ਕੈਨੇਡਾ ਦੇ 92 ਸਾਲਾ ਵਿਅਕਤੀ ਦਾ ਨਾਂਅ ਸਭ ਤੋਂ ਪੁਰਾਣੇ ਪਲੰਬਰ ਦੇ ਰੂਪ ‘ਚ ਦਰਜ

ਟੋਰਾਂਟੋ,-ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿਚ ਕੈਨੇਡਾ ਦੇ ਇਕ 92 ਸਾਲਾ ਵਿਅਕਤੀ ਦਾ ਨਾਂ ਵਿਸ਼ਵ ਦੇ ਸਭ ਤੋਂ ਬਜ਼ੁਰਗ ਪਲੰਬਰ ਦੇ ਰੂਪ ਵਿਚ ਦਰਜ ਹੋਇਆ ਹੈ। ਆਮ ਤੌਰ ‘ਤੇ ਜ਼ਿਆਦਾਤਰ ਲੋਕ 6 ਸਾਲ ਦੀ ਉਮਰ ਵਿਚ ਸੇਵਾ ਮੁਕਤ ਹੋ ਜਾਂਦੇ ਹਨ ਪਰ ਲਾਰਨ ਫਿਗਲੇ ਦਾ 65 ਸਾਲਾਂ ਤੋਂ ਚੱਲ ਰਹੇ ਪਲੰਬਿੰਗ ਦੇ ਆਪਣੇ ਕੈਰੀਅਰ ਵਿਚ ਰੁਕਣ ਦਾ ਹਾਲੇ ਕੋਈ ਇਰਾਦਾ ਨਹੀਂ ਹੈ। ਫਿਗਲੇ ਨੇ ਇਹ ਆਪਣੀ ਯਾਤਰਾ ਦੂਜੇ ਵਿਸ਼ਵ ਯੁੱਧ ਤੋਂ ਵਾਪਸ ਆਉਣ ਤੋਂ ਮਗਰੋਂ ਸ਼ੁਰੂ ਕੀਤੀ ਸੀ ਜਿਸ ਵਿਚ ਉਹ ਹਾਲੈਂਡ ਦੀ ਅਜ਼ਾਦੀ ਦੌਰਾਨ ਕੈਨੇਡੀਆਈ ਫੌਜ ਦੇ ਨਾਲ ਲੜੇ ਸਨ। 1947 ਵਿਚ ਉਨ੍ਹਾਂ ਨੇ ਚਾਦਰ ਧਾਤੂ ਦੇ ਕੰਮ ਵਿਚ ਆਪਣਾ ਕੈਰੀਅਰ ਸ਼ੁਰੂ ਕੀਤਾ ਤੇ ਬਾਅਦ ਵਿਚ ਉਨ੍ਹਾਂ ਨੇ ਆਪਣੇ 4 ਦੋਸਤਾਂ ਨਾਲ ਬ੍ਰਾਡਵੇ ਹੀਟਿੰਗ ਲਿਮਟਿਡ ਵਿਚ ਕੰਮ ਕਰਨਾ ਸ਼ੁਰੂ ਕੀਤਾ। ਅੰਤ ਵਿਚ ਫਿਗਲੇ ਨੇ ਕੰਪਨੀ ਦੇ ਸਹਿ ਮਾਲਕ ਨੂੰ ਖਰੀਦ ਲਿਆ ਤੇ ਇਕਲੌਤੇ ਮਾਲਕ ਬਣੇ।

Share:

Facebook
Twitter
Pinterest
LinkedIn
matrimonail-ads
On Key

Related Posts

ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ

ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.