ਭਾਰਤ ਵਿੱਚ ਕਿਸਾਨਾ ਦੀ ਬੇਵਸੀ ਦੀ ਇੰਤਹਾ: ਕਿਸਾਨਾਂ ਨੇ ਪੀਤਾ ਪਿਸ਼ਾਬ

ਨਵੀਂ ਦਿੱਲੀ: ਦਿੱਲੀ ਦੇ ਜੰਤਰ-ਮੰਤਰ ਉਪਰ ਧਰਨੇ ‘ਤੇ ਬੈਠੇ ਤਾਮਿਲਨਾਡੂ ਦੇ ਕਿਸਾਨਾਂ ਨੇ ਆਪਣੀ ਦੁਰਦਸ਼ਾ ਵੱਲ ਸਰਕਾਰ ਦਾ ਧਿਆਨ ਦਿਵਾਉਣ ਲਈ ਉਨਾ ਨੇ ਆਪਣਾ ਪਿਸ਼ਾਬ ਪੀ ਕੇ ਵਿਰੋਧ ਦਾ ਅਨੋਖਾ ਤਰੀਕਾ ਅਖ਼ਤਿਆਰ ਕੀਤਾ।

ਇਹ ਕਿਸਾਨ ਪਿਛਲੇ ਡੇਢ ਮਹੀਨੇ ਤੋਂ ਵਿਰੋਧ ਲਈ ਵਿਲੱਖਣ ਤਰੀਕੇ ਅਪਣਾ ਰਹੇ ਹਨ। ਕਦੇ ਉਹ ਆਪਣੇ ਗਲ਼ਾਂ ਵਿੱਚ ਖ਼ੁਦਕੁਸ਼ੀਆਂ ਕਰ ਗਏ ਕਿਸਾਨਾਂ ਦੀਆਂ ਖੋਪੜੀਆਂ ਦੀ ਮਾਲਾ ਪਹਿਨ ਕੇ ਵਿਰੋਧ ਕਰਦੇ ਹਨ। ਕਦੇ ਅੱਧੀਆਂ ਮੁੱਛਾਂ ਤੇ ਅੱਧੇ ਸਿਰ ਮੁੰਨਵਾ ਕੇ, ਕਿਸਾਨਾਂ ਦੇ ਨਕਲੀ ਸਸਕਾਰ ਕਰ ਕੇ, ਆਪਣੇ ਮੂੰਹਾਂ ਵਿੱਚ ਚੂਹੇ ਤੇ ਸੱਪ ਧਰ ਕੇ ਪ੍ਰਦਰਸ਼ਨ ਕਰ ਰਹੇ ਹਨ। ਕੁਝ ਕਿਸਾਨ 10 ਅਪਰੈਲ ਨੂੰ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ਅੱਗੇ ਨੰਗੇ ਹੋ ਗਏ ਸਨ। ਬੀਤੇ ਦਿਨ ਕੀਤੇ ਐਲਾਨ ਮੁਤਾਬਕ ਧਰਨਾਕਾਰੀ ਕਿਸਾਨਾਂ ਨੇ ਪੁਲੀਸ ਦੇ ਰੋਕਣ ਦੇ ਬਾਵਜੂਦ ਪਿਸ਼ਾਬ ਪੀਤਾ।

ਧਰਨਾਕਾਰੀ ਪੀ. ਆਇਆਕਾਨੂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਪਾਣੀ ਨਹੀਂ ਦੇ ਰਹੀ ਇਸ ਲਈ ਪਿਸ਼ਾਬ ਪੀਣ ਲਈ ਮਜਬੂਰ ਹਾਂ। ਇਹ ਕਿਸਾਨ ਕਰਜ਼ਾ ਮ ੁਆਫ਼ ਕਰਨ, ਸੋਕੇ ਕਾਰਨ ਰਾਹਤ ਪੈਕੇਜ ਦੇਣ ਤੇ ਉਨ੍ਹਾਂ ਦੀਆਂ ਫਸਲਾਂ ਦੇ ਬਿਹਤਰ ਮੁੱਲ ਦੀ ਮੰਗ ਕਰ ਰਹੇ ਹਨ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੀ ਇਨ੍ਹਾਂ ਦੇ ਸੰਘਰਸ਼ ਦਾ ਸਮਰਥਨ ਕਰ ਚੁੱਕੀਆਂ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.