ਕੌਫ਼ੀ ਪੀਂਦੇ ਹੋਏ ਸਰਕਾਰੀ ਵਿੱਦਿਅਕ ਅਦਾਰੇ 'ਤੇ ਹਮਲਾ ਕਰਨ ਦੀ ਇੱਛਾ ਪ੍ਰਗਟਾਈ ਸੀ। ਸੋਮਵਾਰ ਨੂੰ ਐੱਨ.ਸੀ.ਸੀ.ਆਈ.ਏ. ਦੀ ਟੀਮ ਨੇ ਲਾਹੌਰ ਦੇ ਬੇਦੀਆ ਰੋਡ ਇਲਾਕੇ ਵਿੱਚ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦਾ ਲੈਪਟਾਪ ਜ਼ਬਤ ਕਰ ਲਿਆ, ਜਿਸ ਵਿੱਚ ਚੈਟਬੋਟ ਨਾਲ ਹੋਈ ਗੱਲਬਾਤ ਦਾ ਰਿਕਾਰਡ ਮੌਜੂਦ ਸੀ। ਹਾਲਾਂਕਿ, ਘਰ ਦੀ ਤਲਾਸ਼ੀ ਦੌਰਾਨ ਕੋਈ ਵਿਸਫੋਟਕ ਸਮੱਗਰੀ ਜਾਂ ਹਥਿਆਰ ਬਰਾਮਦ ਨਹੀਂ ਹੋਇਆ।

ਏਜੰਸੀ ਨੇ ਪਾਕਿਸਤਾਨ ਦੇ ਇਲੈਕਟ੍ਰਾਨਿਕ ਅਪਰਾਧ ਰੋਕਥਾਮ ਐਕਟ 2016 ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚਕਰਤਾ ਹੁਣ ਵਿਦਿਆਰਥੀ ਦੀ ਮਾਨਸਿਕ ਸਥਿਤੀ, ਉਸ ਦੇ ਮੋਬਾਈਲ ਫ਼ੋਨ ਦੀ ਫੋਰੈਂਸਿਕ ਜਾਂਚ ਅਤੇ ਕਾਲਜ ਨਾਲ ਕਿਸੇ ਨਿੱਜੀ ਰੰਜਿਸ਼ ਦੇ ਪਹਿਲੂ ਦੀ ਪੜਤਾਲ ਕਰ ਰਹੇ ਹਨ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ChatGPT, DeepSeek ਅਤੇ Claude ਵਰਗੇ ਏ.ਆਈ. ਪਲੇਟਫਾਰਮਾਂ 'ਤੇ ਸਾਂਝੀ ਕੀਤੀ ਜਾਣ ਵਾਲੀ ਹਿੰਸਕ ਜਾਂ ਧਮਕੀ ਭਰੀ ਸਮੱਗਰੀ ਦੀ ਸੂਚਨਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਦਿੱਤੀ ਜਾ ਸਕਦੀ ਹੈ।

Editor Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp