Skip to content
Thursday, October 8, 2026 15°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਅਮਰੀਕਾ USA

ਦਰਸ਼ਨਕਾਰੀਆਂ ਵੱਲੋਂ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ‘ਤੇ ਟਰੰਪ ਨਰਾਜ਼

By Admin Published 2 min read

ਭਾਰਤੀ ਦੂਤਘਰ ਨੇ ਦਰਜ ਕਰਾਈ ਸ਼ਿਕਾਇਤ
ਭਾਰਤੀ ਦੂਤਘਰ ਨੇ ਕਾਨੂੰਨ ਲਾਗੂ ਕਰਨ ਵਾਲੀ ਸਥਾਨਕ ਏਜੰਸੀਆਂ ਦੇ ਸਾਹਮਣੇ ਇਸ ਦੀ ਸ਼ਿਕਾਇਤ ਦਰਜ ਕਰਾਈ ਹੈ। ਇਸ ਘਟਨਾ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਵਿਚ ਕਿਹਾ ਕਿ ਇਹ ਅਪਮਾਨਜਨਕ ਹੈ। ਭਾਰਤੀ ਦੂਤਘਰ ਨੇ ਮਾਮਲੇ ਦੀ ਜਲਦ ਜਾਂਚ ਲਈ ਇਸ ਨੂੰ ਵਿਦੇਸ਼ ਮੰਤਰਾਲੇ ਦੇ ਸਾਹਮਣੇ ਚੁੱਕਿਆ ਹੈ। ਨਾਲ ਹੀ ਮੈਟਰੋਪੋਲਿਟਨ ਪੁਲਸ ਅਤੇ ਨੈਸ਼ਨਲ ਪਾਰਕ ਸਰਵਿਸ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਹੈ।

35 cops injured in further London violence as Gandhi statue ...

ਬੁੱਤ ਨੂੰ ਠੀਕ ਕਰਾਉਣ ਵਿਚ ਲੱਗਾ ਦੂਤਘਰ
ਭਾਰਤੀ ਦੂਤਘਰ ਅਮਰੀਕੀ ਵਿਦੇਸ਼ ਮੰਤਰਾਲੇ, ਮੈਟਰੋਪੋਲਿਟਨ ਪੁਲਸ ਅਤੇ ਨੈਸ਼ਨਲ ਪਾਰਕ ਸਰਵਿਸ ਦੇ ਨਾਲ ਮਿਲ ਕੇ ਬੁੱਤ ਨੂੰ ਠੀਕ ਕਰਨ ਦੇ ਕੰਮ ਵਿਚ ਲੱਗਾ ਹੈ। ਪਿਛਲੇ ਹਫਤੇ 2 ਅਮਰੀਕੀ ਸਾਂਸਦ ਮੈਂਬਰਾਂ ਅਤੇ ਟਰੰਪ ਦੇ ਪ੍ਰਚਾਰ ਅਭਿਆਨ ਨੇ ਬੁੱਤ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਘਟਨਾ ਦੀ ਨਿੰਦਾ ਕੀਤੀ ਸੀ।

ਟਰੰਪ ਨੇ ਦੱਸਿਆ ਅਪਮਾਨਜਨਕ
ਰਾਸ਼ਟਰਪਤੀ ਚੋਣਾਂ ਲਈ ਡੋਨਾਲਡ ਟਰੰਪ ਦੇ ਸਲਾਹਕਾਰ ਅਤੇ ਟਰੰਪ ਵਿੱਕਟਰੀ ਫਾਈਨੈਂਸ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਕਿੰਮਬਰਲੇ ਗੁਇਲਫੋਇਲੇ ਨੇ ਟਵੀਟ ਕੀਤਾ ਕਿ ਬੇਹੱਦ ਨਿਰਾਸ਼ਾਜਨਕ। ਉਥੇ ਉੱਤਰੀ ਕੈਰੋਲੀਨਾ ਤੋਂ ਸਾਂਸਦ ਟਾਮ ਟਿਲੀਸ ਨੇ ਆਖਿਆ ਕਿ ਮਹਾਮਤਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣਾ ਸ਼ਰਮਿੰਦਗੀ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਗਾਂਧੀ ਸ਼ਾਂਤੀਪੂਰਣ ਪ੍ਰਦਰਸ਼ਨਾਂ ਦੇ ਹੱਕ ਵਿਚ ਸਨ ਅਤੇ ਉਨ੍ਹਾਂ ਨੇ ਦਿਖਾਇਆ ਕਿ ਇਹ ਕਿੰਨਾ ਵੱਡਾ ਬਦਲਾਅ ਲਿਆ ਸਕਦਾ ਹੈ।

ਅਮਰੀਕੀ ਰਾਜਦੂਤ ਨੇ ਮੰਗੀ ਮੁਆਫੀ
ਭਾਰਤ ਦੇ ਲਈ ਅਮਰੀਕੀ ਰਾਜਦੂਤ ਕੇਨ ਜਸਟਰ ਨੇ ਘਟਨਾ ਲਈ ਮੁਆਫੀ ਮੰਗੀ ਹੈ। ਉਨ੍ਹਾਂ ਨੇ ਪਿਛਲੇ ਹਫਤੇ ਟਵੀਟ ਕਰ ਕਿਹਾ ਸੀ ਕਿ ਵਾਸ਼ਿੰਗਟਨ ਡੀ. ਸੀ. ਵਿਚ ਪ੍ਰਦਰਸ਼ਨਕਾਰੀਆਂ ਵੱਲੋਂ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਏ ਜਾਣ ਤੋਂ ਬਾਅਦ ਉਹ ਬਹੁਤ ਦੁੱਖੀ ਹਨ। ਕਿਰਪਾ ਸਾਡੀ ਮੁਆਫੀ ਸਵੀਕਾਰ ਕਰੋ।

Defacement of Mahatma Gandhi's statue in US amid George Floyd ...

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp