Ad-Time-For-Vacation.png

ਲੋਕਾਂ ਨੇ ਮਲੂਕਾ ਦੇ ਕਾਫ਼ਲੇ ਨੂੰ ਦਿਖਾਈਆਂ ਕਾਲੀਆਂ ਝੰਡੀਆਂ:ਮਲੂਕਾ ਨੂੰ ਪਿਛਲੇ ਰਸਤੇ ਚੋਂ ਬਾਹਰ ਕੱਢਿਆ

ਤਲਵੰਡੀ ਸਾਬੋ:-ਤਖ਼ਤ ਦਮਦਮਾ ਸਾਹਿਬ ਦੀ ਦਰਸ਼ਨੀ ਡਿਊੜੀ ਕੋਲ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਕਾਫ਼ਲੇ ਨੂੰ ਘੇਰ ਕੇ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ। ਸ੍ਰੀ ਮਲੂਕਾ ਖੁਦ ਇਸ ਕਾਫ਼ਲੇ ਵਿੱਚ ਸ਼ਾਮਲ ਨਹੀਂ ਸਨ ਪਰ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ, ਪਾਇਲਟ ਗੱਡੀ ਅਤੇ ਹੋਰ ਸਮਰੱਥਕ ਸ਼ਾਮਲ ਸਨ। ਕੈਬਨਿਟ ਮੰਤਰੀ ਅਜੇ ਗੁਰਦੁਆਰਾ ਸਾਹਿਬ ਅੰਦਰ ਹੀ ਸਨ ਜ਼ਿੰਨ੍ਹਾਂ ਨੂੰ ਪੁਲੀਸ ਨੇ ਤਖ਼ਤ ਦੇ ਪਿਛਲੇ ਪਾਸੇ ਕਿਸੇ ਹੋਰ ਰਸਤੇ ਰਾਹੀਂ ਤੋਰਿਆ।

ਉਨ੍ਹਾਂ ਦੇ ਇੱਥੇ ਆਉਣ ਦੀ ਭਿਣਕ ਨੂੰ ਲੱਗੀ ਤਾਂ ਇੱਕ ਦਰਜਨ ਦੇ ਕਰੀਬ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ, ਜ਼ਿੰਨਾਂ ਵਿੱਚ ਜਥੇਦਾਰ ਜ਼ਬਰਜੰਗ ਸਿੰਘ, ਸੋਨੀ ਸਿੰਘ ਤਲਵੰਡੀ ਸਾਬੋ, ਪਰਮਿੰਦਰ ਸਿੰਘ ਫੌਜੀ, ਬਾਬਾ ਪਿੱਪਲ ਸਿੰਘ, ਅਵਤਾਰ ਸਿੰਘ ਚੋਪੜਾ ਆਦਿ ਸ਼ਾਮਲ ਸਨ, ਨੇ ਸਿਕੰਦਰ ਸਿੰਘ ਮਲੂਕਾ ਨੂੰ ਕਾਲੀਆਂ ਝੰਡੀਆਂ ਦਿਖਾਉਣ ਲਈ ਦਰਸ਼ਨੀ ਡਿਊੜੀ ਦੇ ਬਾਹਰ ਨਵੇਂ ਦੀਵਾਨ ਕੋਲ ਇਕੱਠੇ ਹੋ ਗਏ। ਇਸ ਬਾਰੇ ਜਦ ਸਥਾਨਕ ਪੁਲੀਸ ਨੂੰ ਪਤਾ ਲੱਗਾ ਤਾਂ ਡੀਐਸਪੀ ਤਲਵੰਡੀ ਸਾਬੋ ਚੰਦ ਸਿੰਘ ਦੀ ਅਗਵਾਈ ਵਿੱਚ ਪੁਲੀਸ ਨੇ ਕਾਰਕੁੰਨਾਂ ਨੂੰ ਤਖ਼ਤ ਸਾਹਿਬ ਵੱਲ ਵਧਣ ਤੋਂ ਰੋਕ ਕੇ ਰੱਖਿਆ। ਜਦੋਂ ਸ੍ਰੀ ਮਲੂਕਾ ਦੀਆਂ ਗੱਡੀਆਂ ਦਾ ਕਾਫ਼ਲਾ ਦਰਸ਼ਨੀ ਡਿਊੜੀ ਤੋਂ ਬਾਹਰ ਨਿਕਲ ਕੇ ਵਾਪਸ ਜਾਣ ਲਈ ਅੱਗੇ ਵਧਣ ਲੱਗਾ ਦਾ ਪੰਥਕ ਕਾਰਕੁੰਨਾਂ ਨੇ ਗੱਡੀਆਂ ਅੱਗੇ ਹੋ ਕੇ ਕਾਲੀਆਂ ਝੰਡੀਆਂ ਦਿਖਾਉਂਦਿਆਂ ਸ੍ਰੀ ਮਲੂਕਾ ਅਤੇ ਅਕਾਲੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।ਇਸ ਸਮੇਂ ਸ੍ਰੀ ਮਲੂਕਾ ਦੇ ਸਮਰਥਕਾਂ ਅਤੇ ਪੰਥਕ ਕਾਰਕੁੰਨਾਂ ਵਿਚਕਾਰ ਬਹਿਸ ਵੀ ਹੋਈ ਪਰ ਮੌਕੇ ‘ਤੇ ਮੌਜੂਦ ਪੁਲੀਸ ਨੇ ਉਨ੍ਹਾਂ ਨੂੰ ਪਿੱਛੇ ਪਰ੍ਹੇ ਧੱਕ ਦਿੱਤਾ। ਇਸ ਮਗਰੋਂ ਕਾਰਕੁੰਨਾਂ ਨੇ ਥੋੜ੍ਹੀ ਦੂਰ ਤੱਕ ਗੱਡੀਆਂ ਦਾ ਪਿੱਛਾ ਵੀ ਕੀਤਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.