ਵੈਨਕੂਵਰ:- ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਦੇ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜੋਗਿੰਦਰ ਸਿੰਘ ਸੁੰਨੜ ਨੇ ਕਮੇਟੀ ਦੇ ਮੌਜੂਦਾ ਅਹੁਦੇਦਾਰਾਂ ਦੀਆਂ ਆਪ ਹੁਦਰੀਆਂ ਅਤੇ ਸਿੱਖੀ ਸਿਧਾਤਾਂ ਨੂੰ ਢਾਹ ਲਾਉਣ ਵਾਲੀਆਂ ਕਾਰਵਾਈਆਂ ਤੋ ਦੁੱਖੀ ਹੋ ਕੇ ਆਪਣੇ ਅਹੁਦੇ ਤੋ ਅਸਤੀਫਾ ਦੇ ਦਿੱਤਾ ਹੈ। ਜੋਗਿੰਦਰ ਸਿੰਘ ਸੁੰਨੜ ਨੇ ਕੁਝ ਮਹੀਨੇ ਪਹਿਲਾਂ ਵੀ ਗੁਰਦੁਆਰਾ ਸਾਹਿਬ ਦੀ ਸਟੇਜ਼ ਤੋ ਇੱਕ ਵਾਰ ਸੰਗਤਾਂ ਦੇ ਇਕੱਠ ਵਿੱਚ ਆਪਣਾ ਅਸਤੀਫਾ ਦੇ ਕੇ ਸੰਗਤਾਂ ਨੂੰ ਫਤਹਿ ਬੁਲਾ ਕੇ ਆਪਣੇ ਘਰ ਬੈਠ ਗਏ ਸਨ।ਉਸ ਵਕਤ ਉਹਨਾਂ ਦੱਸਿਆ ਸੀ ਕਿ ਕਮੇਟੀ ਦੇ ਅਹੁਦੇਦਾਰਾਂ ਨੇ ਉਹਨਾਂ ਨੂੰ ਗਲਤ ਸ਼ਬਦ ਬੋਲੇ ਅਤੇ ਸੰਗਤਾਂ ਵਿੱਚ ਉਹਨਾਂ ਦੀ ਬੇਇਜ਼ਤੀ ਕੀਤੀ ਜਦ ਕਿ ਗਲਤੀ ਉਹਨਾਂ ਅਹੁਦੇਦਾਰਾਂ ਦੀ ਸੀ।ਜਿਸਦੀ ਬਾਅਦ ਵਿੱਚ ਉਹਨਾਂ ਨੇ ਭਾਈ ਸੁੰਨੜ ਤੋ ਮੁਆਫੀ ਵੀ ਮੰਗੀ ਸੀ ਅਤੇ ਬਾਅਦ ਵਿੱਚ ਉਹ ਵਾਪਿਸ ਆਏ।ਪਰ ਐਤਕੀ ਤਾਂ ਕਮੇਟੀ ਦੇ ਅਹੁਦੇਦਾਰਾਂ ਨੇ ਸਭ ਹੱਦਾਂ ਹੀ ਟੱਪ ਦਿੱਤੀਆਂ ਜਿਸ ਕਰਕੇ ਉਹਨਾਂ ਨੂੰ ਅਸਤੀਫਾ ਦੇ ਕੇ ਪਾਸੇ ਹੋਣਾ ਪਿਆ। ਜਦ ਇਸ ਵਾਰੇ ਕਮੇਟੀ ਦੇ ਸੀਨੀਅਰ ਮੈਬਰ ਰਣਜੀਤ ਹੇਅਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਦੁੱਖ ਹੈ, ਉਹਨਾਂ ਨੂੰ ਅਸਤੀਫਾ ਦੇ ਕੇ ਮੀਡੀਏ ਵਿੱਚ ਨਹੀ ਸੀ ਜਾਣਾ ਚਾਹੀਦਾ ਜਿਹੜੇ ਵੀ ਗਿਲੇ ਸਿਕਵੇ ਸਨ ਪਿਛਲੀ ਵਾਰ ਦੀ ਤਰ੍ਹਾਂ ਨਜਿੱਠ ਲੈਣੇ ਚਾਹੀਦੇ ਸਨ। ਸਿੱਖ ਸੰਗਤ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਨੇ ਭਾਈ ਜੋਗਿੰਦਰ ਸਿੰਘ ਸੁੰਨੜ ਦੇ ਫੈਸਲੇ ਦਾ ਸੁਆਗਤ ਕੀਤਾ ਹੈ। ਸੰਤੋਖ ਸਿੰਘ ਸੂਰੀ ਨੇ ਦੱਸਿਆ ਕਿ ਭਾਈ ਸੁੰਨੜ ਨੇ ਸਹੀ ਫੈਸਲਾ ਲਿਆ ਹੈ ਅਤੇ ਆਪਣੀ ਜਮੀਰ ਦੀ ਆਵਾਜ਼ ਸੁਣ ਕੇ ਆਪਣਾ ਅਸਤੀਫਾ ਦਿੱਤਾ। ਅਸੀ ਇਸਦਾ ਸੁਆਗਤ ਕਰਦੇ ਹਾਂ।
ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼
ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

