ਲਾਇਨਜ਼ ਕਲੱਬ ਜਗਰਾਓਂ ਮੇਨ ਵੱਲੋਂ ਲਾਏ ਕੈਂਪ ਦਾ ਲੋਕਾਂ ਨੇ ਲਿਆ ਲਾਹਾ

———————

ਸੁਖਦੇਵ ਗਰਗ, ਜਗਰਾਓਂ : ਲਾਇਨਜ਼ ਕਲੱਬ ਜਗਰਾਓਂ ਮੇਨ ਵੱਲੋਂ ਐਤਵਾਰ ਨੂੰ ਅੱਖਾਂ ਦੇ ਕੈਂਪ ਵਿਚ ਕੈਂਪ 248 ਮਰੀਜ਼ਾਂ ਦੀ ਓਪੀਡੀ ਹੋਈ ਅਤੇ 34 ਮਰੀਜ਼ਾਂ ਨੂੰ ਆਪੇ੍ਸ਼ਨ ਲਈ ਚੁਣਿਆ ਗਿਆ। ਜ਼ੋਨ ਚੇਅਰਮੈਨ ਸ਼ਰਨਦੀਪ ਸਿੰਘ ਬੈਨੀਪਾਲ ਦੇ ਪਿਤਾ ਕਰਨਲ ਗੁਰਦੀਪ ਸਿੰਘ ਦੀ ਨਿੱਘੀ ਯਾਦ ਵਿੱਚ ਸਥਾਨਕ ਗੁਰਦੁਆਰਾ ਦਸਮੇਸ਼ ਨਗਰ ਵਿਖੇ ਲਗਾਏ ਕੈਂਪ ਦਾ ਉਦਘਾਟਨ ਗੁਰਚਰਨ ਸਿੰਘ ਕਾਲੜਾ ਡਿਸਟਿ੍ਕਟ ਗਵਰਨਰ, ਅੰਮਿ੍ਤਪਾਲ ਸਿੰਘ ਜੰਡੂ ਸੈਕਿੰਡ ਡਿਸਟਿ੍ਕਟ ਗਵਰਨਰ ਅਤੇ ਗੁਰਦੁਆਰਾ ਦਸਮੇਸ਼ ਨਗਰ ਦੀ ਪ੍ਰਬੰਧਕੀ ਟੀਮ ਨੇ ਕੀਤਾ। ਕੈਂਪ ਦੀ ਸ਼ੁਰੂਆਤ ਬਾਬਾ ਰਣਜੀਤ ਸਿੰਘ ਖ਼ਾਲਸਾ ਵੱਲੋਂ ਅਰਦਾਸ ਕਰ ਕੇ ਕੀਤੀ। ਕੈਂਪ ਵਿਚ ਸ਼ੰਕਰਾ ਆਈ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ 248 ਮਰੀਜ਼ਾਂ ਦੀ ਓਪੀਡੀ ਕਰਦਿਆਂ 34 ਮਰੀਜ਼ਾਂ ਨੂੰ ਆਪੇ੍ਸ਼ਨ ਲਈ ਚੁਣਿਆ।

ਇਸ ਮੌਕੇ ਸਾਰੇ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਵੀ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਵੱਡੀ ਤਾਦਾਦ ‘ਚ ਲਾਇਓਨੇਡ ਦੀ ਸ਼ਮੂਲੀਅਤ ਨੇ ਇਸ ਕੈਂਪ ਨੂੰ ਹੋਰ ਚਾਰ ਚੰਦ ਲੱਗਾ ਦਿੱਤੇ। ਇਸ ਪੋ੍ਜੈਕਟ ਦੇ ਚੇਅਰਮੈਨ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਵੱਲੋਂ ਆਪਣੀ ਟੀਮ ਨਾਲ ਆਏ ਹੋਏ ਮਹਿਮਾਨਾਂ ਦਾ ਬੁੱਕੇ ਅਤੇ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ। ਉਨਾਂ੍ਹ ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਡਾਕਟਰਾਂ ਦੀ ਟੀਮ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਲਾਇਨਜ਼ ਕਲੱਬ ਦੇ ਸਮੂਹ ਮੈਂਬਰਾਂ ਤੇ ਵਿਸ਼ੇਸ਼ ਬੈਨੀਪਾਲ ਪਰਿਵਾਰ ਦਾ ਧੰਨਵਾਦ ਕੀਤਾ।

ਇਸ ਮੌਕੇ ਕਲੱਬ ਪ੍ਰਧਾਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਕਿ ਉਹ ਆਪਣੀ ਸਮੁੱਚੀ ਟੀਮ ਨਾਲ ਭਵਿੱਖ ਵਿਚ ਵੀ ਇਸ ਤਰਾ ਦੇ ਲੋਕ ਭਲਾਈ ਦੇ ਕੰਮ ਕਰਦੇ ਰਹਿਣਗੇ। ਇਸ ਮੌਕੇ ਲਾਇਨਜ਼ ਕਲੱਬ ਦੇ ਡਿਸਟਿ੍ਕਟ ਆਗੂਆਂ ਨੇ ਲੋਕ ਭਲਾਈ ਦੇ ਕੀਤੇ ਜਾ ਰਹੇ ਕੰਮਾਂ ਦੀ ਭਰਵੀਂ ਸ਼ਲਾਘਾ ਕਰਦਿਆਂ ਕਲੱਬ ਵਿਚ ਸ਼ਾਮਲ ਹੋਣ ਵਾਲੇ ਨਵੇਂ ਪੰਜ ਮੈਂਬਰਾਂ ਨੂੰ ਪਿੰਨ ਲਾ ਕੇ ਸਨਮਾਨਿਤ ਕੀਤਾ।

ਇਸ ਮੌਕੇ ਸ਼ੰਕਰਾ ਹਸਪਤਾਲ ਦੇ ਡਾਕਟਰ ਸ਼ਮੀਆ, ਕੈਂਪ ਇੰਚਾਰਜ ਗੁਰਪਵਿਤਰ ਸਿੰਘ, ਡਾਕਟਰ ਫੈਲਾ, ਹਰਪ੍ਰਰੀਤ ਕੌਰ, ਦਿਲਰਾਜ ਕੌਰ, ਡਾਕਟਰ ਗੁਰਪ੍ਰਰੀਤ ਸਿੰਘ ਸੱਗੂ, ਗੁਰਦਵਾਰਾ ਦਸਮੇਸ਼ ਨਗਰ ਦੇ ਪ੍ਰਧਾਨ ਮਨਜੀਤ ਸਿੰਘ, ਕਲੱਬ ਸੈਕਟਰੀ ਹਰਪ੍ਰਰੀਤ ਸਿੰਘ ਸੱਗੂ, ਕੈਸ਼ੀਅਰ ਗੁਰਪ੍ਰਰੀਤ ਸਿੰਘ ਛੀਨਾ, ਪੀਆਰਓ ਰਾਜਿੰਦਰ ਸਿੰਘ ਿਢੱਲੋਂ, ਦਵਿੰਦਰ ਸਿੰਘ ਤੂਰ, ਸ਼ਰਨਦੀਪ ਸਿੰਘ ਬੈਨੀਪਾਲ, ਪਰਮਿੰਦਰ ਸਿੰਘ, ਗੁਰਵਿੰਦਰ ਸਿੰਘ ਭੱਠਲ, ਨਿਰਵੈਰ ਸਿੰਘ ਸੋਹੀ, ਹਰਮਿੰਦਰ ਸਿੰਘ ਬੋਪਾਰਾਏ, ਹਰਜੋਤ ਸਿੰਘ ਗਰੇਵਾਲ, ਇੰਦਰਪਾਲ ਸਿੰਘ ਿਢੱਲੋਂ, ਨਿਰਭੈ ਸਿੰਘ ਸਿੱਧੂ, ਪਰਮਵੀਰ ਸਿੰਘ ਗਿੱਲ, ਮਨਜੀਤ ਸਿੰਘ ਮਠਾੜੂ, ਅਮਰਜੀਤ ਸਿੰਘ ਸੋਨੂੰ, ਜਸਜੀਤ ਸਿੰਘ ਮੱਲ੍ਹੀ, ਡਾਕਟਰ ਮਾਨਵ, ਅਵਤਾਰ ਸਿੰਘ ਸੰਘੇੜਾ, ਵਿਕਰਮਜੀਤ ਸਿੰਘ ਥਿੰਦ, ਕੁਨਾਲ ਬੱਬਰ, ਸਤਿੰਦਰਪਾਲ ਸਿੰਘ ਗਰੇਵਾਲ, ਐਡਵੋਕੇਟ ਵਿਵੇਕ ਭਾਰਦਵਾਜ, ਭਾਰਤ ਭੂਸ਼ਣ ਬਾਂਸਲ, ਡਾਕਟਰ ਮਹਿੰਦਰ ਕੌਰ ਗਰੇਵਾਲ, ਅਨਮੋਲਜੀਤ ਕੌਰ, ਜੈਨੀ ਬੈਨੀਪਾਲ, ਨੀਲੂ ਸੱਗੂ, ਜਸਪਾਲ ਕੌਰ ਤੂਰ, ਸਰਬਜੀਤ ਕੌਰ ਸਿੱਧੂ ਸ਼ੈਲੀ ਬੱਬਰ, ਪਰਮਿੰਦਰ ਕੌਰ, ਰੁਪਿੰਦਰ ਕੌਰ, ਅਭੈਪ੍ਰਤਾਪ ਸਿੰਘ ਿਢੱਲੋਂ ਅਤੇ ਗੁਰਸ਼ਰਨਜੀਤ ਕੌਰ ਬੈਨੀਪਾਲ ਆਦਿ ਹਾਜ਼ਰ ਸਨ।