ਸ਼ਹੀਦ ਦੀ ਧੀ ਗੁਰਮੇਹਰ ਕੌਰ ਅਪਣੀ ਮੁਹਿੰਮ ਤੋਂ ਪਿਛੇ ਹਟੀ ”ਮੈਂ ਏਨਾ ਹੀ ਬਰਦਾਸ਼ਤ ਕਰ ਸਕਦੀ ਸੀ, ਹੋਰ ਨਹੀਂ”

ਨਵੀਂ ਦਿੱਲੀ,: ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਨੇ ਏਬੀਵੀਪੀ ਦੇ ਵਿਰੁਧ ਸੋਸ਼ਲ ਮੀਡੀਆ ‘ਤੇ ਅਪਣੀ ਮੁਹਿੰਮ ਵਾਪਸ ਲੈ ਲਈ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਗੁਰਮੇਹਰ ਨੇ ਆਰਐਸਐਸ ਪੱਖੀ ਸੰਗਠਨ ਵਲੋਂ ਕਥਿਤ ਤੌਰ ‘ਤੇ ਧਮਕੀਆਂ ਮਿਲਣ ਅਤੇ ਭਾਜਪਾ ਦੇ ਆਗੂਆਂ ਵਲੋਂ ਪਿੱਛਾ ਕੀਤੇ ਜਾਣ ‘ਤੇ ਇਹ ਮੁਹਿੰਮ ਵਾਪਸ ਲਈ ਹੈ।ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਧੀ ਗੁਰਮੇਹਰ ਕੌਰ ਨੂੰ ਉਸ ਦੇ ਕਾਲੇਜ ਲੇਡੀ ਸ੍ਰੀ ਰਾਮ ਕਾਲੇਜ ਨੇ ਵੀ ਹਮਾਇਤ ਦਿਤੀ ਹੈ ਅਤੇ ਉਸ ਦੇ ਕਦਮ ਨੂੰ ਸਾਹਸਪੂਰਣ ਦਸਿਆ ਹੈ। ਗੁਰਮੇਹਰ ਨੇ ਟਵੀਟ ਕੀਤਾ, ”ਮੈਂ ਮੁਹਿੰਮ ਤੋਂ ਹਟ ਰਹੀ ਹਾਂ। ਸਾਰਿਆਂ ਨੂੰ ਮੁਬਾਰਕ। ਮੈਨੂੰ ਇਕੱਲਾ ਛੱਡ ਦੇਣ ਦੀ ਅਪੀਲ ਕਰਦੀ ਹਾਂ। ਮੈਂ ਜੋ ਕਹਿਣਾ ਸੀ, ਉਹ ਮੈਂ ਕਹਿ ਚੁੱਕੀ ਹਾਂ। ਇਕ ਚੀਜ਼ ਤੈਅ ਹੈ ਕਿ ਅਗਲੀ ਵਾਰ ਅਸੀਂ ਹਿੰਸਾ ਜਾਂ ਧਮਕੀਆਂ ਦਾ ਸਹਾਰਾ ਲੈਣ ਤੋਂ ਪਹਿਲਾਂ ਦੋ ਵਾਰ ਸੋਚਾਂਗੇ।”

ਗੁਰਮੇਹਰ ਕੌਰ ਨੇ ਕਿਹਾ ਕਿ ਉਸ ਨੂੰ ਬਹੁਤ ਕੁੱਝ ਝੱਲਣਾ ਪਿਆ ਅਤੇ ”20 ਸਾਲ ਦੀ ਉਮਰ ‘ਚ ਮੈਂ ਇੰਨਾ ਹੀ ਬਰਦਾਸ਼ਤ ਕਰ ਸਕਦੀ ਹਾਂ।” ਅਪਣੀ ਮੁਹਿੰਮ ਵਾਪਸ ਲੈਣ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਦੀ ਇਹ ਵਿਦਿਆਰਥਣ ਹੁਣ ਏਬੀਵੀਪੀ ਵਿਰੁਧ ਕਿਸੇ ਗਤੀਵਿਧੀ ‘ਚ ਹਿੱਸਾ ਨਹੀਂ ਲਵੇਗੀ।ਉਸ ਨੇ ਦਿੱਲੀ ਯੂਨੀਵਰਸਿਟੀ ‘ਚ ਵਿਦਿਆਰਥੀਆਂ ਦੇ ਇਕ ਧੜੇ ਵਲੋਂ ਕਰਵਾਏ ਇਕ ਮਾਰਚ ‘ਚ ਵੀ ਹਿੱਸਾ ਨਾ ਲਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.