ਰਾਜਸਥਾਨ ਦੇ ਕਰੌਲੀ ‘ਚ ਪ੍ਰਦਰਸ਼ਨਕਾਰੀਆਂ ਨੇ ਦੋ ਦਲਿਤ ਨੇਤਾਵਾਂ ਦੇ ਘਰ ਸਾੜੇ

ਕਰੌਲੀ (ਰਾਜਸਥਾਨ) : ਐਸਸੀ-ਐਸਟੀ ਐਕਟ ‘ਤੇ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁਧ ਦੇਸ਼ ਵਿਆਪੀ ਭਾਰਤ ਬੰਦ ਦਾ ਅਸਰ ਦੂਸਰੇ ਦਿਨਾ ਵਿੱਚ ਵੀ ਕੁੱਝ ਇਲਾਕਿਆਂ ਵਿਚ ਦੇਖਣ ਨੂੰ ਮਿਲਿਆ। ਰਾਜਸਥਾਨ ਦੇ ਕਰੌਲੀ ਵਿਚ ਦੋ ਦਲਿਤ ਨੇਤਾਵਾਂ ਦਾ ਘਰ ਸਾੜੇ ਜਾਣ ਦੀ ਖ਼ਬਰ ਹੈ।ਮੀਡੀਆ ਰਿਪੋਰਟਾਂ ਮੁਤਾਬਕ ਰਾਜਸਥਾਨ ਦੇ ਕਰੌਲੀ ਵਿਚ ਭਾਜਪਾ ਦੀ ਦਲਿਤ ਵਿਧਾਇਕ ਰਾਜ ਕੁਮਾਰੀ ਜਾਟਵ ਦਾ ਘਰ ਸਾੜ ਦਿਤਾ ਗਿਆ।ਇੱਕ ਪਾਸੇ ਜਿਥੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਬੰਦ ਦੌਰਾਨ ਹਿੰਸਾ ਕੀਤੀ ੳੇੁਥੇ ਕਈ ਥਾਈ ਬੰਦ ਦੇ ਹਮਾਇਤੀਆਂ ਦੀ ਵੀ ਕੁੱਟਮਾਰ ਹੋਣ ਦੇ ਸਮਾਚਾਰ ਹਨ।
ਦਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਇਲਾਕੇ ਵਿਚ ਕਰੀਬ 40 ਹਜ਼ਾਰ ਲੋਕ ਇਕੱਠੇ ਹੋਏ ਸਨ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਹਮਲਾ ਕਰਕੇ ਇਸ ਕਾਰਵਾਈ ਨੂੰ ਅੰਜ਼ਾਮ ਦਿਤਾ। ਇਸ ਤੋਂ ਇਲਾਵਾ ਕਰੌਲੀ ਵਿਚ ਹੀ ਇਕ ਸਾਬਕਾ ਦਲਿਤ ਵਿਧਾਇਕ ਦਾ ਘਰ ਸਾੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਸ਼ਾਪਿੰਗ ਮਾਲ ਵਿਚ ਵੀ ਤੋੜਫੋੜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕਰੌਲੀ ਦੇ ਹਿੰਡੌਸਿਟੀ ਵਿਚ ਬੰਦ ਦੌਰਾਨ ਭਾਰੀ ਹਿੰਸਾ ਦੀ ਖ਼ਬਰ ਸੀ। ਬੰਦ ਸਮਰਥਕਾਂ ਨੇ ਬਜ਼ਾਰਾਂ ਵਿਚ ਜਮ ਕੇ ਲੁੱਟ ਖਸੁੱਟ ਅਤੇ ਮਾਰਕੁੱਟ ਕੀਤੀ ਸੀ। ਇਸ ਨਾਲ ਪੂਰੇ ਸ਼ਹਿਰ ਵਿਚ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ। ਭੀੜ ਨੇ ਪ੍ਰਦਰਸ਼ਨ ਦੌਰਾਨ ਪੁਲਿਸ ‘ਤੇ ਵੀ ਪਥਰਾਅ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਈ ਏਟੀਐਮ ਮਸ਼ੀਨਾਂ ਵਿਚ ਵੀ ਤੋੜਫੋੜ ਕੀਤੀ ਸੀ।
ਭਾਰਤ ਬੰਦ ਦੌਰਾਨ ਰਾਜਸਥਾਨ ਵਿਚ ਸੋਮਵਾਰ ਨੂੰ ਹੋਈ ਹਿੰਸਾ ਵਿਚ ਗੋਲੀ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਝੜਪ ਵਿਚ ਇਕ ਪੁਲਿਸ ਕਰਮੀ ਸਮੇਤ 40 ਲੋਕ ਜ਼ਖ਼ਮੀ ਹੋਏ ਸਨ। ਮ੍ਰਿਤਕ ਦੀ ਪਹਿਚਾਦ ਪਵਨ ਜਾਟਵ (28) ਦੇ ਰੂਪ ਵਿਚ ਹੋਈ ਸੀ।ਉਧਰ ਐਸਸੀ-ਐਸਟੀ ਐਕਟ ‘ਤੇ ਸੁਪਰੀਮ ਕੋਰਟ ਦੇ ਹਾਲ ਦੇ ਫ਼ੈਸਲੇ ਦੇ ਸਬੰਧ ਵਿਚ ਕੇਂਦਰ ਸਰਕਾਰ ਦੀ ਪੁਨਰ ਵਿਚਾਰ ਅਰਜ਼ੀ ‘ਤੇ ਸੁਣਵਾਈ ਚੱਲ ਰਹੀ ਹੈ। ਸੁਪਰੀਮ ਕੋਰਟ ਇਸ ਮਾਮਲੇ ਵਿਚ ਤੁਰਤ ਕਾਰਵਾਈ ਲਈ ਰਾਜ਼ੀ ਹੋ ਗਿਆ ਹੈ ਅਤੇ ਇਸ ਦੇ ਲਈ ਮੰਗਲਵਾਰ ਨੂੰ ਦੁਪਹਿਰ 2 ਵਜੇ ਦਾ ਸਮਾਂ ਤੈਅ ਕੀਤਾ ਗਿਆ ਸੀ। ਐਸਸੀ-ਐਸਟੀ ਐਕਟ ‘ਤੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ 2 ਅਪ੍ਰੈਲ ਨੂੰ ਦਲਿਤ ਸੰਗਠਨਾਂ ਦੇ ਭਾਰਤ ਬੰਦ ਵਿਚ ਵਿਆਪਕ ਹਿੰਸਾ ਹੋਈ। ਵੱਖ-ਵੱਖ ਥਾਵਾਂ ‘ਤੇ 12 ਲੋਕਾਂ ਦੀ ਮੌਤ ਹੋ ਗਈ ਜਦਕਿ ਸੈਂਕੜੇ ਜ਼ਖਮੀ ਹੋ ਗਏ।

Share:

Facebook
Twitter
Pinterest
LinkedIn
matrimonail-ads
On Key

Related Posts

ਵਿਪਸਾਅ ਦੀ ਮਾਸਿਕ ਮਿਲਣੀ ਵਿਚ ਕਵਿਤਾ ਦੇ ਅਰਥ ਅਤੇ ਮੰਤਵ ’ਤੇ ਗੰਭੀਰ ਸੰਵਾਦ

ਸੰਤੋਖ ਸਿੰਘ ਮਿਨਹਾਸ ਦਾ ਕਾਵਿ ਸੰਗ੍ਰਹਿ ‘ਸ਼ਬਦ ਹੀ ਜੀਉ ਹੈ’ ਲੋਕ-ਅਰਪਣ ਹੇਵਰਡ, 8 ਜੂਨ (ਹਰਦਮ ਮਾਨ)-ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵੱਲੋਂ ਸੰਸਥਾ ਦੇ ਜਨਰਲ

ਪੱਛਮੀ ਕੈਨੇਡਾ ਦਾ ਪਹਿਲਾ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਸਰੀ ਵਿੱਚ ਖੁੱਲ੍ਹਿਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਗਿਲਡਫੋਰਡ ਹਾਈਟਸ ਪਾਰਕ ਵਿੱਚ ਪੱਛਮੀ ਕੈਨੇਡਾ ਦੇ ਪਹਿਲੇ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਦੀ ਸ਼ੁਰੂਆਤ ਕਰਨ ‘ਤੇ ਮਾਣ ਹੈ। ਕੈਨੇਡੀਅਨ

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.