Ad-Time-For-Vacation.png

ਅਜਨਾਲਾ ਦੇ ਸਿੱਖ ਨੌਜਵਾਨ ਨੂੰ ਸ਼੍ਰੀ ਸਾਹਿਬ ਪਹਿਨਣ ‘ਤੇ ਕਰਨਾਟਕ ‘ਚ ਬੰਦੀ ਬਣਾ ਕੇ ਕੁੱਟਿਆ

ਬੰਗਲੁਰੂ : ਸਿੱਖ ਕੌਮ ਨੂੰ ਜਿੱਥੇ ਅਪਣੀ ਪਹਿਚਾਣ ਲਈ ਵਿਦੇਸ਼ਾਂ ਦੀ ਧਰਤੀ ‘ਤੇ ਲੜਾਈ ਲੜਨੀ ਪੈ ਰਹੀ ਹੈ, ਉਥੇ ਹੀ ਉਨ੍ਹਾਂ ਦੇ ਅਪਣੇ ਮੁਲਕ ਭਾਰਤ ਵਿਚ ਵੀ ਉਨ੍ਹਾਂ ਨੂੰ ਕਾਫ਼ੀ ਜਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦੇਸ਼ਾਂ ਵਿਚ ਤਾਂ ਭਾਵੇਂ ਸਿੱਖਾਂ ਨੂੰ ਕਾਫ਼ੀ ਹੱਦ ਤਕ ਅਪਣੀ ਪਹਿਚਾਣ ਦੱਸਣ ਵਿਚ ਸਫ਼ਲਤਾ ਮਿਲ ਰਹੀ ਹੈ ਪਰ ਭਾਰਤ ਦੇ ਕਈ ਸੂਬਿਆਂ ਵਿਚ ਉਨ੍ਹਾਂ ਨਾਲ ਕਾਫ਼ੀ ਵਿਤਕਰਾ ਕੀਤਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਸਿੱਖਾਂ ਨੂੰ ਅਪਣੇ ਹੀ ਮੁਲਕ ਅੰਦਰ ਨਸਲੀ ਭੇਦਭਾਵ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

ਤਾਜ਼ਾ ਮਾਮਲਾ ਕਰਨਾਟਕ ਦੇ ਗੁਲਬਰਗ ਵਿਚ ਸਾਹਮਣੇ ਆਇਆ ਹੈ, ਜਿੱਥੇ ਪੰਜਾਬ ਦੇ ਸ਼ਹਿਰ ਅਜਨਾਲਾ ਦੇ ਪਿੰਡ ਤੇੜਾ ਕਲਾਂ ਦਾ ਰਹਿਣ ਵਾਲੇ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸ ਤੋਂ ਸ੍ਰੀ ਸਾਹਿਬ ਖੋਹ ਕੇ ਉਸ ਦੀ ਬੇਅਦਬੀ ਕੀਤੀ ਗਈ। ਲੋਕਾਂ ਦੀ ਇਕ ਭੀੜ ਨੇ ਉਸ ਨੂੰ ਕਮਰੇ ਵਿਚ ਬੰਦ ਕਰ ਕੇ ਕਾਫ਼ੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਨੂੰ ਹਸਪਾਤਲ ਦਾਖ਼ਲ ਕਰਵਾਉਣਾ ਪਿਆ।

ਇਹ ਗੁਰਸਿੱਖ ਨੌਜਵਾਨ ਕਰਨਾਟਕ ਵਿਚ ਇਕ ਨਿੱਜੀ ਸੀਮੇਂਟ ਕੰਪਨੀ ਵਿਚ ਬਤੌਰ ਜੇਸੀਬੀ ਚਾਲਕ ਕੰਮ ਕਰਦਾ ਹੈ। ਇਹ ਘਟਨਾ 18 ਮਈ ਦੀ ਹੈ, ਜਦੋਂ ਉਹ ਛੁੱਟੀ ਹੋਣ ਕਾਰਨ ਉਹ ਘਰ ਦਾ ਸਮਾਨ ਲੈਣ ਲਈ ਕਰਨਾਟਕ ਦੇ ਗੁਲਬਰਗ ਸ਼ਹਿਰ ਗਿਆ ਤਾਂ ਉਥੇ ਮੌਜੂਦ ਕੁੱਝ ਸ਼ਰਾਰਤੀ ਅਨਸਰਾਂ ਨੇ ਉਸ ਨਾਲ ਗਾਲੀ ਗਲੋਚ ਕਰਦਿਆਂ ਸ੍ਰੀ ਸਾਹਿਬ ਲਈ ਗ਼ਲਤ ਸ਼ਬਦਾਂ ਦੀ ਵਰਤੋਂ ਕੀਤੀ। ਉਨ੍ਹਾਂ ਇਹ ਬੋਲ ਕੇ ਵਿਵਾਦ ਸ਼ੁਰੂ ਕਰ ਦਿਤਾ ਕਿ ਤੂੰ ਆਪਣੇ ਨਾਲ ਛੁਰਾ (ਸ੍ਰੀ ਸਾਹਿਬ) ਲੈ ਕੇ ਘੁੰਮ ਰਿਹਾ ਹੈਂ।

ਵੇਖਦੇ ਹੀ ਵੇਖਦੇ ਲੋਕਾਂ ਦੇ ਹਜ਼ੂਮ ਨੇ ਉਸ ਨੂੰ ਇਕ ਕਮਰੇ ਵਿਚ ਬੰਦ ਕਰ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਸ਼ੁਰੂ ਕਰ ਦਿਤੀ ਅਤੇ ਉਸ ਦੇ ਕੇਸ ਪੁੱਟ ਦਿਤੇ, ਸ੍ਰੀ ਸਾਹਿਬ ਵੀ ਖੋਹ ਲਈ ਅਤੇ ਉਸ ਦੇ ਕੱਪੜੇ ਫਾੜ ਦਿਤੇ। ਹੁਣ ਪੀੜਤ ਅਵਤਾਰ ਸਿੰਘ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।

Sikh in hospitalਹੈਰਾਨੀ ਦੀ ਗੱਲ ਹੈ ਕਿ ਇਹ ਸਭ ਨੂੰ ਪਤਾ ਹੈ ਕਿ ਦਸਤਾਰ ਅਤੇ ਸ੍ਰੀ ਸਾਹਿਬ ਗੁਰਸਿੱਖ ਵਿਅਕਤੀ ਦੀ ਪਛਾਣ ਹਨ। ਭਾਰਤੀਆਂ ਨੂੰ ਖ਼ਾਸ ਤੌਰ ‘ਤੇ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਜਿੰਨੀਆਂ ਕੁਰਬਾਨੀਆਂ ਸਿੱਖਾਂ ਨੇ ਦਿਤੀਆਂ ਹਨ, ਉਨੀਆਂ ਕਿਸੇ ਹੋਰ ਕੌਮ ਨੇ ਨਹੀਂ ਦਿਤੀਆਂ। ਹੁਣ ਜਦੋਂ ਵਿਦੇਸ਼ਾਂ ਵਿਚ ਵੀ ਸਿੱਖਾਂ ਦੀ ਪਛਾਣ ਗੋਰਿਆਂ ਨੂੰ ਸਮਝ ਆ ਗਈ ਤਾਂ ਸਾਡੇ ਅਪਣੇ ਮੁਲਕ ਵਿਚ ਸਿੱਖਾਂ ਨਾਲ ਅਜਿਹਾ ਵਿਤਕਰਾ ਹੋਣਾ ਅਤਿ ਮੰਦਭਾਗਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.