Skip to content
Saturday, October 31, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਮੈਰਾਥਨ ਦੌੜਾਕ ਪ੍ਰਦੀਪ ਮਿਨਹਾਸ ਨੇ ਚੱਪਲਾਂ ਪਾ ਕੇ ਦੌੜਨ ਦਾ ਵਿਸ਼ਵ ਰਿਕਾਰਡ ਤੋੜਿਆ

By Admin Published 2 min read

ਲੰਡਨ, (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਇਲਾਕੇ ਹੇਜ਼ ਵਾਸੀ ਪ੍ਰਦੀਪ ਮਿਨਹਾਸ ਨੇ ਚੱਪਲਾਂ ਪਾ ਕੇ ਮੈਰਾਥਨ ਦੌੜਨ ਦਾ ਵਿਸ਼ਵ ਰਿਕਾਰਡ ਤੋੜਿਆ ਹੈ। ਦੋ ਬੱਚਿਆਂ ਦੇ ਪਿਤਾ ਪ੍ਰਦੀਪ ਨੇ ਹਾਫ ਮੈਰਾਥਨ ਦੌੜਦੇ ਹੋਏ ਹਲਿੰਗਡਨ ਹਾਫ ਮੈਰਾਥਨ 1 ਘੰਟੇ 37 ਮਿੰਟ ਤੇ 58 ਸਕਿੰਟਾਂ ਵਿੱਚ ਪੂਰੀ ਕੀਤੀ, ਜੋ ਕੇ ਵਿਸ਼ਵ ਰਿਕਾਰਡ ਤੋਂ 3 ਮਿੰਟ ਤੇਜ਼ੀ ਨਾਲ ਪੂਰੀ ਕੀਤੀ ਦੌੜ ਸੀ। 48 ਸਾਲਾ ਪ੍ਰਦੀਪ ਚੱਪਲਾਂ ਪਾ ਕੇ ਦੌੜਨ ਦੀ ਚੁਣੌਤੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ। ਉਸ ਨੇ ਇਹ ਦੌੜ ਅਪਹਾਜਾਂ ਲਈ ਫੰਡ ਇਕੱਤਰ ਕਰਨ ਵਾਲੀ ਸਮਾਜ ਸੇਵੀ ਸੰਸਥਾ ਰੇਵੀਟਾਲਾਈਜ਼ ਵੱਲੋਂ ਦੌੜੀ। ਪ੍ਰਦੀਪ ਨੇ ਕਿਹਾ ਕਿ ਹੁਣ ਉਹ ਲੰਡਨ ਮੈਰਾਥਨ ਵਿਚ ਚੱਪਲਾਂ ਪਾ ਕੇ ਦੌੜ ਕੇ ਕੁਝ ਵੱਡਾ ਕਰਨਾ ਚਾਹੁੰਦਾ ਹੈ। ਉਸ ਨੇ ਕਿਹਾ ਉਹ ਕੁਝ ਅਲੱਗ ਕਰਨਾ ਚਾਹੁੰਦਾ ਹੈ, ਵਿਸ਼ਵ ਰਿਕਾਰਡ ਤੋੜਨਾ ਉਸ ਲਈ ਬਹੁਤ ਵੱਡੀ ਪ੍ਰਾਪਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੱਪਲਾਂ ਪਾ ਕੇ ਵਿਸ਼ਵ ਦੌੜ ਦਾ ਵਿਸ਼ਵ ਰਿਕਾਰਡ 1 ਘੰਟਾ 40 ਮਿੰਟ ਤੇ 57 ਸੈਕਿੰਡ ਦਾ ਸੀ, ਪ੍ਰਦੀਪ ਨੇ ਆਪਣੇ ਇਸ ਰਿਕਾਰਡ ਦਾ ਸਬੂਤ ਗਿਨੀਜ਼ ਬੁੱਕ ਆਫ ਰਿਕਾਰਡ ਵਿਚ ਦਰਜ ਹੋਣ ਲਈ ਭੇਜਿਆ ਹੈ। ਇਸ ਵਰ੍ਹੇ ਹਲਿੰਗਡਨ ਹਾਫ ਮੈਰਾਥਨ (10 ਕਿਲੋਮੀਟਰ) ਦੀ ਦੌੜ ਵਿੱਚ 625 ਦੌੜਾਕਾਂ ਨੇ ਹਿੱਸਾ ਲਿਆ ਸੀ।

 

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp