ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ Nora Fatehi Movie Crackk: ਬੀ-ਟਾਊਨ ਦੀ ‘ਦਿਲਬਰ ਗਰਲ’ ਨੋਰਾ ਫਤੇਹੀ ਦੀ ਖੂਬਸੂਰਤੀ ਤੇ ਫੈਸ਼ਨ ਸਟੇਟਮੈਂਟਾਂ ਦਾ ਕੌਣ ਫੈਨ ਨਹੀਂ ਹੈ? ਬਾਹੂਬਲੀ ਤੋਂ ਲੈ ਕੇ ਭਾਰਤ ਵਰਗੀਆਂ ਫਿਲਮਾਂ ‘ਚ ਆਪਣੇ ਆਈਟਮ ਗੀਤਾਂ ਨਾਲ ਤਾਰੀਫ ਹਾਸਲ ਕਰਨ ਵਾਲੀ ਅਦਾਕਾਰਾ ਨੋਰਾ ਫਤੇਹੀ ਜਲਦ ਹੀ ਪਹਿਲੀ ਵਾਰ ਸਕਰੀਨ ‘ਤੇ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

ਨੋਰਾ ਫਤੇਹੀ ਨੇ ਕਈ ਫਿਲਮਾਂ ‘ਚ ਕੰਮ ਕੀਤਾ ਹੈ ਪਰ ਉਸ ਨੂੰ ਬਾਲੀਵੁੱਡ ‘ਚ ਬਤੌਰ ਲੀਡ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। ਹਾਲਾਂਕਿ, ਹੁਣ ਅਦਾਕਾਰਾ ਨੂੰ ਲੀਡ ਦੇ ਤੌਰ ‘ਤੇ ਪਹਿਲੀ ਫਿਲਮ ਮਿਲੀ ਹੈ। ਨੋਰਾ ਵਿਦਯੁਤ ਜਾਮਵਾਲ ਨਾਲ ਫਿਲਮ ਕ੍ਰੈਕ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।

ਪੂਰੀ ਹੋ ਚੁੱਕੀ ਹੈ ਨੋਰਾ ਫਤੇਹੀ ਦੀ ਫਿਲਮ

ਨੋਰਾ ਫਤੇਹੀ ਦੀ ਫਿਲਮ ਕਰੈਕ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਰੈਪ-ਅੱਪ ਸ਼ੂਟ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸੈੱਟ ‘ਤੇ ਅਭਿਨੇਤਰੀ ਬਾਡੀਕਨ ਡਰੈੱਸ ਅਤ ਡੈਨੀਮ ਜੈਕੇਟ ਵਿਚ ਹੱਥ ਵਿਚ ਕਲਿੱਪ ਬੋਰਡ ਦੇ ਨਾਲ ਪੋਜ਼ ਦੇ ਰਹੀ ਹੈ। ਇੱਕ ਤਸਵੀਰ ਵਿੱਚ ਉਹ ਹੱਥਾਂ ਵਿੱਚ ਗੁਲਦਸਤਾ ਲੈ ਕੇ ਪੋਜ਼ ਦੇ ਰਹੀ ਹੈ।

ਨੋਰਾ ਫਤੇਹੀ ਨੇ ਸ਼ੇਅਰ ਕੀਤੀਆਂ ਰੈਪ-ਅੱਪ ਸ਼ੂਟ ਦੀਆਂ ਤਸਵੀਰਾਂ

ਫੋਟੋਆਂ ਸ਼ੇਅਰ ਕਰਦੇ ਹੋਏ ਨੋਰਾ ਫਤੇਹੀ ਨੇ ਕੈਪਸ਼ਨ ‘ਚ ਲਿਖਿਆ, “ਕ੍ਰੈਕ ਦੀ ਸ਼ੂਟਿੰਗ ਖਤਮ। ਪੂਰੀ ਟੀਮ ਨਾਲ ਮੇਰਾ ਅਨੁਭਵ ਬਹੁਤ ਖਾਸ ਰਿਹੈ। ਮੈਨੂੰ ਲੀਡ ਦੇ ਤੌਰ ‘ਤੇ ਲੈਣ ਲਈ ਆਦਿਤਿਆ ਦੱਤ, ਵਿਦਯੁਤ ਜਮਵਾਲ ਤੇ ਪੂਰੀ ਟੀਮ ਦਾ ਧੰਨਵਾਦ। ਪਰ ਮੈਂ ਬਹੁਤ ਕੁਝ ਸਿੱਖਿਆ ਹੈ ਤੇ ਮੈਂ ਇਸ ਫਿਲਮ ਨੂੰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੀਂ ਹਾਂ। ਇਹ ਫਿਲਮ 23 ਫਰਵਰੀ 2024 ਨੂੰ ਰਿਲੀਜ਼ ਹੋ ਰਹੀ ਹੈ।”

ਨੋਰਾ ਫਤੇਹੀ ਨੇ ਅੱਗੇ ਲਿਖਿਆ, “ਸੈੱਟ ‘ਤੇ ਆਉਣ ਤੋਂ ਬਾਅਦ ਹਮੇਸ਼ਾ ਮੈਨੂੰ ਫੁੱਲ ਦੇਣ ਲਈ ਤੁਹਾਡਾ ਧੰਨਵਾਦ। ਇਸ ਨੇ ਮੈਨੂੰ ਹਮੇਸ਼ਾ ਖਾਸ ਮਹਿਸੂਸ ਕੀਤਾ ਹੈ।” ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਆਦਿਤਿਆ ਦੱਤ ਨੇ ਕੀਤਾ ਹੈ।

ਰਣਬੀਰ ਕਪੂਰ ਦੀ ਹੀਰੋਇਨ ਨੂੰ ਕੀਤਾ ਰਿਪਲੇਸ

ਨੋਰਾ ਫਤੇਹੀ ਨੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀ ਜਗ੍ਹਾ ਲਈ ਹੈ। ਇਸ ਤੋਂ ਪਹਿਲਾਂ ਜੈਕਲੀਨ ਵਿਦਯੁਤ ਨਾਲ ਮੁੱਖ ਭੂਮਿਕਾ ਨਿਭਾਉਣ ਵਾਲੀ ਸੀ।