ਰਾਮਦੇਵ ਦੇ 32 ਉਤਪਾਦ ਕੁਆਲਿਟੀ ਟੈਸਟ ‘ਚ ਫੇਲ੍ਹ..

ਨਵੀਂ ਦਿੱਲੀ: ਰਾਮਦੇਵ ਦੇ 82 ਉਤਪਾਦਾਂ ਵਿੱਚੋਂ 32 ਉਤਪਾਦ ਨਮੂਨੇ ਕੁਆਲਿਟੀ ਟੈਸਟ ਵਿੱਚੋਂ ਫੇਲ੍ਹ ਹੋ ਗਏ ਸ਼ਨ। ਇਹ ਖੁਲਾਸਾ ਆਰ.ਟੀ.ਆਈ. ਰਾਹੀ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਹਰਿਦੁਆਰ ਦੇ ਆਯੁਰਵੇਦ ਅਤੇ ਯੂਨਾਨੀ ਦਫ਼ਤਰ ਨੇ ਜਾਂਚ ਦੇ ਬਾਅਦ ਇਹ ਰਿਪੋਰਟ ਦਿੱਤੀ ਹੈ। ਇਕ ਅੰਗਰੇਜ਼ੀ ਅਖ਼ਬਾਰ ਦੀ ਖਬਰ ਅਨੁਸਾਰ ਜਾਂਚ ਲਈ 2013 ਤੋਂ 2016 ਦਰਮਿਆਨ ਪਤੰਜਲੀ ਦੇ 82 ਉਤਪਾਦਾਂ ਦੇ ਨਮੂਨੇ ਲਏ ਗਏ ਸਨ, ਜਿੰਨ੍ਹਾਂ ‘ਚੋਂ 32 ਨਮੂਨੇ ਕੁਆਲਿਟੀ ਟੈਸਟ ‘ਚ ਫੇਲ੍ਹ ਹੋ ਗਏ ਹਨ। ਜੋ ਉਤਪਾਦ ਫੇਲ੍ਹ ਹੋਏ ਹਨ, ਉਨ੍ਹਾਂ ‘ਚ ਪਤੰਜਲੀ ਦਾ ਆਵਲਾ ਜੂਸ ਵੀ ਸ਼ਾਮਿਲ ਹੈ।

ਰਿਪੋਰਟ ਅਨੁਸਾਰ ਇਨ੍ਹਾਂ ਉਤਪਾਦਾਂ ‘ਚ ਤੈਅ ਮਾਪਦੰਡਾਂ ਅਨੁਸਾਰ ਪੀ. ਐਚ.ਵੈਲਿਊ ਬਹੁਤ ਘੱਟ ਹੈ। ਪੀ. ਐਚ. ਵੈਲਿਊ 7 ਤੋਂ ਘੱਟ ਹੋਣ ‘ਤੇ ਐਸੀਡਿਟੀ (ਤੇਜ਼ਾਬੀ ਮਾਦਾ) ਅਤੇ ਹੋਰ ਮੈਡੀਕਲ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਫੌਜ ਦੀਆਂ ਕੰਟੀਨਾਂ ਨੇ ਵੀ ਪਤੰਜਲੀ ਦੇ ਆਵਲਾ ਜੂਸ ‘ਤੇ ਪਾਬੰਦੀ ਲਗਾ ਦਿੱਤੀ ਸੀ ਕਿਉਂਕਿ ਇਹ ਪੱਛਮੀ ਬੰਗਾਲ ਦੀ ਲੈਬਾਰਟਰੀ ‘ਚ ਫੇਲ੍ਹ ਹੋ ਗਿਆ ਸੀ।

ਰਾਮਦੇਵ ਦੇ ਸਹਿਯੋਗੀ ਅਤੇ ਪਤੰਜਲੀ ਦੇ ਸੀ. ਈ. ਓ. ਅਚਾਰਿਆ ਬਾਲਕ੍ਰਿਸ਼ਨ ਨੇ ਲੈਬਾਰਟਰੀ ਦੀ ਰਿਪੋਰਟ ਨੂੰ ਗਲਤ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਪਤੰਜਲੀ ਬ੍ਰਾਂਡ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ। ਪਤੰਜਲੀ ਉਤਪਾਦਾਂ ਦੇ ਇਲਾਵਾ ਆਯੁਰਵੈਦਿਕ ਦਵਾਈਆਂ ਦੇ 18 ਨਮੂਨੇ ਵੀ ਕੁਆਲਿਟੀ ਮਾਪਦੰਡਾਂ ‘ਤੇ ਪੂਰੇ ਨਹੀਂ ਉਤਰੇ।

Share:

Facebook
Twitter
Pinterest
LinkedIn
matrimonail-ads
On Key

Related Posts

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.