Skip to content
Friday, October 30, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਭੈਣਾਂ ਨੇ ਟਰੇਨ ਅੱਗ ਛਾਲ ਮਾਰ ਦਿੱਤੀ ਜਾਨ, ਸੁਸਾਇਡ ਨੋਟ ‘ਚ ਲਿਖਿਆ ‘ਪਾਪਾ ਮਾਫ ਕਰ ਦੋ’

By Admin Published 2 min read
ਨਵੀਂ ਦਿੱਲੀ—ਦਿੱਲੀ ਦੇ ਤੁਗਲਕਾਬਾਦ ਇਲਕੇ ‘ਚ ਤਦ ਹੜਕੰਪ ਮੱਚ ਗਿਆ, ਜਦੋਂ ਦੋ ਲੜਕੀਆਂ ਟਰੇਨ ਦੀ ਲਪੇਟ ‘ਚ ਆ ਗਈਆਂ, ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਦੋਵੇਂ ਲਕੜੀਆਂ ਭੈਣਾਂ ਹਨ। ਉਨ੍ਹਾਂ ਦੇ ਕੋਲੋਂ ਇਕ ਸੁਸਾਇਡ ਨੋਟ ਵੀ ਮਿਲਿਆ ਹੈ, ਜਿਸ ਤੋਂ ਪਤਾ ਲੱਗਿਆ ਕਿ ਦੋਵਾਂ ਲੜਕੀਆਂ ਨੇ ਖੁਦਕੁਸ਼ੀ ਕੀਤੀ ਹੈ।
ਪੁਲਸ ਨੇ ਮ੍ਰਿਤਕ ਭੈਣਾਂ ਦੀ ਪਛਾਣ ਉਰਵਸ਼ੀ ਅਤੇ ਮਿਨਾਕਸ਼ੀ ਦੇ ਤੌਰ ‘ਤੇ ਕੀਤੀ ਹੈ। ਦੋਵਾਂ ਦੀ ਉਮਰ 14 ਤੋਂ 20 ਸਾਲ ਵਿਚਾਲੇ ਦੱਸੀ ਜਾ ਰਹੀ ਹੈ। ਪੁਲਸ ਨੇ ਸਥਾਨਿਕ ਲੋਕਾਂ ਤੋਂ ਹਾਦਸੇ ਦੀ ਸੂਚਨਾ ਮਿਲੀ। ਸੂਚਨਾ ਪਾ ਕੇ ਮੌਕੇ ‘ਤੇ ਮੌਜੂਦ ਪੁਲਸ ਨੇ ਦੋਵਾਂ ਲੜਕੀਆਂ ਨੂੰ ਹਸਪਤਾਲ ਪਹੁੰਚਾਇਆ, ਪਰ ਤਦ ਤਕ ਦੋਵਾਂ ਦੀ ਮੌਤ ਹੋ ਚੁੱਕੀ ਸੀ।
ਪੁਲਸ ਨੇ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਮੋਰਚਰੀ ‘ਚ ਰੱਖਣ ਲਈ ਭੇਜ ਦਿੱਤੀਆਂ ਹਨ। ਰੇਲਵੇ ਪੁਲਸ ਨੇ ਉਨ੍ਹਾਂ ਦੇ ਪਰਿਵਾਰਿਕਾਂ ਮੈਂਬਰ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਹੈ। ਪੁਲਸ ਰੇਲਵੇ ਸਟੇਸ਼ਨ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਮਦਦ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਦੇ ਕੋਲੋਂ ਇਕ ਸੁਸਾਇਡ ਨੋਟ ਤਾਂ ਮਿਲਿਆ ਹੈ, ਪਰ ਸੁਸਾਇਡ ਨੋਟ ‘ਚ ਖੁਦਕੁਸ਼ੀ ਦੀ ਕੋਈ ਵਜ੍ਹਾ ਨਹੀਂ ਦੱਸੀ ਗਈ ਹੈ। ਲੜਕੀਆਂ ਨੇ ਸਿਰਫ ਖੁਦਕੁਸ਼ੀ ਲਈ ਆਪਣੇ ਪਿਤਾ ਤੋਂ ਮਾਫੀ ਮੰਗੀ ਹੈ।
ਪੁਲਸ ਮੁਤਾਬਕ ਸੁਸਾਇਡ ਨੋਟ ‘ਚ ਲਿਖਿਆ ਹੈ ਕਿ ਪਾਪਾ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾਫ ਕਰ ਦੇਣਾ। ਇਸ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਾਮ 6 ਵਜੇ ਰੇਲਵੇ ਪੁਲਸ ਨੂੰ ਸੂਚਨਾ ਮਿਲੀ ਕਿ ਤੁਗਲਤਾਬਾਦ ਰੇਲਵੇ ਟ੍ਰੈਕ ‘ਤੇ 2 ਲੜਕੀਆਂ ਦਿੱਲੀ ਵਲੋਂ ਆ ਰਹੀ ਟਰੇਨ ਦੀ ਲਪੇਟ ‘ਚ ਆ ਗਈਆਂ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp