Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Religion

ਬਾਦਲਕਿਆ ਰਾਹੀ ਆਰ ਐੱਸ ਐੱਸ ਨੇ ਕੀਤਾ ਹਰਿਮੰਦਰ ਸਾਹਿਬ ਚ ਪ੍ਰਵੇਸ

By uscreative Published 2 min read

ਮੀਨਾਕਾਰੀ ਦੇ ਬਹਾਨੇ ਦਰਵਾਰ ਸਾਹਿਬ ਦੀਆ ਕੰਧਾ ਅਤੇ ਛੱਤ ਤੇ ਬਣਾਏ ਦੇਵੀ ਦੇਵਤਿਆ ਦੇ ਚਿੱਤਰ

ਅਮ੍ਰਿਤਸਰ ( ਅਮਨਦੀਪ ਸਿੰਘ ਭਾਈ ਰੂਪਾ/ ਨਰਿੰਦਰਪਾਲ ਸਿੰਘ ) : ਬਾਦਲ ਸਰਕਾਰ ਵੱਲੋਂ ਵੋਟ ਰਾਜਨੀਤੀ ਲਈ ਸਿੱਖ ਕੌਮ ਦਾ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਘਾਣ ਲਗਾਤਾਰ ਜਾਰੀ ਹੈ ? ਜਿਸ ਦਾ ਵੱਡਾ ਕਾਰਣ ਬਾਦਲ ਸਰਕਾਰ ਵੱਲੋਂ ਕੱਟੜਹਿੰਦੂ ਜੱਥੇਬੰਦੀ ਨਾਲ ਕੀਤੀ ਹੋਈ ਨੇੜਤਾ ਹੈ ਜੋ ਬਾਦਲਾ ਨੂੰ ਕੁਰਸੀ ਅਤੇ ਸਤਾ ਦਾ ਲਾਲਚ ਦੇ ਕਿ ਸਿੱਖਾ ਨੂੰ ਹਿੰਦੂ ਬਣਾਉਣ ਵਾਲੇ ਆਪਣੇ ਕਪਟੀ ਮਨੋਰਥ ਵਿਚ ਲਗਾਤਰ ਕਾਮਯਾਬ ਹੋ ਰਹੀਆ ਹਨ ਤੇ ਸ੍ਰੋਮਣੀ ਕਮੇਟੀ ਦਾ ਪ੍ਰਬੰਧ ਵੀ ਬਾਦਲਾ ਕੋਲ ਹੋਣ ਕਾਰਣ ਕਮੇਟੀ ਦਾ ਕੋਈ ਵੀ ਆਗੂ ਇਹਨਾ ਦਾ ਵਿਰੋਧ ਨਹੀ ਕਰ ਰਿਹਾ ? ਜਲੰਧਰ ਵਿਖੇ ਆਰ ਐੱਸ ਐੱਸ ਦੇ ਕਾਰਕੁੰਨਾ ਵੱਲੋਂ ਗਾਤਰੇ ਪਾ ਕੇ ਸਿੱਖਾ ਨੂੰ ਵੰਗਾਰਨ ਦਾ ਮਸਲਾ ਅਜੇ ਠੰਡਾ ਨਹੀ ਹੋਇਆ ਹੁਣ ਇਸੇ ਤਰਾ ਦਾ ਤਾਜਾ ਮਸਲਾ ਸ੍ਰੀ ਦਰਵਾਰ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਦੇ ਅੰਦਰ ਨਵੀ ਬਣਾਈ ਜਾ ਰਹੀ ਪੇਟਿੰਗ ਅਤੇ ਮੀਨਾਕਾਰੀ ਰਾਹੀ ਸਾਹਮਣੇ ਆਇਆ ਜਿਸ ਵਿਚ ਪੇਂਟਕਾਰਾ ਵੱਲੋਂ ਦਰਵਾਰ ਸਾਹਿਬ ਦੀਆ ਕੰਧਾ ਅਤੇ ਛੱਤ ਉੱਪਰ ਦੇਵੀ ਦੇਵਤਿਆ ਦੇ ਛੋਟੇ ਛੋਟੇ ਚਿੱਤਰ ਬਣਾਏ ਜਾ ਰਹੇ ਹਨ ?

ਜੋ ਕਿ ਗੁਰਬਾਣੀ ਦਾ ਲਾਇਵ ਟੈਲੀਕਾਸਟ ਕਰਨ ਵਾਲਿਆ ਦੀ ਅਲਮਾਰੀ ਕੋਲ ਬਣਾਏ ਹੋਏ ਹਨ ਜਿਥੇ ਆਮ ਸੰਗਤਾ ਨੂੰ ਜਾਣ ਦੀ ਮਨਾਹੀ ਕੀਤੀ ਹੋਈ ਹੈ, ਇਸ ਸਬੰਧੀ ਰੋਸ ਜਾਹਰ ਕਰਦੀਆ ਸੰਗਤਾ ਨੇ ਅਦਾਰਾ ਪਹਿਰੇਦਾਰ ਨੂੰ ਜਾਣਕਾਰੀ ਦੇਣ ਸਮੇ ਕਿਹਾ ਕਿ ਬਾਦਲ ਸਰਕਾਰ ਵੱਲੋਂ ਕੁਰਸੀ ਦੇ ਲਾਲਚ ਵਿਚ ਜਾਣਬੁਝ ਕੇ ਆਰ ਐੱਸ ਐੱਸ ਦੀ ਸੋਚ ਨੂੰ ਦਰਵਾਰ ਸਾਹਿਬ ਵਿਚ ਪ੍ਰਵੇਸ ਕਰਵਾਇਆ ਜਾ ਰਿਹਾ ਹੈ ਤਾ ਜੋ ਕਿਸੇ ਸਮੇ ਦਰਵਾਰ ਸਾਹਿਬ ਨੂੰ ਹਿੰਦੂ ਮੰਦਰ ਸਾਬਤ ਕੀਤਾ ਜਾ ਸਕੇ ਅਤੇ ਸਿੱਖਾ ਨੂੰ ਸੌਖਿਆ ਹਿੰਦੂ ਬਣਾਇਆ ਜਾ ਸਕੇ ? ਸੰਗਤਾ ਨੇ ਦੋਸ ਲਗਾਇਆ ਕਿ ਜਿਹੜੀਆ ਮੂਰਤੀਆ ਖਾਲਸੇ ਵੱਲੋਂ ਸਿੰਘ ਸਭਾ ਲਹਿਰ ਸਮੇ ਕੁਰਬਾਨੀਆ ਦੇ ਕੇ ਸਰੋਵਰ ਦੀਆ ਪ੍ਰਕਰਮਾ ਵਿਚੋ ਚੁਕਵਾਈਆ ਗਈਆ ਸਨ ਉਹਨਾ ਨੂੰ ਬਾਦਲਕੇ ਹੁਣ ਨਵੇ ਰੂਪ ਵਿਚ ਦਰਵਾਰ ਸਾਹਿਬ ਅੰਦਰ ਪ੍ਰਵੇਸ ਕਰਵਾ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀ ਕੀਤਾ ਜਾਵੇਗਾ ? ਇਸ ਸਬੰਧੀ ਜਦੋ ਗਿਆਨੀ ਗੁਰਬਚਨ ਸਿੰਘ ਨਾਲ ਗੱਲ ਕਰਨੀ ਚਾਹੀ ਤਾ ਸੰਪਰਕ ਨਹੀ ਹੋ ਸਕਿਆ ?-ਰੋਜ਼ਾਨਾ ਪਹਿਰੇਦਾਰ

uscreative Punjab Guardian · Surrey
ਸੰਬੰਧਿਤ ਖ਼ਬਰਾਂ Related Religion →
Share on WhatsApp