ਜਗਦੇਵ ਗਰੇਵਾਲ, ਜੋਧਾਂ : ਨੇੜਲੇ ਪਿੰਡ ਲਲਤੋਂ ਕਲਾਂ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਗੁੁਰਦੁੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਖੰਡੂਰ ਦੀ ਵਿੱਦਿਅਕ ਸੰਸਥਾ ਵੱਲੋਂ ਬੱਚਿਆਂ ਦੇ ਗੁਰਮਤਿ ਮੁਕਾਬਲੇ ਕਰਵਾਏ ਗਏ। ਇਸ ਮੌਕੇ ਗੁੁਰਬਾਣੀ ਕੰਠ, ਦਸਤਾਰ ਮੁੁਕਾਬਲੇ ਤੇ ਪੰਜ ਬਾਣੀਆਂ ਕੰਠ ਦੇ ਮੁੁਕਾਬਲਿਆਂ ‘ਚ ਖੰਡੂਰ ਸਕੂਲ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ ਸਕੱਤਰ ਜਗਦੇਵ ਸਿੰਘ ਭੀਮਾ ਨੇ ਕਿਹਾ ਅਜਿਹੇ ਧਾਰਮਿਕ ਤੇ ਗੁੁਰਬਾਣੀ ਕੰਠ ਮੁੁਕਾਬਲੇ ਬੱਚਿਆਂ ਨੂੰ ਆਪਣੇ ਵਿਰਸੇ, ਧਰਮ ਤੇ ਮਾਣਮੱਤੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਨ, ਅਜੋਕੇ ਸਮੇਂ ‘ਚ ਅਜਿਹੇ ਮੁੁਕਾਬਲੇ ਸਮੇਂ ਦੀ ਮੁੱਖ ਲੋੜ ਹਨ, ਇਸ ਲਈ ਪਿੰਡਾਂ ਸ਼ਹਿਰਾਂ ਦੀਆਂ ਸਮਾਜ ਸੇਵੀ ਜੱਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਜਿਹੇ ਧਾਰਮਿਕ ਮੁੁਕਾਬਲੇ ਕਰਵਾਉਣੇ ਚਾਹੀਦੇ ਹਨ।
ਸਮਾਗਮ ਦੀ ਸਮਾਪਤੀ ਤੇ ਪਰਬੰਧਕ ਕਮੇਟੀ ਦੇ ਅਹੁੁਦੇਦਾਰਾਂ ਜਗਦੇਵ ਸਿੰਘ ਭੀਮਾ, ਆੜ੍ਹਤੀਆਂ ਪਰਮਿੰਦਰ ਸਿੰਘ ਕਾਲਾ, ਸੁੁਖਦੀਪ ਸਿੰਘ ਆੜ੍ਹਤੀਆਂ, ਦਿਲਬਾਗ ਸਿੰਘ, ਕਬੀਰ ਸਿੰਘ ਖਾਲਸਾ ਆਦਿ ਨੇ ਧਾਰਮਿਕ ਤੇ ਗੁੁਰਬਾਣੀ ਕੰਠ ਮੁੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਤੇ ਪਤਵੰਤੇ ਹਾਜ਼ਰ ਸਨ।


