ਗੁਜ਼ਰਾਤ:ਪੁਲਿਸ ਮੁਤਾਬਕ ਗੁਜਰਾਤ ਵਿਚ ਇਕ ਦਲਿਤ ਨੌਜਵਾਨ ਦਾ ਕਤਲ ਹੋ ਗਿਆ ਹੈ। ਉਸ ਦਾ ਦੋਸ਼ ਸਿਰਫ਼ ਇੰਨਾ ਸੀ ਕਿ ਉਹ ਘੋੜੇ ਉੱਤੇ ਚੜ੍ਹਦਾ ਸੀ।
ਘਟਨਾ ਭਾਵਨਗਰ ਜ਼ਿਲ੍ਹੇ ਦੇ ਟਿੱਬਾ ਪਿੰਡ ਦੀ ਹੈ। ਪ੍ਰਦੀਪ ਰਾਠੌਰ ਘੋੜੇ ‘ਤੇ ਬੈਠ ਕੇ ਘਰੋਂ ਨਿਕਲੇ ਸਨ ਕਿ ਰਸਤੇ ਵਿੱਚ ਘੇਰ ਕੇ ਉਸ ਨੂੰ ਮਾਰ ਦਿੱਤਾ ਗਿਆ। ਉਹ 21 ਸਾਲ ਦਾ ਸੀ।
ਘਰੋਂ ਜਾਣ ਤੋਂ ਪਹਿਲਾਂ ਉਸਨੇ ਆਪਣੇ ਪਿਤਾ ਨਾਲ ਰਾਤ ਨੂੰ ਇਕੱਠੇ ਖਾਣ ਲਈ ਕਿਹਾ ਸੀ। ਰਾਤ ਨੂੰ ਜਦੋਂ ਪ੍ਰਦੀਪ ਘਰ ਵਾਪਸ ਨਹੀਂ ਆਇਆ ਤਾਂ ਉਸ ਦੇ ਪਿਤਾ ਉਸ ਨੂੰ ਲੱਭਣ ਲਈ ਪਿੰਡ ਤੋਂ ਬਾਹਰ ਗਏ।ਪਿੰਡ ਤੋਂ ਕੁਝ ਮੀਲ ਦੂਰ ਮ੍ਰਿਤਕ ਦੇ ਪਿਤਾ ਨੂੰ ਆਪਣੇ ਪੁੱਤਰ ਦੀ ਲਾਸ਼ ਮਿਲੀ, ਘੋੜੀ ਉੱਥੇ ਹੀ ਬੰਨ੍ਹੀ ਮਿਲੀ । ਇਸ ਕੇਸ ਵਿਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਕਿਹਾ, ‘ਬਾਹਰਲੇ ਪਿੰਡ ਵਾਲੇ ਉਨ੍ਹਾਂ ਨੂੰ ਘੋੜੀ ਚੜ੍ਹਨ ਤੋਂ ਰੋਕਦੇ ਹਨ, ਉਨ੍ਹਾਂ ਨੂੰ ਧਮਕਾਇਆ ਵੀ ਜਾਂਦਾ ਸੀ’।
‘ਉਹ ਮੈਨੂੰ ਕਹਿੰਦਾ ਸੀ ਕਿ ਉਹ ਘੋੜੀ ਵੇਚ ਦੇਵੇਗਾ,ਪਰ ਮੈਂ ਮਨ੍ਹਾ ਕਰ ਦਿੱਤਾ।ਕੱਲ੍ਹ ਸ਼ਾਮੀ ਉਹ ਘੋੜੀ ਚੜ੍ਹਕੇ ਖੇਤ ਗਿਆ ਸੀ ਉਹ ਕਹਿ ਕੇ ਗਿਆ ਸੀ ਕਿ ਉਹ ਰਾਤ ਦਾ ਖਾਣਾ ਘਰ ਆਕੇ ਖਾਵੇਗਾ।’
ਕਾਲੂਭਾਈ ਅੱਗੇ ਦੱਸਦੇ ਹਨ ਕਿ ਜਦੋਂ ਉਹ ਕਾਫ਼ੀ ਰਾਤ ਤੱਕ ਘਰ ਨਾ ਮੁੜਿਆ ਤਾਂ ਉਹ ਉਸਨੂੰ ਲੱਭਣ ਗਿਆ। ਟੀਂਬਾ ਪਿੰਡ ਤੋਂ ਕੁਝ ਦੂਰੀ ਉੱਤੇ ਪ੍ਰਦੀਪ ਦੀ ਲਾਸ਼ ਮਿਲੀ।ਟੀਂਬਾ ਪਿੰਡ ਦੀ ਆਬਾਦੀ 300 ਦੇ ਕਰੀਬ ਹੈ। ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਕਾਲੂਭਾਈ ਨੇ ਦੱਸਿਆ ਕਿ ਪੀਪਰਾਲਾ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਅੱਠ ਦਿਨ ਪਹਿਲਾਂ ਘੋੜੀ ਨਾ ਚੜ੍ਹਨ ਲਈ ਕਿਹਾ ਸੀ।ਅਜਿਹਾ ਨਾ ਕਰਨ ਉੱਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।ਉਮਰਾਇਆ ਦੇ ਥਾਣੇਦਾਰ ਕੇਜੇ ਤਲਪੜਾ ਨੇ ਕਿਹਾ, ‘ਅਸੀਂ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,ਹੁਣ ਤੱਕ 3 ਜਣਿਆਂ ਨੂੰ ਹਿਰਾਸਤ ਵਿੱਚ ਵੀ ਲਿਆ ਜਾ ਚੁੱਕਾ ਹੈ।’ ਪੁਲਿਸ ਇਸ ਮਾਮਲੇ ਦੀ ਬਿਹਤਰ ਜਾਂਚ ਲਈ ਭਾਵਨਗਰ ਕਰਾਇਮ ਬਰਾਂਚ ਦੀ ਮਦਦ ਲੈ ਰਹੀ ਹੈ।ਦਲਿਤ ਆਗੂ ਅਸ਼ੋਕ ਗਿੱਲਾਧਰ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਦਲਿਤਾਂ ਖ਼ਿਲਾਫ਼ ਜ਼ੁਲਮ ਲਗਾਤਾਰ ਵਧ ਰਹੇ ਹਨ। ਇੱਥੇ ਦਲਿਤਾਂ ਦੇ ਪਹਿਲਾਂ ਵੀ ਕਤਲ ਹੋ ਚੁੱਕੇ ਹਨ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ